ਐੱਮ ਐਂਡ ਐੱਮ ਫਾਈਨਾਂਸ਼ੀਅਲ ਦੇ ਮੁਨਾਫੇ ''ਚ 87 ਫੀਸਦੀ ਦਾ ਵਾਧਾ
Thursday, Apr 25, 2019 - 10:05 AM (IST)

ਨਵੀਂ ਦਿੱਲੀ—ਮਹਿੰਦਰਾ ਫਾਈਨੈਂਸ ਦਾ ਮਾਰਚ 2019 'ਚ ਖਤਮ ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ 'ਚ ਸ਼ੁੱਧ ਲਾਭ 87 ਫੀਸਦੀ ਉਛਲ ਕੇ 588 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। ਪਹਿਲਾਂ ਮਹਿੰਦਰਾ ਐਂਡ ਮਹਿੰਦਰਾ ਫਾਈਨਾਂਸ਼ੀਅਲ ਸਰਵਿਸੇਜ਼ ਦੇ ਨਾਂ ਨਾਲ ਜਾਣੀ ਜਾਣ ਵਾਲੀ ਇਸ ਕੰਪਨੀ ਦਾ ਏਕਲ ਸ਼ੁੱਧ ਲਾਭ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਤਿਮਾਹੀ 'ਚ 314 ਕਰੋੜ ਰੁਪਏ ਰਿਹਾ ਸੀ। ਮਹਿੰਦਰਾ ਫਾਈਨੈਂਸ ਨੇ ਕਿਹਾ ਕਿ ਤਿਮਾਹੀ (ਜਨਵਰੀ-ਮਾਰਚ 2019) ਦੇ ਦੌਰਾਨ ਉਸ ਦਾ ਕੁੱਲ ਕਾਰੋਬਾਰ 2,480 ਕਰੋੜ ਰੁਪਏ ਰਿਹਾ ਜੋ ਕਿ ਇਕ ਸਾਲ ਪਹਿਲਾਂ ਇਸ ਤਿਮਾਹੀ 'ਚ 1,808 ਕਰੋੜ ਰੁਪਏ ਰਿਹਾ ਸੀ। ਕੰਪਨੀ ਦੇ ਨਿਰਦੇਸ਼ਕ ਮੰਡਲ ਨੇ 2018-19 ਲਈ ਕੰਪਨੀ ਦੇ ਸ਼ੇਅਰਧਾਰਕਾਂ ਲਈ ਚਾਰ ਰੁਪਏ ਪ੍ਰਤੀ ਸ਼ੇਅਰ ਅਤੇ 200 ਫੀਸਦੀ ਦਾ ਲਾਭਾਂਸ਼ ਅਤੇ 2.50 ਰੁਪਏ ਪ੍ਰਤੀ ਸ਼ੇਅਰ ਦਾ ਵਿਸ਼ੇਸ਼ ਲਾਭਾਂਸ਼ ਭਾਵ ਕੁੱਲ ਮਿਲਾ ਕੇ ਦੋ ਰੁਪਏ ਦੇ ਸ਼ੇਅਰ 'ਤੇ 6.50 ਰੁਪਏ ਦਾ ਲਾਭਾਂਸ਼ ਦੇਣ ਦੀ ਸਿਫਾਰਿਸ਼ ਕੀਤੀ ਹੈ। ਬੁਲੇਟਿਨ 'ਚ ਕਿਹਾ ਗਿਆ ਹੈ ਕਿ ਕੰਪਨੀ ਵਪਾਰ ਦੇ 25 ਸਾਲ ਸਫਲਤਾਪੂਰਵਕ ਪੂਰੇ ਹੋਣ 'ਤੇ ਸ਼ੇਅਰਧਾਰਕਾਂ ਲਈ ਵਿਸ਼ੇਸ਼ ਲਾਭਾਂਸ਼ ਦੀ ਸਿਫਾਰਿਸ਼ ਕੀਤੀ ਗਈ ਹੈ।