ਐੱਮ. 3 ਐੱਮ. ਗਰੁੱਪ ਨੇ ਬਿਹਤਰ ਵਿਕਰੀ ਕਾਰਨ ਇਕ ਸਾਲ ’ਚ ਕਰਜ਼ਾ 65 ਫੀਸਦੀ ਘਟਾਇਆ

Sunday, Oct 06, 2024 - 05:35 PM (IST)

ਨਵੀਂ ਦਿੱਲੀ (ਭਾਸ਼ਾ) – ਰਿਐਲਿਟੀ ਫਰਮ ਐੱਮ. 3 ਐੱਮ. ਗਰੁੱਪ ਨੇ ਪਿਛਲੇ ਸਾਲ ਅਪ੍ਰੈਲ ਦੇ ਮੁਕਾਬਲੇ ਆਪਣਾ ਕਰਜ਼ਾ 65 ਫੀਸਦੀ ਘਟਾ ਕੇ ਅਗਸਤ 2024 ਦੇ ਅਖੀਰ ਤਕ 1302 ਕਰੋੜ ਰੁਪਏ ਕਰ ਲਿਆ ਹੈ। ਇਸ ਤੋਂ ਪਹਿਲਾਂ 31 ਮਾਰਚ 2023 ਤਕ ਇਸ ਗਰੁੱਪ ਦਾ ਕਰਜ਼ਾ 3,726 ਕਰੋੜ ਰੁਪਏ ਸੀ। ਗੁਰੂਗ੍ਰਾਮ ’ਚ ਸਥਿਤ ਐੱਮ. 3 ਐੱਮ. ਗਰੁੱਪ ਨੇ ਕਿਹਾ ਕਿ ਉਸ ਨੇ 1 ਅਪ੍ਰੈਲ 2023 ਤੋਂ 31 ਅਗਸਤ 2024 ਤਕ ਲੱਗਭਗ 2,400 ਕਰੋੜ ਰੁਪਏ ਦਾ ਕਰਜ਼ਾ ਚੁਕਾਇਆ ਹੈ।

ਇਹ ਵੀ ਪੜ੍ਹੋ :     ਸੋਨੇ ਦੀਆਂ ਕੀਮਤਾਂ 'ਚ ਰਿਕਾਰਡ ਵਾਧਾ, ਦੀਵਾਲੀ-ਧਰਤੇਰਸ ਤੱਕ ਹੋਰ ਵਧਣ ਦੀ ਉਮੀਦ
ਇਹ ਵੀ ਪੜ੍ਹੋ :    E-Scooter ਦੀਆਂ ਕੀਮਤਾਂ 'ਚ ਵੱਡੀ ਕਟੌਤੀ, ਇੰਝ 50 ਹਜ਼ਾਰ ਰੁਪਏ ਤੋਂ ਵੀ ਮਿਲੇਗਾ ਸਸਤਾ

ਗਰੁੱਪ ਨੇ ਕਿਹਾ ਕਿ ਉਸ ਨੇ ਪ੍ਰਗਤੀ ਏਸ਼ੀਆ ਗਰੁੱਪ (ਪੀ. ਏ. ਜੀ.), ਆਈ. ਸੀ. ਆਈ. ਸੀ. ਆਈ. ਬੈਂਕ, ਇੰਡਸਇੰਡ ਬੈਂਕ, ਐੱਲ. ਐਂਡ ਟੀ. ਫਾਇਨਾਂਸ, ਪੰਜਾਬ ਨੈਸ਼ਨਲ ਬੈਂਕ, ਇੰਡੀਆਬੁੱਲਜ਼ ਹਾਊਸਿੰਗ ਫਾਇਨਾਂਸ, ਐੱਸ. ਟੀ. ਸੀ. ਆਈ. ਫਾਇਨਾਂਸ ਤੇ ਕੋਟਕ ਮਹਿੰਦਰਾ ਬੈਂਕ ਸਮੇਤ ਉਧਾਰਦਾਤਿਆਂ ਤੋਂ ਲਏ ਗਏ ਕਰਜ਼ੇ ਦਾ ਵੱਡਾ ਹਿੱਸਾ ਚੁਕਾ ਦਿੱਤਾ ਹੈ। ਐੱਮ. 3 ਐੱਮ. ਗਰੁੱਪ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਆਪਣੇ ਕਰਜ਼ੇ ਦਾ ਬੋਝ ਘੱਟ ਕਰਨ ਅਤੇ ਇਕ ਸਿਹਤਮੰਦ ਵਿੱਤੀ ਪ੍ਰੋਫਾਈਲ ਬਣਾਈ ਰੱਖਣ ਵੱਲ ਧਿਆਨ ਦੇ ਰਹੀ ਹੈ।

ਇਹ ਵੀ ਪੜ੍ਹੋ :     ਬੰਪਰ ਕਮਾਈ ਦਾ ਮੌਕਾ! ਜਲਦ ਆਉਣ ਵਾਲਾ ਹੈ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ IPO
ਇਹ ਵੀ ਪੜ੍ਹੋ :      AirIndia ਦੀ ਕੈਬਿਨ ਕਰੂ ਪਾਲਿਸੀ ’ਚ ਹੋਵੇਗਾ ਬਦਲਾਅ, ਕਮਰੇ ਕਰਨੇ ਪੈਣਗੇ ਸਾਂਝੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News