ਮਹਿੰਗਾਈ ਦੀ ਮਾਰ! ਹੁਣ ਰਸੋਈ ਗੈਸ ਕੁਨੈਕਸ਼ਨ ਲੈਣਾ ਹੋਇਆ ਮਹਿੰਗਾ, ਦੇਣੇ ਪੈਣਗੇ ਇੰਨੇ ਰੁਪਏ

06/15/2022 11:20:59 AM

ਬਿਜਨੈੱਸ ਡੈਸਕ- ਪੈਟਰੋਲੀਅਮ ਕੰਪਨੀਆਂ ਨੇ ਘਰੇਲੂ ਗੈਸ ਦੇ ਨਵੇਂ ਕਨੈਕਸ਼ਨ ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਹੈ। ਨਵੇਂ ਕਨੈਕਸ਼ਨ ਦੇ ਲਈ 14.2 ਕਿਲੋਗ੍ਰਾਮ ਭਾਰ ਦੇ ਸਿਲੰਡਰ ਲਈ ਹੁਣ 22 ਸੌ ਰੁਪਏ ਖਰਚ ਕਰਨੇ ਪੈਣਗੇ। 16 ਜੂਨ ਤੋਂ ਨਵੀਂ ਕੀਮਤ ਦੇਣੀ ਹੋਵੇਗੀ। ਅਜੇ 1450 ਰੁਪਏ ਦੇਣ ਹੁੰਦੇ ਹਨ। ਜੇਕਰ ਕੋਈ ਦੋ ਸਿਲੰਡਰ ਦਾ ਕਨੈਕਸ਼ਨ ਲਵੇਗਾ ਤਾਂ ਉਸ ਨੂੰ 44 ਸੌ ਰੁਪਏ ਸਿਰਫ ਸਿਲੰਡਰ ਦੀ ਸਕਿਓਰਿਟੀ ਦੇ ਮਦ 'ਚ ਦੇਣੇ ਹੋਣਗੇ। 
ਇੰਨੀ ਕੀਮਤ ਸੀ ਪਹਿਲਾਂ
ਪਹਿਲੇ 29 ਸੌ ਰੁਪਏ ਦੇਣੇ ਪੈਂਦੇ ਸਨ। ਰੈਗੂਲੇਟਰ ਦੇ ਲਈ ਹੁਣ 150 ਰੁਪਏ ਦੀ ਥਾਂ 250 ਰੁਪਏ ਖਰਚ ਕਰਨੇ ਹੋਣਗੇ। ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੂਸਤਾਨ ਪੈਟਰੋਲੀਅਮ ਵਲੋਂ ਜਾਰੀ ਵਿਗਿਆਪਨ 'ਚ ਦੱਸਿਆ ਗਿਆ ਹੈ ਕਿ ਪੰਜ ਕਿਲੋਗ੍ਰਾਮ ਦੇ ਸਿਲੰਡਰ ਦੀ ਸਕਿਓਰਿਟੀ ਰਾਸ਼ੀ ਹੁਣ ਅੱਠ ਸੌ ਦੀ ਜਗ੍ਹਾ 1150 ਰੁਪਏ ਕਰ ਦਿੱਤੀ ਗਈ ਹੈ।

PunjabKesari
ਉਜੱਵਲਾ ਯੋਜਨਾ ਵਾਲਿਆਂ ਨੂੰ ਵੀ ਝਟਕਾ
ਪ੍ਰਧਾਨ ਮੰਤਰੀ ਉਜੱਵਲਾ ਦੇ ਗਾਹਕਾਂ ਨੂੰ ਵੀ ਨਵੀਂਆਂ ਦਰਾਂ ਨਾਲ ਝਟਕਾ ਲੱਗਾ ਹੈ। ਜੇਕਰ ਇਨ੍ਹਾਂ ਗਾਹਕਾਂ ਨੇ ਆਪਣੇ ਕਨੈਕਸ਼ਨ 'ਤੇ ਸਿਲੰਡਰ ਨੂੰ ਡਬਲ ਕੀਤਾ ਤਾਂ ਦੂਜੇ ਸਿਲੰਡਰ ਦੀ ਵੱਡੀ ਸਕਿਓਰਿਟੀ ਰਾਸ਼ੀ ਦੇਣੀ ਹੋਵੇਗੀ। ਹਾਲਾਂਕਿ ਜੇਕਰ ਉਜੱਵਲਾ ਯੋਜਨਾ 'ਤੇ ਕਿਸੇ ਨੂੰ ਨਵਾਂ ਕਨੈਕਸ਼ਨ ਮਿਲਦਾ ਹੈ ਤਾਂ ਸਿਲੰਡਰ ਦੀ ਸਕਿਓਰਿਟੀ ਦੀ ਰਾਸ਼ੀ ਪਹਿਲੀ ਵਾਲੀ ਹੀ ਦੇਣੀ ਹੋਵੇਗੀ। 
ਹੁਣ 37 ਸੌ ਤੋਂ ਜ਼ਿਆਦਾ ਰੁਪਏ ਦੇਣੇ ਹੋਣਗੇ
ਪੈਟਰੋਲੀਅਮ ਕੰਪਨੀਆਂ 14.2 ਕਿਲੋਗ੍ਰਾਮ ਭਾਰ ਵਾਲਾ ਨਾਨ ਸਬਸਿਡੀ ਰਸੋਈ ਗੈਸ ਸਿਲੰਡਰ 1065 ਰੁਪਏ ਦੇ ਰਹੀ ਹੈ। ਸਕਿਓਰਿਟੀ ਰਾਸ਼ੀ 22 ਸੌ ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਰੈਗੂਲੇਟਰ ਲਈ 250, ਪਾਸਬੁੱਕ ਲਈ 25 ਅਤੇ ਪਾਈਪ ਲਈ 150 ਰੁਪਏ ਦੇਣੇ ਹੋਣਗੇ। 

PunjabKesari
ਇਕ ਸਿਲੰਡਰ ਵਾਲੇ ਕਨੈਕਸ਼ਨ ਦੀ ਕੀਮਤ ਹੋਵੇਗੀ ਇੰਨੀ
ਇਸ ਹਿਸਾਬ ਨਾਲ ਇਕ ਸਿਲੰਡਰ ਵਾਲੇ ਕਨੈਕਸ਼ਨ ਦੀ ਕੀਮਤ 3690 ਰੁਪਏ ਹੋ ਜਾਵੇਗੀ। ਚੂਲ੍ਹੇ ਦੇ ਲਈ ਹੋਰ ਰੁਪਏ ਦੇਣੇ ਹੋਣਗੇ। ਨਵੀਂਆਂ ਦਰਾਂ ਨਾਲ ਨਾਗਰਿਕਾਂ ਨੂੰ ਵੱਡਾ ਝਟਕਾ ਲੱਗਿਆ ਹੈ। ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਦੇ ਵਿਚਾਲੇ ਕਨੈਕਸ਼ਨ ਦਾ ਰੇਟ ਵਧਾਉਣ ਨਾਲ ਮਹਿੰਗਾਈ 'ਚ ਹੋਰ ਵਾਧਾ ਹੋਣਾ ਤੈਅ ਹੈ। ਬੀਤੇ ਦਿਨੀਂ ਵਪਾਰਕ ਗੈਸ ਦੀ ਕੀਮਤ 'ਚ ਵੀ ਵਾਧਾ ਹੋਇਆ ਸੀ।


ਨੋਟ- ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor

Related News