LPG ਗੈਸ ਸਿਲੰਡਰ ਦੀ ਨਵੀਂ ਕੀਮਤ ਜਾਰੀ, ਜਾਣੋ ਦਸੰਬਰ ਮਹੀਨੇ ਲਈ ਭਾਅ

Tuesday, Dec 01, 2020 - 10:05 AM (IST)

LPG ਗੈਸ ਸਿਲੰਡਰ ਦੀ ਨਵੀਂ ਕੀਮਤ ਜਾਰੀ, ਜਾਣੋ ਦਸੰਬਰ ਮਹੀਨੇ ਲਈ ਭਾਅ

ਨਵੀਂ ਦਿੱਲੀ : ਤੇਲ ਮਾਰਕੀਟਿੰਗ ਕੰਪਨੀਆਂ ਨੇ ਦਸੰਬਰ ਲਈ ਗੈਸ ਦੀ ਨਵੀਂ ਕੀਮਤਾਂ ਦਾ ਐਲਾਨ ਕਰ ਦਿੱਤਾ ਹੈ। ਕੰਪਨੀਆਂ ਨੇ ਵੱਧਦੀ ਮਹਿੰਗਾਈ ਦੌਰਾਨ ਆਮ ਉਪਭੋਕਤਾਵਾਂ ਨੂੰ ਰਾਹਤ ਦਿੱਤੀ ਹੈ। ਦਿੱਲੀ ਵਿਚ ਬਿਨਾਂ ਸਬਸਿਡੀ ਵਾਲੇ 14.2 ਕਿੱਲੋਗ੍ਰਾਮ ਸਿਲੰਡਰ ਦੀ ਕੀਮਤ 594 ਰੁਪਏ 'ਤੇ ਸਥਿਰ ਰੱਖੀ ਹੈ। ਹੋਰ ਸ਼ਹਿਰਾਂ ਵਿਚ ਇਸ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਆਖ਼ਰੀ ਵਾਰ 14.2 ਕਿੱਲੋਗ੍ਰਾਮ ਵਾਲੇ ਰਸੋਈ ਗੈਸ ਸਿਲੰਡਰ ਦੇ ਮੁੱਲ ਵਿਚ ਜੁਲਾਈ 2020 ਵਿਚ 4 ਰੁਪਏ ਦਾ ਵਾਧਾ ਕੀਤਾ ਗਿਆ ਸੀ। ਹਾਲਾਂਕਿ 19 ਕਿੱਲੋਗ੍ਰਾਮ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿਚ 55 ਰੁਪਏ ਤੱਕ ਦਾ ਵਾਧਾ ਹੋਇਆ ਹੈ।

ਦਿੱਲੀ ਵਿਚ 19 ਕਿੱਲੋ ਵਾਲੇ ਐੱਲ.ਪੀ.ਜੀ. ਰਸੋਈ ਗੈਸ ਸਿਲੰਡਰ ਦੀ ਕੀਮਤ 1,241 ਰੁਪਏ ਤੋਂ ਵੱਧ ਕੇ 1,296 ਰੁਪਏ ਹੋ ਗਈ ਹੈ। ਕੋਲਕਾਤਾ ਵਿਚ 19 ਕਿੱਲੋ ਵਾਲੇ ਐੱਲ.ਪੀ.ਜੀ. ਰਸੋਈ ਗੈਸ ਸਿਲੰਡਰ ਦੀ ਕੀਮਤ 1,296 ਰੁਪਏ ਤੋਂ ਵੱਧ ਕੇ 1,351.50 ਰੁਪਏ 'ਤੇ ਆ ਗਈ ਹੈ। ਇੱਥੇ ਵੀ ਕੀਮਤਾਂ ਵਿਚ 55 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਹੈ। ਕੋਲਕਾਤਾ ਵਿਚ ਘਰੇਲੂ ਗੈਸ ਦੀ ਕੀਮਤ 620.50 ਰੁਪਏ ਰੱਖੀ ਗਈ ਹੈ।

ਇਹ ਵੀ ਪੜ੍ਹੋ: QR ਕੋਡ ਦੇ ਇਸਤੇਮਾਲ ਨੂੰ ਲੈ ਕੇ ਕੰਪਨੀਆਂ ਨੂੰ ਰਾਹਤ, ਨਹੀਂ ਲੱਗੇਗਾ ਜੁਰਮਾਨਾ

ਹੋਰ ਸ਼ਹਿਰਾਂ ਦਾ ਹਾਲ
ਦੇਸ਼ ਦੀ ਆਰਥਕ ਰਾਜਧਾਨੀ ਮੁੰਬਈ ਵਿਚ 19 ਕਿੱਲੋ ਵਾਲੇ ਐੱਲ.ਪੀ.ਜੀ. ਰਸੋਈ ਗੈਸ ਸਿਲੰਡਰ ਦੀ ਕੀਮਤ 1,189.50 ਰੁਪਏ ਤੋਂ ਵੱਧ ਕੇ 1,244 ਰੁਪਏ ਪਹੁੰਚ ਗਈ ਹੈ। ਇੱਥੇ ਕੀਮਤਾਂ ਵਿਚ 55 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ। ਇੱਥੇ 14.2 ਕਿੱਲੋਗ੍ਰਾਮ ਰਸੋਈ ਗੈਸ ਸਿਲੰਡਰ ਦੀ ਕੀਮਤ 594 ਰੁਪਏ ਰੱਖੀ ਗਈ ਹੈ। ਚੇਨਈ ਵਿਚ 19 ਕਿੱਲੋ ਵਾਲੇ ਐੱਲ.ਪੀ.ਜੀ. ਰਸੋਈ ਗੈਸ ਸਿਲੰਡਰ ਦੀ ਕੀਮਤ 1,354.50 ਰੁਪਏ ਤੋਂ ਵੱਧ ਕੇ 1,410.50 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਸ਼ਹਿਰ ਵਿਚ ਕੀਮਤਾਂ ਵਿਚ 56 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਹੈ। ਇੱਥੇ 14.2 ਕਿੱਲੋਗ੍ਰਾਮ ਰਸੋਈ ਗੈਸ ਸਿਲੰਡਰ ਦੀ ਕੀਮਤ 610 ਰੁਪਏ ਹੈ।

ਜੁਲਾਈ ਵਿਚ ਵਧੇ ਸਨ ਘਰੇਲੂ ਗੈਸ ਦੇ ਮੁੱਲ
ਇਸ ਤੋਂ ਪਹਿਲਾਂ ਆਖ਼ਰੀ ਵਾਰ 14 ਕਿੱਲੋਗ੍ਰਾਮ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ਜੁਲਾਈ 2020 ਨੂੰ 4 ਰੁਪਏ ਦਾ ਵਾਧਾ ਕੀਤਾ ਗਿਆ ਸੀ। ਜੂਨ ਦੌਰਾਨ ਦਿੱਲੀ ਵਿਚ 14.2 ਕਿੱਲੋਗ੍ਰਾਮ ਵਾਲੇ ਬਿਨਾ ਸਬਸਿਡੀ ਵਾਲੇ ਐੱਲ.ਪੀ.ਜੀ. ਸਿਲੰਡਰ 11.50 ਰੁਪਏ ਮਹਿੰਗਾ ਹੋ ਗਿਆ ਸੀ, ਜਦੋਂ ਕਿ ਮਈ ਵਿਚ 162.50 ਰੁਪਏ ਤੱਕ ਸਸਤਾ ਹੋਇਆ ਸੀ। ਅਗਸਤ ਤੋਂ ਹੁਣ ਤੱਕ ਇਸ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਇੰਝ ਚੈੱਕ​​​​​​​ ਕਰੋ ਐੱਲ.ਪੀ.ਜੀ. ਦੇ ਮੁੱਲ
ਰਸੋਈ ਗੈਸ ਦੇ ਮੁੱਲ ਚੈਕ ਕਰਣ ਲਈ ਤੁਹਾਨੂੰ ਸਰਕਾਰੀ ਤੇਲ ਕੰਪਨੀ ਦੀ ਵੈਬਸਾਈਟ 'ਤੇ ਜਾਣਾ ਹੋਵੇਗਾ। ਇੱਥੇ ਕੰਪਨੀਆਂ ਹਰ ਮਹੀਨੇ ਨਵੀਆਂ ਕੀਮਤਾਂ ਜ਼ਾਰੀ ਕਰਦੀਆਂ ਹਨ।  https://iocl.com/Products/IndaneGas.aspx  ਇਸ ਲਿੰਕ 'ਤੇ ਜਾ ਕੇ ਤੁਸੀ ਆਪਣੇ ਸ਼ਹਿਰ ਦੇ ਗੈਸ ਸਿਲੰਡਰ ਦੀ ਕੀਮਤ ਚੈੱਕ ਕਰ ਸਕਦੇ ਹੋ ।


author

cherry

Content Editor

Related News