ਮੈਕਡੋਨਲਡਸ ਨੂੰ ਭਾਰਤ ''ਚ ਹੈ ਨਵੇਂ ਸਾਥੀ ਦੀ ਤਲਾਸ਼

12/10/2017 10:28:53 PM

ਨਵੀਂ ਦਿੱਲੀ— ਮਹੀਨਿਆਂ ਤੱਕ ਭਾਰਤੀ ਇੰਟਰਪ੍ਰਾਈਜ਼ਿਜ਼ 'ਚ ਆਪਣੇ ਸਹਿਯੋਗੀ ਵਿਕਰਮ ਬਖਸ਼ੀ ਨਾਲ ਉਲਝੇ ਰਹਿਣ ਤੋਂ ਬਾਅਦ ਸੰਭਾਵਨਾ ਹੈ ਕਿ ਜਲਦ ਹੀ ਰੈਸਟੋਰੈਂਟ ਕੰਪਨੀ ਮੈਕਡੋਨਲਡਸ (ਮੈਕਡੀ) ਆਪਣੇ ਉਤਰ ਅਤੇ ਪੂਰਬ ਭਾਰਤ ਖੇਤਰ ਲਈ ਇਕ ਲਾਇਸੈਂਸੀ ਪਾਰਟਨਰ ਤਲਾਸ਼ੇਗਾ। ਇਸ ਸਾਲ ਅਗਸਤ 'ਚ ਮੈਕਡੀ ਨੇ ਬਕਸ਼ੀ ਦੇ ਨਾਲ ਆਪਣੇ ਫ੍ਰੈਂਚਾਇਜ਼ੀ ਸਮਝੌਤੇ ਨੂੰ ਖਤਮ ਕਰ ਦਿੱਤਾ ਸੀ। ਇਸ ਨਾਲ ਬਕਸ਼ੀ ਦੀ ਅਗਵਾਈ ਵਾਲੀ ਕਨਾਟ ਪਲਾਜ਼ਾ ਰੈਸਟੋਰੈਂਟ ਲਿਮਟਿਡ ਵੱਲੋਂ ਉਤਰ ਅਤੇ ਪੂਰਬ ਭਾਰਤ 'ਚ ਚਲਾਏ ਜਾ ਰਹੇ 430 ਰੈਸਟੋਰੈਂਟਾਂ-ਦੁਕਾਨਾਂ 'ਚੋਂ 169 ਬੰਦ ਹੋ ਗਈਆਂ ਸਨ। ਮੈਕਡੀ ਨੇ ਬਕਸ਼ੀ 'ਤੇ ਸਮਝੌਤੇ ਦੀਆਂ ਸ਼ਰਤਾਂ ਦਾ ਉਲੰਘਣ ਕਰਨ ਅਤੇ ਭੁਗਤਾਨ 'ਚ ਹੇਰਾਫੇਰੀ ਕਰਨ ਦਾ ਦੋਸ਼ ਲਾਉਂਦੇ ਹੋਏ ਇਹ ਸਾਂਝੇਦਾਰੀ ਖਤਮ ਕੀਤੀ ਸੀ।
ਮੈਕਡੀ ਇੰਡੀਆ ਦੇ ਇਕ ਬੁਲਾਰੇ ਨੇ ਕਿਹਾ ਕਿ ਅਸੀਂ ਇਸ ਖੇਤਰ ਲਈ ਸਹੀ ਵਿਕਾਸ ਸਬੰਧੀ ਲਾਇਸੈਂਸ ਸਾਂਝੇਦਾਰ ਲੱਭਣ ਲਈ ਸਰਗਰਮ ਯਤਨ ਕਰ ਰਹੇ ਹਾਂ, ਤਾਂ ਕਿ ਅਸੀਂ ਆਪਣੇ ਕਾਰੋਬਾਰ ਨੂੰ ਵਧਾ ਸਕੀਏ ਅਤੇ ਮੈਕਡੋਨਲਡਸ ਬ੍ਰਾਂਡ ਨੂੰ ਦੁਬਾਰਾ ਸਥਾਪਤ ਕਰ ਸਕੀਏ। ਸੂਤਰਾਂ ਨੇ ਦੱਸਿਆ ਕਿ ਅਮਰੀਕਾ ਦੀ ਇਸ ਕੰਪਨੀ ਨੇ ਲਾਇਸੈਂਸ ਸਾਂਝੇਦਾਰ ਲਈ ਮਾਨਕ ਤੈਅ ਕਰ ਲਏ ਹਨ ਅਤੇ ਕੁਝ ਹੀ ਮਹੀਨਿਆਂ 'ਚ ਨਵੇਂ ਨਾਮ ਦਾ ਐਲਾਨ ਕਰ ਦਿੱਤਾ ਜਾਵੇਗਾ।


Related News