BPCL ਦੇ ਨਿੱਜੀਕਰਨ ਤੋਂ ਬਾਅਦ ਵੀ LPG ਗਾਹਕਾਂ ਨੂੰ ਮਿਲਦੀ ਰਹੇਗੀ ਸਬਸਿਡੀ

12/08/2020 9:32:47 PM

ਨਵੀਂ ਦਿੱਲੀ— ਜਨਤਕ ਖੇਤਰ ਦੀ ਕੰਪਨੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ਦੇ ਨਿੱਜੀਕਰਨ ਤੋਂ ਬਾਅਦ ਵੀ ਉਸ ਦੇ ਮੌਜੂਦਾ ਲਗਭਗ 7.3 ਕਰੋੜ ਘਰੇਲੂ ਰਸੋਈ ਗੈਸ ਗਾਹਕਾਂ ਨੂੰ ਸਬਸਿਡੀ ਦਾ ਲਾਭ ਮਿਲਦਾ ਰਹੇਗਾ।

ਕੰਪਨੀ ਦੇ ਐੱਲ. ਪੀ. ਜੀ. ਕਾਰੋਬਾਰ ਲਈ ਇਕ ਵੱਖਰੀ ਰਣਨੀਤਕ ਕਾਰੋਬਾਰੀ ਇਕਾਈ (ਐੱਸ. ਬੀ. ਯੂ.) ਬਣਾਉਣ ਦੀ ਯੋਜਨਾ ਹੈ।

ਬੀ. ਪੀ. ਸੀ. ਐੱਲ. ਦੇ ਨਵੇਂ ਮਾਲਕ ਨੂੰ ਖ਼ਰੀਦ ਦੇ 3 ਸਾਲ ਬਾਅਦ ਹੀ ਕੰਪਨੀ ਦੇ ਐੱਲ. ਪੀ. ਜੀ. ਕਾਰੋਬਾਰ ਨੂੰ ਆਪਣੇ ਕੋਲ ਬਣਾਏ ਰੱਖਣ ਅਤੇ ਵੇਚਣ ਦਾ ਅਧਿਕਾਰ ਹੋਵੇਗਾ। ਇਕ ਚੋਟੀ ਦੇ ਅਧਿਕਾਰੀ ਨੇ ਕਿਹਾ ਕਿ 3 ਸਾਲ ਬਾਅਦ ਵੀ ਜੇਕਰ ਬੀ. ਪੀ. ਸੀ. ਐੱਲ. ਦੇ ਨਵਾਂ ਮਾਲਕ ਐੱਲ. ਪੀ. ਜੀ. ਕਾਰੋਬਾਰ ਨੂੰ ਕੰਪਨੀ 'ਚ ਹੀ ਬਣਾਏ ਰੱਖਣਾ ਚਾਹੇਗਾ ਤਾਂ ਉਸ ਤੋਂ ਬਾਅਦ ਵੀ ਗਾਹਕਾਂ ਨੂੰ ਸਰਕਾਰੀ ਸਬਸਿਡੀ ਮਿਲਦੀ ਰਹੇਗੀ।

ਜੇਕਰ ਨਵਾਂ ਮਾਲਕ ਐੱਲ. ਪੀ. ਜੀ. ਕਾਰੋਬਾਰ ਨੂੰ ਰੱਖਣ ਤੋਂ ਮਨ੍ਹਾ ਕਰਦਾ ਹੈ ਤਾਂ 3 ਸਾਲ ਬਾਅਦ ਉਸ ਦੇ ਐੱਲ. ਪੀ. ਜੀ. ਗਾਹਕਾਂ ਨੂੰ ਹੋਰ ਦੋ ਸਰਕਾਰੀ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ਹਿੰਦੁਸਤਾਨ ਪੈਟਰੋਲੀਅਮ 'ਚ ਟਰਾਂਸਫਰ ਕਰ ਦਿੱਤਾ ਜਾਏਗਾ। ਅਧਿਕਾਰੀ ਨੇ ਕਿਹਾ, ''ਭਾਰਤ ਪੈਟਰੋਲੀਅਮ ਇਕ ਪੁਰਾਣੀ ਕੰਪਨੀ ਹੈ ਅਤੇ ਇਸ ਤਰ੍ਹਾਂ ਰਾਤੋ-ਰਾਤ ਉਸ ਦੇ ਗਾਹਕਾਂ ਦੀ ਸਬਸਿਡੀ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ।''


Sanjeev

Content Editor

Related News