ਅਹਿਮ ਖ਼ਬਰ: ਫਿਰ ਮਹਿੰਗਾ ਹੋਇਆ LPG ਗੈਸ ਸਿਲੰਡਰ, ਜਾਣੋ ਨਵੀਂ ਕੀਮਤ

12/15/2020 12:12:40 PM

ਨਵੀਂ ਦਿੱਲੀ : ਤੇਲ ਕੰਪਨੀਆਂ ਨੇ ਐਲ.ਪੀ.ਜੀ. ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। 14.2 ਕਿੱਲੋ ਵਾਲੇ ਸਿਲੰਡਰ ਦੀ ਕੀਮਤ ਵਿਚ 50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸੇ ਤਰ੍ਹਾਂ 5 ਕਿੱਲੋਗ੍ਰਾਮ ਦੇ ਛੋਟੂ ਸਿਲੰਡਰ ਦੀ ਕੀਮਤ 18 ਰੁਪਏ ਵਧਾਈ ਗਈ ਹੈ। 19 ਕਿੱਲੋ ਦੇ ਸਿਲੰਡਰ ਵਿਚ 36.50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਆਈ.ਓ.ਸੀ. ਦੇ ਮੁਤਾਬਕ ਦਿੱਲੀ ਵਿਚ ਬਿਨਾਂ ਸਬਸਿਡੀ ਵਾਲੇ 14.2 ਕਿੱਲੋ ਦੇ ਗੈਸ ਸਿਲੰਡਰ ਦੀ ਕੀਮਤ 644 ਰੁਪਏ ਤੋਂ ਵਧਾ ਕੇ 694 ਰੁਪਏ ਕੀਤੀ ਗਈ ਹੈ। ਦੇਸ਼ ਦੇ ਚਾਰ ਮਹਾਨਗਰਾਂ ਵਿਚ ਕੋਲਕਾਤਾ ਵਿਚ ਬਿਨਾ ਸਬਸਿਡੀ ਵਾਲੇ ਐਲ.ਪੀ.ਜੀ. ਗੈਸ ਸਿਲੰਡਰ ਦੀ ਕੀਮਤ ਹੁਣ 720.50 ਰੁਪਏ, ਮੁੰਬਈ ਵਿਚ 694 ਰੁਪਏ ਅਤੇ ਚੇਨੱਈ ਵਿਚ 710 ਰੁਪਏ ਹੋ ਗਈ ਹੈ।

ਦੇਸ਼ ਵਿਚ ਪਰਿਵਾਰਾਂ ਨੂੰ 1 ਸਾਲ ਵਿਚ 12 ਐਲ.ਪੀ.ਜੀ. ਸਿਲੰਡਰ ਸਬਸਿਡੀ ਦੇ ਨਾਲ ਮਿਲਦੇ ਹਨ। ਖਪਤਕਾਰ ਨੂੰ ਸਿਲੰਡਰ ਲੈਂਦੇ ਸਮੇਂ ਉਸ ਦਾ ਪੂਰਾ ਮੁੱਲ ਚੁਕਾਉਣਾ ਹੁੰਦਾ ਹੈ, ਜਦੋਂਕਿ ਸਬਸਿਡੀ ਦੀ ਰਾਸ਼ੀ ਉਸ ਦੇ ਬੈਂਕ ਖਾਤੇ ਵਿਚ ਪਹੁੰਚ ਜਾਂਦੀ ਹੈ। ਜੇਕਰ ਕਿਸੇ ਪਰਿਵਾਰ ਵਿਚ 1 ਸਾਲ ਦੀ ਮਿਆਦ ਵਿਚ 12 ਤੋਂ ਜ਼ਿਆਦਾ ਸਿਲੰਡਰ ਦੀ ਖਪਤ ਹੁੰਦੀ ਹੈ ਤਾਂ ਉਨ੍ਹਾਂ ਨੂੰ ਇਸ ਦੇ ਬਾਅਦ ਦੇ ਸਿਲੰਡਰ ਤੈਅ ਬਾਜ਼ਾਰ ਮੁੱਲ 'ਤੇ ਲੈਣਾ ਹੁੰਦਾ ਹੈ।

ਇਹ ਵੀ ਪੜ੍ਹੋ: ਕੋਰੋਨਾ ਨੂੰ ਲੈ ਕੇ ਬਿਲ ਗੇਟਸ ਦੀ ਚਿਤਾਵਨੀ, ਕਿਹਾ- ਬੇਹੱਦ ਬੁਰੇ ਹੋ ਸਕਦੇ ਹਨ ਅਗਲੇ 6 ਮਹੀਨੇ

ਇਸ ਤੋਂ ਪਹਿਲਾਂ ਦਿੱਲੀ ਵਿਚ ਬਿਨਾਂ ਸਬਸਿਡੀ ਵਾਲੇ 14.2 ਕਿੱਲੋ ਦੇ ਗੈਸ ਸਿਲੰਡਰ ਦੀ ਕੀਮਤ 594 ਰੁਪਏ ਸੀ। ਕੋਲਕਾਤਾ ਵਿਚ ਇਹ 620.50 ਰੁਪਏ, ਮੁੰਬਈ ਵਿਚ 594 ਰੁਪਏ ਅਤੇ ਚੇਨੱਈ ਵਿਚ 610 ਰੁਪਏ ਸੀ। ਇਸੇ ਤਰ੍ਹਾਂ 19 ਕਿੱਲੋ ਵਾਲੇ ਸਿਲੰਡਰ ਦੀ ਕੀਮਤ ਦਿੱਲੀ ਵਿਚ 1296 ਰੁਪਏ, ਕੋਲਕਾਤਾ ਵਿਚ 1351.50 ਰੁਪਏ, ਮੁੰਬਈ ਵਿਚ 1244 ਰੁਪਏ ਅਤੇ ਚੇਨੱਈ ਵਿਚ 1410.50 ਰੁਪਏ ਹੋ ਗਈ ਹੈ।

ਇਹ ਵੀ ਪੜ੍ਹੋ: ਬਬੀਤਾ ਫੋਗਾਟ ਨੇ ਕਿਸਾਨਾਂ ਨੂੰ ਕੀਤੀ ਇਹ ਅਪੀਲ, ਕਿਹਾ- 'ਅੰਦੋਲਨ ਨੂੰ ਟੁੱਕੜੇ-ਟੁੱਕੜੇ ਗੈਂਗ ਨੇ ਕੀਤਾ ਹਾਈਜੈਕ'

ਇੰਝ ਚੈੱਕ ਕਰੋ ਐੱਲ.ਪੀ.ਜੀ. ਦੇ ਮੁੱਲ
ਰਸੋਈ ਗੈਸ ਦੇ ਮੁੱਲ ਚੈਕ ਕਰਣ ਲਈ ਤੁਹਾਨੂੰ ਸਰਕਾਰੀ ਤੇਲ ਕੰਪਨੀ ਦੀ ਵੈਬਸਾਈਟ 'ਤੇ ਜਾਣਾ ਹੋਵੇਗਾ। ਇੱਥੇ ਕੰਪਨੀਆਂ ਹਰ ਮਹੀਨੇ ਨਵੀਆਂ ਕੀਮਤਾਂ ਜ਼ਾਰੀ ਕਰਦੀਆਂ ਹਨ।  https://iocl.com/Products/IndaneGas.aspx  ਇਸ ਲਿੰਕ 'ਤੇ ਜਾ ਕੇ ਤੁਸੀ ਆਪਣੇ ਸ਼ਹਿਰ ਦੇ ਗੈਸ ਸਿਲੰਡਰ ਦੀ ਕੀਮਤ ਚੈੱਕ ਕਰ ਸਕਦੇ ਹੋ ।

ਇਹ ਵੀ ਪੜ੍ਹੋ: ਭਾਰਤ ਦੇ 22 ਡਿਪਲੋਮੈਟਾਂ ਨੇ ਕੈਨੇਡਾ ਖ਼ਿਲਾਫ਼ ਖੋਲ੍ਹਿਆ ਮੋਰਚਾ, ਲਿਖੀ ਖੁੱਲ੍ਹੀ ਚਿੱਠੀ

ਨੋਟ : LPG ਗੈਸ ਸਿਲੰਡਰ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News