ਲਾਕਡਾਊਨ ਵਿਚਕਾਰ ਗੁੱਡ ਨਿਊਜ਼, ਰਸੋਈ ਗੈਸ ਹੋਈ ਸਸਤੀ, ਜਾਣੋ ਕਿੰਨੇ ਘਟੇ ਰੇਟ

Wednesday, Apr 01, 2020 - 08:03 AM (IST)

ਲਾਕਡਾਊਨ ਵਿਚਕਾਰ ਗੁੱਡ ਨਿਊਜ਼, ਰਸੋਈ ਗੈਸ ਹੋਈ ਸਸਤੀ, ਜਾਣੋ ਕਿੰਨੇ ਘਟੇ ਰੇਟ

ਨਵੀਂ ਦਿੱਲੀ- ਲਾਕਡਾਊਨ ਵਿਚਕਾਰ ਗੁੱਡ ਨਿਊਜ਼ ਹੈ ਕਿ ਗੈਰ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ਘਟਾ ਦਿੱਤੀ ਗਈ ਹੈ। ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਐੱਲ. ਪੀ. ਜੀ. ਗੈਸ ਸਸਤੀ ਹੋਈ ਹੈ। 

ਵਪਾਰਕ ਸਿਲੰਡਰ (19 ਕਿਲੋ) ਦੀ ਕੀਮਤ ਵੀ ਘਟੀ
ਤੇਲ ਮਾਰਕਟਿੰਗ ਕੰਪਨੀ ਇੰਡੀਅਨ ਆਇਲ ਨੇ ਗੈਰ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ (14.2 ਕਿਲੋ) ਦੀ ਕੀਮਤ 62 ਰੁਪਏ ਘਟਾ ਦਿੱਤੀ ਹੈ। ਇਸ ਤੋਂ ਪਿਛਲੀ ਵਾਰ 53 ਰੁਪਏ ਘਟਾਈ ਗਈ ਸੀ। ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ ਵਿਚ ਗੈਰ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ (14.2 ਕਿਲੋ) ਦੀ ਕੀਮਤ 744 ਰੁਪਏ ਹੋ ਗਈ ਹੈ, ਜੋ ਪਹਿਲਾਂ 805.50 ਰੁਪਏ ਸੀ। ਉੱਥੇ ਹੀ, ਵਪਾਰਕ ਸਿਲੰਡਰ (19 ਕਿਲੋ) ਦੀ ਕੀਮਤ ਵੀ 96 ਰੁਪਏ ਘੱਟ ਗਈ ਹੈ। ਦਿੱਲੀ ਵਿਚ ਇਸ ਦੀ ਕੀਮਤ ਹੁਣ 1285.50 ਰੁਪਏ ਹੋ ਗਈ ਹੈ। 


author

Lalita Mam

Content Editor

Related News