LPG ਖਪਤਕਾਰਾਂ ਲਈ ਵੱਡੀ ਖ਼ਬਰ, ਹੁਣ ਇਕ ਸਾਲ 'ਚ ਮਿਲਣਗੇ ਇੰਨੇ ਸਿਲੰਡਰ, ਜਾਣੋ ਨਵੇਂ ਨਿਯਮ
Friday, Sep 30, 2022 - 11:16 AM (IST)
ਨਵੀਂ ਦਿੱਲੀ- ਹੁਣ ਗਾਹਕਾਂ ਲਈ ਘਰੇਲੂ ਰਸੋਈ ਐੱਲ.ਪੀ.ਜੀ. ਗੈਸ ਸਿਲੰਡਰ ਦੀ ਗਿਣਤੀ ਤੈਅ ਕਰ ਦਿੱਤੀ ਗਈ ਹੈ। ਨਵੇਂ ਨਿਯਮਾਂ ਮੁਤਾਬਕ ਹੁਣ ਘਰੇਲੂ ਖਪਤਕਾਰ ਸਾਲ 'ਚ ਸਿਰਫ਼ 15 ਸਿਲੰਡਰ ਹੀ ਖਰੀਦ ਪਾਉਣਗੇ। ਕਿਸੇ ਵੀ ਗਾਹਕ ਨੂੰ ਇਕ ਸਾਲ 'ਚ 15 ਤੋਂ ਜ਼ਿਆਦਾ ਸਿਲੰਡਰ ਨਹੀਂ ਦਿੱਤੇ ਜਾਣਗੇ। ਇਸ ਤੋਂ ਇਲਾਵਾ ਗਾਹਕ ਮਹੀਨੇ 'ਚ ਸਿਰਫ਼ ਦੋ ਸਿਲੰਡਰ ਹੀ ਲੈ ਪਾਉਣਗੇ। ਗਾਹਕਾਂ ਨੂੰ 2 ਸਿਲੰਡਰਾਂ ਤੋਂ ਜ਼ਿਆਦਾ ਨਹੀਂ ਮਿਲੇਗਾ। ਅਜੇ ਤੱਕ ਸਿਲੰਡਰ ਪਾਉਣ ਲਈ ਮਹੀਨੇ ਜਾਂ ਸਾਲ ਦਾ ਕੋਈ ਕੋਟਾ ਤੈਅ ਨਹੀਂ ਕੀਤਾ ਸੀ।
ਖ਼ਬਰ ਮੁਤਾਬਕ, ਨਵੇਂ ਨਿਯਮ ਦੇ ਹਿਸਾਬ ਨਾਲ ਸਬਸਿਡੀ ਵਾਲੇ 12 ਸਿਲੰਡਰਾਂ ਦੀ ਗਿਣਤੀ 12 ਹੀ ਹੋਵੇਗੀ। ਇਸ ਤੋਂ ਜ਼ਿਆਦਾ ਜੇਕਰ ਤੁਸੀਂ ਸਿਲੰਡਰ ਖਰੀਦਦੇ ਹੋ ਤਾਂ ਉਸ 'ਤੇ ਸਬਸਿਡੀ ਨਹੀਂ ਮਿਲੇਗੀ। ਬਾਕੀ ਦੇ ਸਿਲੰਡਰ ਗਾਹਕਾਂ ਨੂੰ ਬਿਨਾਂ ਸਬਸਿਡੀ ਦੇ ਹੀ ਖਰੀਦਣੇ ਹੋਣਗੇ।
ਇਹ ਵੀ ਪੜ੍ਹੋ-ਤਿਉਹਾਰੀ ਸੀਜ਼ਨ ਤੋਂ ਪਹਿਲਾਂ RBI ਨੇ ਫਿਰ ਦਿੱਤਾ EMI 'ਤੇ ਝਟਕਾ, 50 ਬੇਸਿਸ ਪੁਆਇੰਟ ਵਧਾਇਆ ਰੈਪੋ ਰੇਟ
ਇਸ ਕਾਰਨ ਆਇਆ ਨਵਾਂ ਨਿਯਮ
ਰਿਪੋਰਟ ਮੁਤਾਬਕ ਰਾਸ਼ਨ ਦੇ ਲਈ ਸਾਫ਼ਟਵੇਅਰ 'ਚ ਬਦਲਾਅ ਕੀਤਾ ਗਿਆ ਹੈ। ਇਨ੍ਹਾਂ ਨਿਯਮਾਂ ਨੂੰ ਲਾਗੂ ਕਰ ਦਿੱਤਾ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਇਹ ਨਵੇਂ ਨਿਯਮ ਇਸ ਲਈ ਲਾਗੂ ਕੀਤੇ ਗਏ ਕਿਉਂਕਿ ਲੰਬੇ ਸਮੇਂ ਤੋਂ ਇਹ ਸ਼ਿਕਾਇਤ ਸੀ ਕਿ ਘਰੇਲੂ ਗੈਰ-ਸਬਸਿਡੀ ਵਾਲਾ ਰਿਫਿਲ ਕਮਰਸ਼ੀਅਲ ਤੋਂ ਸਸਤਾ ਹੋਣ ਕਾਰਨ ਉਥੇ ਇਸ ਦਾ ਜ਼ਿਆਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਜਿਸ ਨਾਲ ਸਿਲੰਡਰ 'ਤੇ ਰਾਸ਼ਨਿੰਗ ਹੋ ਗਈ ਹੈ।
ਇਹ ਵੀ ਪੜ੍ਹੋ-ਨਰਾਤਿਆਂ ਦਾ ਤਿਉਹਾਰ ਸ਼ੁਰੂ ਹੁੰਦੇ ਹੀ ਵਧੇ ਕਣਕ ਦੇ ਭਾਅ
ਮਹਿੰਗਾ ਹੋ ਸਕਦਾ ਹੈ ਸਿਲੰਡਰ
1 ਅਕਤੂਬਰ ਤੋਂ ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧਾ ਹੋ ਸਕਦਾ ਹੈ। 1 ਅਕਤੂਬਰ ਨੂੰ ਹੋਣ ਵਾਲੀਆਂ ਕੀਮਤਾਂ ਦੀ ਸਮੀਖਿਆ 'ਚ ਕੁਦਰਤੀ ਗੈਸ ਦੇ ਭਾਅ ਵਧ ਸਕਦੇ ਹਨ। ਗੈਸ ਦੀਆਂ ਕੀਮਤਾਂ ਹਰ 6 ਮਹੀਨੇ 'ਚ ਇਕ ਵਾਰ ਸਰਕਾਰ ਤੈਅ ਕਰਦੀ ਹੈ। ਸਰਕਾਰ ਹਰ ਸਾਲ 1 ਅਪ੍ਰੈਲ ਅਤੇ 1 ਅਕਤੂਬਰ ਨੂੰ ਅਜਿਹਾ ਕਰਦੀ ਹੈ। ਗੈਸ ਦੀ ਕੀਮਤ ਇਸ ਦੇ ਵਾਧੂ ਦੇ ਦੇਸ਼ 'ਚ ਪ੍ਰਚਲਿਤ ਕੀਮਤਾਂ 'ਤੇ ਆਧਾਰਿਤ ਹੈ। ਇਸ ਤੋਂ ਇਲਾਵਾ ਸੀ.ਐੱਨ.ਜੀ. ਦੀ ਕੀਮਤ ਵੀ ਵਧਾਈ ਜਾ ਸਕਦੀ ਹੈ। ਐੱਲ.ਪੀ.ਜੀ. ਅਤੇ ਸੀ.ਐੱਨ.ਜੀ. ਕੁਦਰਤੀ ਗੈਸ ਤੋਂ ਹੀ ਬਣਦੇ ਹਨ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।