ਮੱਧ ਪ੍ਰਦੇਸ਼ ਦੀਆਂ ਮੰਡੀਆਂ 'ਚ ਕੰਮਕਾਜ ਠੱਪ, ਕਾਰੋਬਾਰੀਆਂ ਨੇ ਖਰੀਦ ਰੋਕੀ
Friday, Sep 25, 2020 - 12:02 AM (IST)
ਇੰਦੌਰ, (ਭਾਸ਼ਾ)— ਮੱਧ ਪ੍ਰਦੇਸ਼ ਦੀਆਂ ਖੇਤੀ ਉਪਜ ਮੰਡੀਆਂ 'ਚ ਜਿਣਸਾਂ ਦੀ ਖਰੀਦ 'ਤੇ ਫੀਸ ਘਟਾਉਣ ਦੀ ਮੰਗ ਨੂੰ ਲੈ ਕੇ ਕਾਰੋਬਾਰੀਆਂ ਨੇ ਵੀਰਵਾਰ ਤੋਂ ਅਨਿਸ਼ਚਤਕਾਲ ਲਈ ਆਪਣਾ ਕੰਮਕਾਜ ਬੰਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ- NRIs ਲਈ ਘਰ ਪੈਸੇ ਭੇਜਣ ਦਾ ਸ਼ਾਨਦਾਰ ਸਮਾਂ, ਇੰਨੀ ਹੋਈ ਡਾਲਰ ਦੀ ਕੀਮਤ ►ATM-ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਵਾਲੇ ਬੈਂਕ ਖਾਤਾਧਾਰਕਾਂ ਲਈ ਵੱਡੀ ਖ਼ਬਰ
ਵਪਾਰੀ ਮਹਾਸੰਘ ਕਮੇਟੀ ਦੇ ਮੁਖੀ ਗੋਪਾਲਦਾਸ ਨੇ ਦਾਅਵਾ ਕੀਤਾ ਕਿ ਇਸ ਕਦਮ ਨਾਲ ਸੂਬੇ ਦੀਆਂ ਤਕਰੀਬਨ 270 ਛੋਟੀਆਂ-ਵੱਡੀਆਂ 'ਚ ਕੁੱਲ ਮਿਲਾ ਕੇ 200 ਕਰੋੜ ਰੁਪਏ ਦੀ ਰੋਜ਼ਾਨਾ ਖਰੀਦੋ-ਫ਼ਰੋਖਤ ਠੱਪ ਹੋ ਗਈ ਹੈ।
ਉਨ੍ਹਾਂ ਨੇ ਕਿਹਾ, ''ਸਾਡੀ ਮੰਗ ਹੈ ਕਿ ਸੂਬਾ ਸਰਕਾਰ ਨੂੰ ਮੰਡੀਆਂ 'ਚ ਜਿਣਸਾਂ ਦੀ ਖਰੀਦ 'ਤੇ ਵਪਾਰੀਆਂ ਤੋਂ 1.5 ਫੀਸਦੀ ਦੀ ਮੌਜੂਦਾ ਦਰ ਨਾਲ ਵਸੂਲੇ ਜਾਣ ਵਾਲੀ ਮੰਡੀ ਫੀਸ ਨੂੰ ਘਟਾ ਕੇ 0.5 ਫੀਸਦੀ ਕਰਨਾ ਚਾਹੀਦਾ ਹੈ।''
ਸੂਬੇ ਭਰ ਦੇ ਤਕਰੀਬਨ 50,000 ਮੰਡੀ ਵਪਾਰੀਆਂ ਦੀ ਨੁਮਾਇੰਦਗੀ ਦਾ ਦਾਅਵਾ ਕਰਨ ਵਾਲੇ ਸੰਗਠਨ ਨੇ ਸੰਸਦ 'ਚ ਖੇਤੀ ਬਿੱਲਾਂ ਦੇ ਪਾਸ ਹੋਣ ਦੇ ਠੀਕ ਬਾਅਦ ਕਾਰੋਬਾਰ ਬੰਦ ਦਾ ਸੱਦਾ ਦਿੱਤਾ ਹੈ। ਹਾਲਾਂਕਿ, ਇਸ ਦੇ ਮੁਖੀ ਅਗਰਵਾਲ ਦਾ ਕਹਿਣਾ ਹੈ ਕਿ ਇਨ੍ਹਾਂ ਬਿੱਲਾਂ ਨੂੰ ਲੈ ਕੇ ਉਨ੍ਹਾਂ ਦਾ ਕੋਈ ਵਿਰੋਧ ਨਹੀਂ ਹੈ। ਉਨ੍ਹਾਂ ਕਿਹਾ, ''ਅਸੀਂ ਸੂਬਾ ਸਰਕਾਰ ਤੋਂ ਸਾਲਾਂ ਤੋਂ ਮੰਗ ਕਰ ਰਹੇ ਹਾਂ ਕਿ ਉਹ ਸਾਡੇ ਕਾਰੋਬਾਰੀ ਹਿੱਤਾਂ ਦੀ ਰੱਖਿਆ ਕਰਦੇ ਹੋਏ ਮੰਡੀ ਫੀਸ ਘਟਾਏ।''
ਇਹ ਵੀ ਪੜ੍ਹੋ- ਗਿਲਗਿਤ-ਬਾਲਤਿਸਤਾਨ : ਇਮਰਾਨ ਤੇ ਪਾਕਿ ਫ਼ੌਜ 'ਤੇ ਵਰ੍ਹੀ ਮਰੀਅਮ ਨਵਾਜ਼ ►ਕੈਨੇਡਾ : ਓਂਟਾਰੀਓ 'ਚ ਕੋਰੋਨਾ ਟੈਸਟਾਂ ਨੂੰ ਲੈ ਕੇ ਸੂਬਾ ਸਰਕਾਰ ਦਾ ਵੱਡਾ ਐਲਾਨ