ਵਾਲਟ ਡਿਜ਼ਨੀ ਕੰਪਨੀ ਇੰਡੀਆ ਅਤੇ ਸਟਾਰ ਇੰਡੀਆ ਦੇ ਚੇਅਰਮੈਨ ਬਣੇ ਕੇ ਮਾਧਵਨ
Thursday, Apr 15, 2021 - 12:07 PM (IST)
ਨਵੀਂ ਦਿੱਲੀ - ਵਾਲਟ ਡਿਜ਼ਨੀ ਕੰਪਨੀ ਇੰਡੀਆ ਅਤੇ ਸਟਾਰ ਇੰਡੀਆ ਨੇ ਬੁੱਧਵਾਰ ਨੂੰ ਕੇ. ਮਾਧਵਨ ਨੂੰ ਤੁਰੰਤ ਪ੍ਰਭਾਵ ਨਾਲ ਆਪਣਾ ਚੇਅਰਮੈਨ ਨਿਯੁਕਤ ਕੀਤਾ। ਮਾਧਵਨ 2019 ਤੋਂ ਭਾਰਤ ਵਿਚ ਸਟਾਰ ਅਤੇ ਡਿਜ਼ਨੀ ਦੇ ਕੰਟਰੀ ਮੈਨੇਜਰ ਹਨ ਅਤੇ ਉਨ੍ਹਾਂ ਦੇ ਟੈਲੀਵਿਜ਼ਨ ਅਤੇ ਸਟੂਡੀਓ ਕਾਰੋਬਾਰ ਦੀ ਨਿਗਰਾਨੀ ਕਰ ਰਹੇ ਹਨ। ਡਿਜ਼ਨੀ ਦੀ ਅੰਤਰਰਾਸ਼ਟਰੀ ਸੰਚਾਲਨ ਦੀ ਚੇਅਰਵੁਮੈਨ ਰੇਬੇਕਾ ਕੈਂਪਬੈਲ ਨੇ ਕਿਹਾ ਕਿ ਮਾਧਵਨ ਗਰੁੱਪ ਦੀ ਰਣਨੀਤੀ ਅਤੇ ਵਿਕਾਸ ਦੇ ਨਾਲ-ਨਾਲ ਡਿਜ਼ਨੀ, ਸਟਾਰ ਅਤੇ ਹੌਟਸਟਾਰ ਕਾਰੋਬਾਰਾਂ ਨੂੰ ਸੰਭਾਲਣ ਦੇ ਨਾਲ ਹੀ ਸਮੂਹ ਦੀ ਰਣਨੀਤੀ ਅਤੇ ਵਾਧੇ ਲਈ ਜ਼ਿੰਮੇਵਾਰ ਹੋਣਗੇ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਇਨ੍ਹਾਂ ਹਵਾਈ ਯਾਤਰੀਆਂ ਨੂੰ ਨਹੀਂ ਮਿਲੇਗੀ ਭੋਜਨ ਦੀ ਸਹੂਲਤ
ਉਸਦੀਆਂ ਨਵੀਆਂ ਭੂਮਿਕਾਵਾਂ ਵਿਚ ਚੈਨਲ ਦੀ ਵੰਡ, ਵਿਗਿਆਪਨ ਦੀ ਵਿਕਰੀ ਅਤੇ ਸਥਾਨਕ ਕੰਟੈਂਟ ਉਤਪਾਦਨ ਸ਼ਾਮਲ ਹਨ। ਕੈਂਪਬੈਲ ਨੇ ਕਿਹਾ, 'ਮੈਂ ਪਿਛਲੇ ਕਈ ਮਹੀਨਿਆਂ ਤੋਂ ਸਿੱਧੇ ਮਾਧਵਨ ਨਾਲ ਕੰਮ ਕਰ ਰਹੀ ਹਾਂ ਅਤੇ ਮੈਂ ਵੇਖਿਆ ਹੈ ਕਿ ਉਸਨੇ ਕਿਵੇਂ ਭਾਰਤ ਵਿਚ ਸਾਡੇ ਕਾਰੋਬਾਰ ਨੂੰ ਸੰਭਾਲਿਆ ਹੈ, ਜੋ ਸਾਡੀ ਵਿਸ਼ਵਵਿਆਪੀ ਅਤੇ ਖੇਤਰੀ ਰਣਨੀਤੀ ਲਈ ਮਹੱਤਵਪੂਰਨ ਹੈ।' ਮਾਧਵਨ ਨੇ ਕਿਹਾ ਕਿ ਉਹ ਗਲੋਬਲ ਅਤੇ ਖੇਤਰੀ ਪੇਸ਼ਕਸ਼ਾਂ ਨੂੰ ਵਧਾਉਣ ਦੇ ਨਾਲ-ਨਾਲ ਵਪਾਰ ਨੂੰ ਅੱਗੇ ਵਧਾਉਣ ਲਈ ਵਚਨਬੱਧ ਹਨ।
ਇਹ ਵੀ ਪੜ੍ਹੋ : ਇਸ ਯੋਜਨਾ 'ਚ ਹਰ ਰੋਜ਼ ਲਗਾਓ ਬਸ 100 ਰੁਪਏ, ਦੇਖਦੇ ਹੀ ਦੇਖਦੇ ਬਣ ਜਾਣਗੇ 5 ਲੱਖ ਰੁਪਏ
ਕੰਪਨੀ ਆਪਣੇ ਫਿਲਮੀ ਸਟੂਡੀਓ, ਵਾਲਟ ਡਿਜ਼ਨੀ ਮੋਸ਼ਨ ਪਿਕਚਰਜ਼ ਸਮੂਹ ਦੇ ਉਤਪਾਦਾਂ ਲਈ ਜਾਣੀ ਜਾਂਦੀ ਹੈ, ਜੋ ਇਸ ਸਮੇਂ ਹਾਲੀਵੁੱਡ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਮਸ਼ਹੂਰ ਸਟੂਡੀਓਂ ਵਿੱਚੋਂ ਇੱਕ ਹੈ। ਡਿਜ਼ਨੀ ਏ.ਬੀ.ਸੀ. ਪ੍ਰਸਾਰਣ ਟੈਲੀਵੀਜ਼ਨ ਨੈਟਵਰਕ, ਕੇਬਲ ਟੈਲੀਵੀਜ਼ਨ ਨੈਟਵਰਕ ਜਿਵੇਂ ਕਿ ਡਿਜ਼ਨੀ ਚੈਨਲ, ਈ.ਐਸ.ਪੀ.ਐਨ. ਅਤੇ ਏ.ਬੀ.ਸੀ. ਫੈਮਲੀ, ਪਬਲਿਸ਼ਿੰਗ, ਸੇਲਜ਼ ਅਤੇ ਥੀਏਟਰ ਡਿਵੀਜ਼ਨਾਂ ਦੀ ਮਾਲਕੀ ਅਤੇ ਲਾਇਸੈਂਸ ਰੱਖਦਾ ਹੈ ਅਤੇ ਦੁਨੀਆ ਭਰ ਵਿਚ 11 ਥੀਮ ਪਾਰਕਾਂ ਦਾ ਮਾਲਕ ਹੈ ਅਤੇ ਲਾਇਸੈਂਸ ਰੱਖਦਾ ਹੈ।
ਇਹ ਵੀ ਪੜ੍ਹੋ : GST ਦੇ ਨਾਂ 'ਤੇ ਗਾਹਕਾਂ ਨੂੰ ਦਿੱਤੇ ਜਾ ਰਹੇ ਹਨ ਜਾਅਲੀ ਬਿੱਲ, ਜਾਣੋ ਅਸਲ ਬਿੱਲ ਦੀ ਪਛਾਣ ਦਾ ਤਰੀਕਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।