ਆਪਣੇ 12,000 ਕਰਮਚਾਰੀਆਂ ਨੂੰ ਮਾਈਕ੍ਰੋਸਾਫਟ ਦੀਆਂ ਤਕਨੀਕਾਂ ’ਤੇ ਟ੍ਰੇਨਿੰਗ ਦੇਵੇਗੀ LTI
Tuesday, Aug 02, 2022 - 04:36 PM (IST)

ਬੇਂਗਲੁਰੂ (ਭਾਸ਼ਾ) – ਲਾਰਸਨ ਐਂਡ ਟੁਬਰੇ ਇਨਫੋਟੈੱਕ (ਐੱਲ. ਟੀ. ਆਈ.) ਦੀ ਆਪਣੇ 12,000 ਕਰਮਚਾਰੀਆਂ ਨੂੰ 2024 ਤੱਕ ਵੱਖ-ਵੱਖ ਮਾਈਕ੍ਰੋਸਾਫਟ ਤਕਨੀਕਾਂ ’ਤੇ ਟ੍ਰੇਨਿੰਗ ਦੇਣ ਦੀ ਹੈ। ਐੱਲ. ਟੀ. ਆਈ. ਨੇ ਮਾਈਕ੍ਰੋਸਾਫਟ ਨਾਲ ਆਪਣੇ ਸਹਿਯੋਗ ਨੂੰ ਅੱਗੇ ਵਧਾਉਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਹ ਉੱਦਮਾਂ ਲਈ ਉੱਚ-ਮੁੱਲ ਦੇ ਕਲਾਊਡ ਸਲਿਊਸ਼ਨਸ ਦਾ ਵਿਕਾਸ ਕਰਨ ’ਤੇ ਧਿਆਨ ਕੇਂਦਰਿਤ ਕਰੇਗੀ।
ਕਈ ਸਾਲਾਂ ਦੇ ਇਸ ਗਠਜੋੜ ਦੇ ਤਹਿਤ ਐੱਲ. ਟੀ. ਆਈ. ਨੇ ਇਕ ਵਚਨਬੱਧ ਮਾਈਕ੍ਰੋਸਾਫਟ ਕਾਰੋਬਾਰ ਇਕਾਈ ਸ਼ੁਰੂ ਕੀਤੀ ਹੈ ਜੋ ਐਂਡ-ਟੂ-ਐਂਡ ਡਿਜੀਟਲ ਬਦਲਾਅ ਸਲਿਊਸ਼ਨਸ ਦਾ ਵਿਕਾਸ ਅਤੇ ਉਨ੍ਹਾਂ ਦੀ ਪੇਸ਼ਕਸ਼ ਕਰੇਗੀ। ਇਸ ਭਾਈਵਾਲੀ ਦੇ ਤਹਿਤ ਐੱਲ. ਟੀ. ਆਈ. ਆਪਣੇ 12,000 ਪੇਸ਼ੇਵਰਾਂ ਨੂੰ 2024 ਤੱਕ ਮਾਈਕ੍ਰੋਸਾਫਟ ਦੀਆਂ ਵੱਖ-ਵੱਖ ਤਕਨੀਕਾਂ ’ਤੇ ਟ੍ਰੇਨਿੰਗ ਦੇਵੇਗੀ।