ਮਹੀਨੇ ਦੇ ਪਹਿਲੇ ਦਿਨ ਮਹਿੰਗਾਈ ਦਾ ਵੱਡਾ ਝਟਕਾ, ਮਹਿੰਗਾ ਹੋਇਆ LPG Gas Cylinder

Sunday, May 01, 2022 - 04:35 PM (IST)

ਮਹੀਨੇ ਦੇ ਪਹਿਲੇ ਦਿਨ ਮਹਿੰਗਾਈ ਦਾ ਵੱਡਾ ਝਟਕਾ, ਮਹਿੰਗਾ ਹੋਇਆ LPG Gas Cylinder

ਨਵੀਂ ਦਿੱਲੀ - ਅੱਜ ਮਹੀਨੇ ਦੇ ਪਹਿਲੇ ਹੀ ਦਿਨ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕਾਫੀ ਵੱਡਾ ਵਾਧਾ ਹੋਇਆ ਹੈ। 1 ਮਈ ਭਾਵ ਅੱਜ 19 ਕਿਲੋ ਦੇ ਗੈਸ ਸਿਲੰਡਰ ਦੀ ਕੀਮਤ ਵਿੱਚ 102.50 ਰੁਪਏ ਦਾ ਵਾਧਾ ਹੋਇਆ ਹੈ। ਹੁਣ ਇਹ ਗੈਸ ਸਿਲੰਡਰ 2355.50 ਰੁਪਏ ਦਾ ਹੋ ਗਿਆ ਹੈ, ਜੋ ਹੁਣ ਤੱਕ 2253 ਰੁਪਏ ਵਿੱਚ ਮਿਲਦਾ ਸੀ। ਇਸ ਦੇ ਨਾਲ ਹੀ 5 ਕਿਲੋ ਦਾ ਐਲਪੀਜੀ ਸਿਲੰਡਰ 655 ਰੁਪਏ ਵਿੱਚ ਮਿਲ ਰਿਹਾ ਹੈ।

ਇੱਕ ਮਹੀਨਾ ਪਹਿਲਾਂ ਹੀ 1 ਅਪ੍ਰੈਲ ਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 250 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 1 ਮਾਰਚ ਨੂੰ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 105 ਰੁਪਏ ਦਾ ਵਾਧਾ ਕੀਤਾ ਗਿਆ ਸੀ, ਜਦੋਂ ਕਿ 22 ਮਾਰਚ ਨੂੰ ਇਸ ਵਿੱਚ 9 ਰੁਪਏ ਦਾ ਵਾਧਾ ਕੀਤਾ ਗਿਆ ਸੀ। 

ਇਹ ਵੀ ਪੜ੍ਹੋ: ED ਦੀ ਵੱਡੀ ਕਾਰਵਾਈ: Xiaomi ਦੀ 5,551 ਹਜ਼ਾਰ ਕਰੋੜ ਦੀ ਸੰਪਤੀ ਕੀਤੀ ਜ਼ਬਤ

ਰੈਸਟੋਰੈਂਟ ਜਾਂ ਬਾਹਰ ਦਾ ਖਾਣਾ ਹੋਵੇਗਾ ਮਹਿੰਗਾ

ਇਹ ਸਿਲੰਡਰ ਵਪਾਰਕ ਵਰਤੋਂ ਲਈ ਇਸਤੇਮਾਲ ਕੀਤੇ ਜਾਂਦੇ ਹਨ। ਇਸ ਸਿਲੰਡਰ ਦੀ ਕੀਮਤ ਵਿਚ ਵਾਧੇ ਤੋਂ ਬਾਅਦ ਬਾਹਰ ਦਾ ਖਾਣਾ ਹੋਰ ਜ਼ਿਆਦਾ ਮਹਿੰਗਾ ਹੋ ਜਾਵੇਗਾ।

ਜਾਣੋ ਵੱਡੇ ਸ਼ਹਿਰਾਂ ਵਿੱਚ ਵਪਾਰਕ ਗੈਸ ਸਿਲੰਡਰ ਦੀਆਂ ਨਵੀਆਂ ਕੀਮਤਾਂ 

ਦਿੱਲੀ ਵਿੱਚ 19 ਕਿਲੋ ਦੇ ਵਪਾਰਕ ਗੈਸ ਸਿਲੰਡਰ ਦੀ ਕੀਮਤ 2355 ਰੁਪਏ 
ਕੋਲਕਾਤਾ ਵਿੱਚ 19 ਕਿਲੋ ਦੇ ਵਪਾਰਕ ਗੈਸ ਸਿਲੰਡਰ ਦੀ ਕੀਮਤ 2351.50 ਰੁਪਏ
ਮੁੰਬਈ ਵਿੱਚ 19 ਕਿਲੋ ਦੇ ਵਪਾਰਕ ਗੈਸ ਸਿਲੰਡਰ ਦੀ ਕੀਮਤ 2307 ਰੁਪਏ 
ਚੇਨਈ ਵਿੱਚ 19 ਕਿਲੋ ਦੇ ਵਪਾਰਕ ਗੈਸ ਸਿਲੰਡਰ ਦੀ ਕੀਮਤ 2508 ਰੁਪਏ

ਇਹ ਵੀ ਪੜ੍ਹੋ: ICICI ਲੋਂਬਾਰਡ ਨੂੰ ਡੈੱਥ ਕਲੇਮ ਦੇਣ ਦੇ ਹੁਕਮ, 7 ਸਾਲਾਂ ਤੋਂ ਪੀੜਤ ਨੂੰ ਕਰ ਰਹੀ ਸੀ ਪ੍ਰੇਸ਼ਾਨ

ਜਾਣੋ 14.2 ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀ ਕੀਮਤ

ਇਸ ਦੇ ਨਾਲ ਹੀ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਬਿਨਾਂ ਸਬਸਿਡੀ ਵਾਲੇ 14.2 ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀ ਕੀਮਤ 949.5 ਰੁਪਏ ਹੈ। ਇਸ ਤੋਂ ਇਲਾਵਾ ਕੋਲਕਾਤਾ 'ਚ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 976 ਰੁਪਏ, ਮੁੰਬਈ 'ਚ 949.50 ਰੁਪਏ ਅਤੇ ਚੇਨਈ 'ਚ ਗੈਰ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 965.50 ਰੁਪਏ ਹੈ। ਇਸ ਦੇ ਨਾਲ ਹੀ ਲਖਨਊ ਵਿੱਚ ਘਰੇਲੂ ਐਲਪੀਜੀ ਦੀ ਕੀਮਤ 987.50 ਰੁਪਏ ਹੈ, ਜਦੋਂ ਕਿ ਪਟਨਾ ਵਿੱਚ 14.2 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀ ਕੀਮਤ 1039.5 ਰੁਪਏ ਹੈ। 

ਜੈੱਟ ਈਂਧਨ ਦੀਆਂ ਕੀਮਤਾਂ ਵਧੀਆਂ

1 ਮਈ ਨੂੰ ਜੈੱਟ ਈਂਧਨ ਦੀਆਂ ਕੀਮਤਾਂ ਵਧੀਆਂ ਹਨ। ਦਿੱਲੀ 'ਚ ਏਅਰ ਟਰਬਾਈਨ ਈਂਧਨ ਦੀ ਕੀਮਤ 116851.46 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ। ਕੋਲਕਾਤਾ ਵਿੱਚ ਇਹ 121430.48, ਮੁੰਬਈ ਵਿੱਚ 115617.24 ਅਤੇ ਚੇਨਈ ਵਿੱਚ 120728.03 ਰੁਪਏ ਪ੍ਰਤੀ ਕਿਲੋਲੀਟਰ ਹੋ ਗਿਆ ਹੈ।

ਇਹ ਵੀ ਪੜ੍ਹੋ: Hero Electric ਕੰਪਨੀ ਨਹੀਂ ਵੇਚ ਸਕੀ ਅਪ੍ਰੈਲ ਮਹੀਨੇ ਵਿਚ ਇਕ ਵੀ ਵਾਹਨ, ਜਾਣੋ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News