ਅੱਜ ਤੋਂ ਸਸਤਾ ਹੋ ਰਿਹਾ ਹੈ LPG ਗੈਸ ਸਿਲੰਡਰ, ਜਾਣੋ ਕਿੰਨੇ ਘਟੇ ਭਾਅ

Thursday, Apr 01, 2021 - 04:55 PM (IST)

ਨਵੀਂ ਦਿੱਲੀ -  LPG ਸਿਲੰਡਰ ਦੀਆਂ ਪ੍ਰਚੂਨ ਕੀਮਤਾਂ ਵਿਚ ਕਟੌਤੀ ਕੀਤੀ ਗਈ ਹੈ। ਤੇਲ ਅਤੇ ਗੈਸ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ (ਆਈ.ਓ.ਸੀ.) ਨੇ ਐਲ.ਪੀ.ਜੀ. ਸਿਲੰਡਰ ਦੀ ਕੀਮਤ ਵਿਚੋਂ 10 ਰੁਪਏ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਨਵੀਂਆਂ ਦਰਾਂ ਅੱਜ ਤੋਂ ਭਾਵ 1 ਅਪ੍ਰੈਲ 2021 ਤੋਂ ਲਾਗੂ ਹੋ ਗਈਆਂ ਹਨ। ਦਿੱਲੀ ਵਿਚ ਐਲ.ਪੀ.ਜੀ. ਸਿਲੰਡਰ ਦੀ ਕੀਮਤ ਹੁਣ 819 ਰੁਪਏ ਤੋਂ ਘੱਟ ਕੇ 809 ਰੁਪਏ ਹੋ ਗਈ ਹੈ। ਸਾਰੇ ਦੇਸ਼ ਦੇ ਗ੍ਰਾਹਕਾਂ ਨੂੰ ਐਲ.ਪੀ.ਜੀ. ਸਿਲੰਡਰ ਦੀ ਕੀਮਤ ਵਿਚ ਕਮੀ ਦਾ ਲਾਭ ਮਿਲੇਗਾ। ਜਨਵਰੀ ਅਤੇ ਫਰਵਰੀ 2021 ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਰਿਕਾਰਡ ਕੀਮਤਾਂ ਤੋਂ ਬਾਅਦ ਦੋਵਾਂ ਨੇ ਮਾਰਚ ਵਿਚ ਕੀਮਤਾਂ ਵਿਚ ਨਰਮੀ ਦਿਖਾਈ। ਪੈਟਰੋਲ 0.61 ਰੁਪਏ ਅਤੇ ਡੀਜ਼ਲ 0.60 ਰੁਪਏ ਪ੍ਰਤੀ ਲੀਟਰ ਸਸਤਾ ਹੋ ਗਿਆ।

ਇਹ ਵੀ ਪੜ੍ਹੋ : ਸੋਨੇ 'ਤੇ 90% ਤੱਕ ਲੋਨ ਲੈਣ ਲਈ ਬਚਿਆ ਹੈ ਸਿਰਫ਼ ਇਕ ਦਿਨ, ਜਾਣੋ ਵਿਆਜ ਦਰ ਬਾਰੇ

LPG, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਆਈ ਗਿਰਾਵਟ

ਕੋਰੋਨਾ ਆਫ਼ਤ ਦਰਮਿਆਨ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਕਾਫ਼ੀ ਉਤਰਾਅ-ਚੜਾਅ ਦੇਖਣ ਨੂੰ ਮਿਲਿਆ। ਮਹੱਤਵਪੂਰਣ ਗੱਲ ਇਹ ਹੈ ਕਿ ਭਾਰਤ ਆਪਣੀਆਂ ਪੈਟਰੋਲੀਅਮ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲਗਭਗ 85 ਪ੍ਰਤੀਸ਼ਤ ਕੱਚੇ ਤੇਲ ਦੀ ਦਰਾਮਦ ਕਰਦਾ ਹੈ। ਹਾਲਾਂਕਿ, ਏਸ਼ੀਆ ਅਤੇ ਯੂਰਪ ਵਿਚ ਕੋਵਿਡ -19 ਦੇ ਵਧ ਰਹੇ ਕੇਸਾਂ ਅਤੇ ਟੀਕੇ ਦੇ ਮਾੜੇ ਪ੍ਰਭਾਵਾਂ ਦੇ ਵਿਚਕਾਰ, ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਅਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਸਾਲ ਦੇ ਤੀਜੇ ਮਹੀਨੇ ਵਿਚ ਨਰਮ ਦਿਖਾਈ ਦੇ ਰਹੀਆਂ ਹਨ। ਇਹੀ ਕਾਰਨ ਹੈ ਕਿ ਤੇਲ ਮਾਰਕੀਟਿੰਗ ਕੰਪਨੀਆਂ ਨੇ ਪਿਛਲੇ ਦਿਨਾਂ ਵਿਚ ਡੀਜ਼ਲ ਅਤੇ ਪੈਟਰੋਲ ਦੀਆਂ ਪ੍ਰਚੂਨ ਵਿਕਰੀ ਕੀਮਤਾਂ ਨੂੰ ਘਟਾ ਦਿੱਤਾ ਹੈ। 

ਇਹ ਵੀ ਪੜ੍ਹੋ : ਰੇਲ ਟਿਕਟਾਂ ਦੀ ਬੁਕਿੰਗ 'ਤੇ ਮਿਲੇਗਾ 10% ਫਲੈਟ ਕੈਸ਼ਬੈਕ, ਜਾਣੋ SBI ਦੇ ਇਸ ਕਾਰਡ ਦੀਆਂ ਵਿਸ਼ੇਸ਼ਤਾਵਾਂ ਬਾਰੇ

ਦੇਸ਼ ਦੀ ਵੱਡੀ ਆਬਾਦੀ ਨੂੰ ਮਿਲੇਗਾ ਇਸਦਾ ਲਾਭ 

ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ਨਾਲ ਦੇਸ਼ ਦੀ ਵੱਡੀ ਆਬਾਦੀ ਨੂੰ ਲਾਭ ਮਿਲੇਗਾ। ਦੇਸ਼ ਭਰ ਵਿਚ ਹਰ ਮਹੀਨੇ 14 ਕਰੋੜ ਘਰੇਲੂ ਐਲ.ਪੀ.ਜੀ ਸਿਲੰਡਰ ਖਪਤ ਕੀਤੇ ਜਾਂਦੇ ਹਨ। ਐਲ.ਪੀ.ਜੀ. ਸਿਲੰਡਰ ਦੀ ਕੀਮਤ ਘੱਟ ਹੋਣ ਕਾਰਨ ਸਾਰੇ ਖਪਤਕਾਰਾਂ ਨੂੰ ਵੀ ਲਾਭ ਮਿਲੇਗਾ। ਸਾਲ 2014 ਵਿਚ ਜਿੱਥੇ ਦੇਸ਼ ਭਰ ਵਿਚ ਐਲ.ਪੀ.ਜੀ. ਦੀ ਕਵਰੇਜ 55 ਪ੍ਰਤੀਸ਼ਤ ਸੀ, ਹੁਣ ਇਹ ਵਧ ਕੇ 99 ਪ੍ਰਤੀਸ਼ਤ ਹੋ ਗਈ ਹੈ। ਤੇਲ ਮਾਰਕੀਟਿੰਗ ਕੰਪਨੀਆਂ ਦੀ ਕੀਮਤ ਨਾਲ ਜੁੜੇ ਅੰਕੜਿਆਂ ਅਨੁਸਾਰ ਫਰਵਰੀ ਤੋਂ ਲੈ ਕੇ ਹੁਣ ਤੱਕ 14.2 ਕਿਲੋਗ੍ਰਾਮ ਦੇ ਐਲ.ਪੀ.ਜੀ. ਸਿਲੰਡਰ ਦੀ ਕੀਮਤ ਵਿੱਚ 125 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : Spicejet ਦਾ ਵੱਡਾ ਐਲਾਨ, ਕੋਰੋਨਾ ਪਾਜ਼ੇਟਿਵ ਹੋਣ 'ਤੇ ਯਾਤਰੀਆਂ ਨੂੰ ਮਿਲੇਗੀ ਇਹ ਸਹੂਲਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News