LTC ਕੈਸ਼ ਵਾਊਚਰ ਯੋਜਨਾ: ਹੁਣ ਸਰਕਾਰੀ ਮੁਲਾਜ਼ਮ ਪਰਿਵਾਰਿਕ ਮੈਂਬਰਾਂ ਦੇ ਨਾਂ ਤੋਂ ਕਰ ਸਕਦੇ ਹਨ ਖ਼ਰੀਦਦਾਰੀ

Thursday, Nov 12, 2020 - 09:48 AM (IST)

LTC ਕੈਸ਼ ਵਾਊਚਰ ਯੋਜਨਾ: ਹੁਣ ਸਰਕਾਰੀ ਮੁਲਾਜ਼ਮ ਪਰਿਵਾਰਿਕ ਮੈਂਬਰਾਂ ਦੇ ਨਾਂ ਤੋਂ ਕਰ ਸਕਦੇ ਹਨ ਖ਼ਰੀਦਦਾਰੀ

ਨਵੀਂ ਦਿੱਲੀ (ਭਾਸ਼ਾ) : ਕੇਂਦਰ ਸਰਕਾਰ ਦੇ ਮੁਲਾਜ਼ਮ ਐੱਲ. ਟੀ. ਸੀ. ਕੈਸ਼ ਵਾਊਚਰ ਯੋਜਨਾ ਦੇ ਤਹਿਤ ਪਤਨੀ ਜਾਂ ਪਰਿਵਾਰ ਦੇ ਹੋਰ ਮੈਂਬਰਾਂ ਦੇ ਨਾਂ ਤੋਂ ਵਸਤਾਂ ਜਾਂ ਸੇਵਾਵਾਂ ਦੀ ਖਰੀਦਦਾਰੀ ਕਰ ਸਕਦੇ ਹਨ, ਇਹ ਮੈਂਬਰ ਐੱਲ. ਟੀ. ਸੀ. ਕਿਰਾਇਆ ਪਾਉਣ ਦੇ ਯੋਗ ਹੋਣੇ ਚਾਹੀਦੇ ਹਨ। ਵਿੱਤ ਮੰਤਰਾਲਾ ਦੇ ਖਰਚ ਵਿਭਾਗ ਨੇ ਇਸ ਯੋਜਨਾ ਦੇ ਸਬੰਧ 'ਚ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ (ਐੱਫ. ਏ. ਕਿਊ.) ਦੇ ਜਵਾਬ 'ਚ ਸਪੱਸ਼ਟ ਕੀਤਾ ਕਿ ਜੇ ਕਿਸੇ ਕਰਮਚਾਰੀ ਨੇ ਰਸਮੀ ਤੌਰ 'ਤੇ ਇਸ ਯੋਜਨਾ 'ਚ ਸ਼ਾਮਲ ਹੋਣ ਦਾ ਬਦਲ ਨਹੀਂ ਚੁਣਿਆ ਹੈ ਤਾਂ ਵੀ ਉਹ 12 ਅਕਤੂਬਰ ਜਾਂ ਇਸ ਤੋਂ ਬਾਅਦ 12 ਫੀਸਦੀ ਤੋਂ ਵੱਧ ਜੀ. ਐੱਸ. ਟੀ. ਵਾਲੀਆਂ ਵਸਤਾਂ ਜਾਂ ਸੇਵਾਵਾਂ ਦੀ ਖਰੀਦ 'ਤੇ ਧਨਰਾਸ਼ੀ ਪਾਉਣ ਦਾ ਦਾਅਵਾ ਕਰ ਸਕਦਾ ਹੈ।

ਖਰਚ ਵਿਭਾਗ ਨੇ ਕਿਹਾ ਕਿ ਯੋਜਨਾ ਦੇ ਤਹਿਤ ਖਰੀਦੇ ਗਏ ਸਮਾਨ ਅਤੇ ਸੇਵਾਵਾਂ ਦੇ ਚਾਲਾਨ ਪਤੀ ਜਾਂ ਪਤਨੀ ਜਾਂ ਕਿਸੇ ਹੋਰ ਪਰਿਵਾਰਿਕ ਮੈਂਬਰ ਦੇ ਨਾਂ 'ਤੇ ਹੋ ਸਕਦਾ ਹੈ ਜੋ ਐੱਲ. ਟੀ. ਸੀ. ਦੇ ਲਈ ਪਾਤਰ ਹਨ। ਸਰਕਾਰ ਨੇ ਅਰਥਵਿਵਸਥਾ 'ਚ ਮੰਗ ਨੂੰ ਬੜ੍ਹਾਵਾ ਦੇਣ ਲਈ ਇਸ ਸਾਲ ਆਪਣੇ ਮੁਲਾਜ਼ਮਾਂ ਨੂੰ ਐੱਲ. ਟੀ. ਸੀ. ਦੇ ਸਬੰਧ 'ਚ ਨਕਦ ਵਾਊਚਰ ਦੇਣ ਦਾ ਐਲਾਨ ਕੀਤਾ ਹੈ। ਇਨ੍ਹਾਂ ਵਾਊਚਰ ਦਾ ਇਸਤੇਮਾਲ ਸਿਰਫ ਅਜਿਹੇ ਗੈਰ-ਖੁਰਾਕੀ ਸਾਮਾਨ ਖਰੀਦਣ ਲਈ ਕੀਤਾ ਜਾ ਸਕਦਾ ਹੈ, ਜਿਨ੍ਹਾਂ 'ਤੇ ਮਾਲ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਲਗਦਾ ਹੈ।

ਮੁਲਾਜ਼ਮ ਉਨ੍ਹਾਂ ਵਾਊਚਰ ਦੀ ਵਰਤੋਂ ਅਜਿਹੇ ਉਤਪਾਦ ਖਰੀਦਣ ਲਈ ਕਰ ਸਕਦੇ ਹਨ, ਜਿਨ੍ਹਾਂ 'ਤੇ ਜੀ. ਐੱਸ. ਟੀ. ਦੀ ਦਰ 12 ਫੀਸਦੀ ਜਾਂ ਵੱਧ ਹੈ। ਹਰੇਕ 4 ਸਾਲ 'ਚ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਪਸੰਦ ਦੇ ਕਿਸੇ ਥਾਂ ਦੀ ਯਾਤਰਾ ਲਈ ਐੱਲ. ਟੀ. ਸੀ. ਦਿੰਦੀ ਹੈ। ਇਸ ਤੋਂ ਇਲਾਵਾ ਇਕ ਐੱਲ. ਟੀ. ਸੀ. ਉਨ੍ਹਾਂ ਨੂੰ ਉਨ੍ਹਾਂ ਦੇ ਗ੍ਰਹਿ ਸੂਬੇ ਦੀ ਯਾਤਰਾ ਲਈ ਦਿੱਤਾ ਜਾਂਦਾ ਹੈ। ਇਸ ਯੋਜਨਾ ਦਾ ਐਲਾਨ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ 12 ਅਕਤੂਬਰ ਨੂੰ ਕਿਹਾ ਸੀ ਕਿ ਕੋਵਿਡ-19 ਮਹਾਮਾਰੀ ਕਾਰਣ ਮੁਲਾਜ਼ਮਾਂ ਲਈ ਇਸ ਸਾਲ ਯਾਤਰਾ ਕਰਨਾ ਮੁਸ਼ਕਲ ਹੈ। ਅਜਿਹੇ 'ਚ ਸਰਕਾਰ ਨੇ ਉਨ੍ਹਾਂ ਨੂੰ ਨਕਦ ਵਾਊਚਰ ਦੇਣ ਦਾ ਫੈਸਲਾ ਕੀਤਾ ਹੈ। ਇਸ ਨੂੰ 31 ਮਾਰਚ 2021 ਤੱਕ ਖਰਚ ਕਰਨਾ ਹੋਵੇਗਾ।    


author

cherry

Content Editor

Related News