M3M ਗਰੁੱਪ ਦੇ ਡਾਇਰੈਕਟਰ ਪਵਨ ਬੰਸਲ ਅਤੇ ਪੰਕਜ ਬੰਸਲ 5 ਦਿਨਾਂ ਦੇ ਰਿਮਾਂਡ 'ਤੇ

Saturday, Jun 17, 2023 - 10:11 AM (IST)

M3M ਗਰੁੱਪ ਦੇ ਡਾਇਰੈਕਟਰ ਪਵਨ ਬੰਸਲ ਅਤੇ ਪੰਕਜ ਬੰਸਲ 5 ਦਿਨਾਂ ਦੇ ਰਿਮਾਂਡ 'ਤੇ

ਨਵੀਂ ਦਿੱਲੀ (ਵਿਸ਼ੇਸ਼) – ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਗੁਰੂਗ੍ਰਾਮ ਸਥਿਤ ਰੀਅਲਟੀ ਸਮੂਹ ਐੱਮ2ਐੱਮ ਗਰੁੱਪ ਦੇ ਡਾਇਰੈਕਟਰ ਬਸੰਤ ਬੰਸਲ ਅਤੇ ਪੰਕਜ ਬੰਸਲ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀ ਪੰਚਕੂਲਾ ਸਥਿਤ ਵਿਸ਼ੇਸ਼ ਅਦਾਲਤ ਦੇ ਇਕ ਸਾਬਕਾ ਜਸਟਿਸ ਖਿਲਾਫ ਭ੍ਰਿਸ਼ਟਾਚਾਰ ਰੋਕੂ ਬਿਊਰੋ (ਏ. ਸੀ. ਬੀ.) ਦੇ ਮਾਮਲੇ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਮਾਮਲੇ ’ਚ ਹੋਈ ਹੈ। ਦੋਵੇਂ ਡਾਇਰੈਕਟਰਾਂ ਨੂੰ ਏਜੰਸੀ ਨੇ ਬੁੱਧਵਾਰ ਨੂੰ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ (ਪੀ. ਐੱਮ. ਐੱਲ. ਏ.) ਦੀਆਂ ਵਿਵਸਥਾਵਾਂ ਦੇ ਤਹਿਤ ਹਿਰਾਸਤ ’ਚ ਲਿਆ ਸੀ।

ਇਹ ਵੀ ਪੜ੍ਹੋ : ਲੁਧਿਆਣਾ ਦੇ ਵਿਅਕਤੀ ਨੇ ਸਵਿਟਜ਼ਰਲੈਂਡ 'ਚ ਖ਼ਰੀਦਿਆ ਸਭ ਤੋਂ ਮਹਿੰਗਾ ਬੰਗਲਾ, ਜਾਣੋ ਕੌਣ ਨੇ ਪੰਕਜ ਓਸਵਾਲ

ਜਾਣੋ ਕੀ ਸੀ ਪੂਰਾ ਮਾਮਲਾ

ਮਨੀ ਲਾਂਡਰਿੰਗ ਦੇ ਜਿਸ ਮਾਮਲੇ ’ਚ ਬਸੰਤ ਬੰਸਲ ਅਤੇ ਪੰਕਜ ਬੰਸਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਹ ਅਪ੍ਰੈਲ ’ਚ ਵਿਸ਼ੇਸ਼ ਅਦਾਲਤ ਦੇ ਸਾਬਕਾ ਜਸਟਿਸ, ਉਨ੍ਹਾਂ ਦੇ ਭਤੀਜੇ ਅਤੇ ਐੱਮ3ਐੱਮ ਗਰੁੱਪ ਦੇ ਤੀਜੇ ਡਾਇਰੈਕਟਰ ਵਜੋਂ ਕੁਮਾਰ ਬੰਸਲ ਖਿਲਾਫ ਹਰਿਆਣਾ ਭ੍ਰਿਸ਼ਟਾਚਾਰ ਰੋਕੂ ਬਿਊਰੋ (ਏ. ਸੀ. ਬੀ.) ਦੀ ਐੱਫ. ਆਈ. ਆਰ. ਨਾਲ ਸਬੰਧਤ ਹੈ। ਏ. ਸੀ. ਬੀ. ਦੀ ਐੱਫ. ਆਈ. ਆਰ. ਮੁਤਾਬਕ ਜਸਟਿਸ ’ਤੇ ਐੱਮ3ਐੱਮ ਗਰੁੱਪ ਦੇ ਡਾਇਰੈਕਟਰਾਂ ਅਤੇ ਆਈ. ਆਰ. ਈ. ਓ. ਨਾਂ ਦੇ ਇਕ ਰੀਅਲ ਅਸਟੇਟ ਸਮੂਹ ਖਿਲਾਫ ਈ. ਡੀ. ਅਤੇ ਸੀ. ਬੀ. ਆਈ. ਦੇ ਮਾਮਲੇ ’ਚ ਪੱਖਪਾਤ ਦਾ ਦੋਸ਼ ਸੀ।

ਇਹ ਵੀ ਪੜ੍ਹੋ : ਅਗਲੇ 6 ਮਹੀਨਿਆਂ ’ਚ ਸੋਨੇ ਦੀਆਂ ਕੀਮਤਾਂ ’ਚ ਆ ਸਕਦੀ ਹੈ ਭਾਰੀ ਤੇਜ਼ੀ, ਵਧੇਗਾ ਨਿਵੇਸ਼ਕਾਂ ਦਾ ਰੁਝਾਨ

ਦੋਸ਼ੀ ਜੱਜ ਨੂੰ ਕਰ ਦਿੱਤਾ ਸੀ ਮੁਅੱਤਲ

ਦੋਸ਼ੀ ਜੱਜ ਨੂੰ ਬਾਅਦ ’ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮੁਅੱਤਲ ਕਰ ਦਿੱਤਾ ਸੀ। ਏ. ਸੀ. ਬੀ. ਮਾਮਲੇ ’ਚ ਦੋਸ਼ੀ ਸਾਰੇ ਲੋਕਾਂ ਨੇ ਕੁੱਝ ਵੀ ਗਲਤ ਕਰਨ ਤੋਂ ਇਨਕਾਰ ਕੀਤਾ ਹੈ। ਈ. ਡੀ. ਨੇ 1 ਜੂਨ ਨੂੰ ਆਈ. ਆਰ. ਈ. ਓ. ਸਮੂਹ ਅਤੇ ਇਸ ਦੇ ਪ੍ਰਮੋਟਰ ਲਲਿਤ ਗੋਇਲ ਨਾਲ ਜੁੜੇ ਮਨੀ ਲਾਂਡਰਿੰਗ ਦੇ ਇਕ ਹੋਰ ਮਾਮਲੇ ’ਚ ਐੱਮ2ਐੱਮ ਗਰੁੱਪ ਦੇ ਪ੍ਰਮੋਟਰਾਂ ਅਤੇ ਕੁੱਝ ਹੋਰ ਲੋਕਾਂ ਖਿਲਾਫ ਛਾਪੇਮਾਰੀ ਕੀਤੀ ਸੀ। ਇਸ ਤੋਂ ਬਾਅਦ ਏਜੰਸੀ ਨੇ ਰੂਪ ਕੁਮਾਰ ਬੰਸਲ ਅਤੇ ਦੋ ਹੋਰ ਡਾਇਰੈਕਟਰਾਂ ਬਸੰਤ ਬੰਸਲ ਅਤੇ ਪੰਕਜ ਬੰਸਲ ਨੂੰ ਗ੍ਰਿਫਤਾਰ ਕੀਤਾ।

ਇਸ ਮਾਮਲੇ ’ਚ ਦਿੱਲੀ ਹਾਈਕੋਰਟ ਤੋਂ 5 ਜੁਲਾਈ ਤੱਕ ਗ੍ਰਿਫਤਾਰੀ ਤੋਂ ਅੰਤਰਿਮ ਸੁਰੱਖਿਆ ਮੁਹੱਈਆ ਕੀਤੀ ਗਈ। ਹਾਲਾਂਕਿ ਈ. ਡੀ. ਨੇ ਹੁਣ ਉਨ੍ਹਾਂ ਨੂੰ ਏ. ਸੀ. ਬੀ. ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਗ੍ਰਿਫਤਾਰ ਕੀਤਾ ਹੈ।

ਇਹ ਵੀ ਪੜ੍ਹੋ : UAE ਬਣਿਆ ਭਾਰਤ ਦਾ ਚੌਥਾ ਵੱਡਾ ਨਿਵੇਸ਼ਕ, ਜਾਣੋ ਕਿਹੜਾ ਦੇਸ਼ ਕਰ ਰਿਹੈ ਸਭ ਤੋਂ ਵਧ ਨਿਵੇਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News