ਜ਼ਮੀਨੀ ਪੱਧਰ 'ਤੇ ਘੱਟ ਹੋਈ ਮਹਿੰਗਾਈ, ਟਮਾਟਰ 50 ਫ਼ੀਸਦੀ ਹੋਏ ਸਸਤੇ

Saturday, Jun 03, 2023 - 03:47 PM (IST)

ਜ਼ਮੀਨੀ ਪੱਧਰ 'ਤੇ ਘੱਟ ਹੋਈ ਮਹਿੰਗਾਈ, ਟਮਾਟਰ 50 ਫ਼ੀਸਦੀ ਹੋਏ ਸਸਤੇ

ਨਵੀਂ ਦਿੱਲੀ— ਅਪ੍ਰੈਲ 'ਚ ਪ੍ਰਚੂਨ ਮਹਿੰਗਾਈ ਦਰ 4.7 ਫ਼ੀਸਦੀ 'ਤੇ ਆ ਜਾਣ ਦਾ ਅਸਰ ਜ਼ਮੀਨੀ ਪੱਧਰ 'ਤੇ ਵੀ ਨਜ਼ਰ ਆ ਰਿਹਾ ਹੈ। ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ ਹੈ। ਇਕ ਸਾਲ 'ਚ ਟਮਾਟਰ 50 ਫ਼ੀਸਦੀ ਸਸਤੇ ਹੋ ਗਏ ਹਨ। ਨਾਲ ਹੀ ਖਾਣ ਵਾਲੇ ਤੇਲ ਦੀਆਂ ਕੀਮਤਾਂ ਵੀ ਹੇਠਾਂ ਆ ਗਈਆਂ ਹਨ, ਜਦਕਿ ਕਣਕ, ਚੌਲ, ਆਟਾ ਅਤੇ ਦਾਲਾਂ ਦੀਆਂ ਕੀਮਤਾਂ ਅਜੇ ਵੀ ਉੱਚੀਆਂ ਹਨ।

ਇਹ ਵੀ ਪੜ੍ਹੋ : ਬੇਮੌਸਮੀ ਮੀਂਹ ਕਾਰਨ ਠੰਡਾ ਪਿਆ ਸਾਫਟ ਡਰਿੰਕ ਅਤੇ ਆਈਸਕ੍ਰੀਮ ਦਾ ਕਾਰੋਬਾਰ, ਵਿਕਰੀ 'ਚ ਆਈ ਗਿਰਾਵਟ

ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਅਨੁਸਾਰ 2 ਜੂਨ 2023 ਨੂੰ ਆਲੂ ਦੀ ਕੀਮਤ 21.33 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ ਇੱਕ ਸਾਲ ਪਹਿਲਾਂ 24.12 ਰੁਪਏ ਸੀ। ਗੰਢੇ ਦੀ ਕੀਮਤ 23.81 ਰੁਪਏ ਤੋਂ ਘੱਟ ਕੇ 22.34 ਰੁਪਏ, ਚਾਹ ਦੀ ਕੀਮਤ 284.21 ਰੁਪਏ ਤੋਂ ਘੱਟ ਕੇ 275.61 ਰੁਪਏ ਅਤੇ ਟਮਾਟਰ ਦੀ ਕੀਮਤ 52 ਰੁਪਏ ਕਿਲੋ ਤੋਂ ਘੱਟ ਕੇ 25 ਰੁਪਏ ਪ੍ਰਤੀ ਕਿਲੋ 'ਤੇ ਆ ਗਈ ਹੈ। 

ਅੰਕੜੇ ਦੱਸਦੇ ਹਨ ਕਿ ਜ਼ਰੂਰੀ ਵਸਤੂਆਂ ਵਿੱਚੋ ਜ਼ਿਆਦਾਤਰ ਦੇ ਭਾਅ ਇਕ ਸਾਲ ਵਿਚ ਘਟ ਹੋਏ ਹਨ। ਹਾਲਾਂਕਿ ਇਸ ਦੌਰਾਨ ਚੌਲਾਂ ਦੀ ਕੀਮਤ 36.16 ਰੁਪਏ ਤੋਂ ਵਧ ਕੇ 39.49 ਰੁਪਏ ਪ੍ਰਤੀ ਕਿਲੋ, ਕਣਕ ਦੀ ਕੀਮਤ 27.51 ਰੁਪਏ ਤੋਂ ਵਧ ਕੇ 29.09 ਰੁਪਏ ਅਤੇ ਆਟੇ ਦੀ ਕੀਮਤ 31.31 ਰੁਪਏ ਤੋਂ ਵਧ ਕੇ 34.31 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਛੋਲਿਆਂ ਦੀ ਦਾਲ ਦੀ ਕੀਮਤ 73.95 ਰੁਪਏ ਤੋਂ ਵਧ ਕੇ 74.68 ਰੁਪਏ ਹੋ ਗਈ ਹੈ, ਜਦਕਿ ਉੜਦ ਦੀ ਦਾਲ ਦੀ ਕੀਮਤ 105.09 ਰੁਪਏ ਤੋਂ ਵਧ ਕੇ 110.58 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਇਸੇ ਤਰ੍ਹਾਂ ਮੂੰਗਫਲੀ ਦਾ ਭਾਅ 102.80 ਰੁਪਏ ਤੋਂ ਵਧ ਕੇ 109.16 ਰੁਪਏ, ਖੰਡ 41.75 ਰੁਪਏ ਤੋਂ ਵਧ ਕੇ 42.62 ਰੁਪਏ ਅਤੇ ਮੂੰਗਫਲੀ ਦਾ ਭਾਅ 186 ਰੁਪਏ ਤੋਂ ਵਧ ਕੇ 190 ਰੁਪਏ ਹੋ ਗਿਆ ਹੈ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ਾਸ ਖ਼ਬਰ:ਅਫਰੀਕਾ ਤੇ ਮੱਧ ਏਸ਼ੀਆ ਦੀਆਂ 6 ਨਵੀਆਂ ਥਾਵਾਂ ਲਈ ਉਡਾਣਾਂ ਸ਼ੁਰੂ ਕਰੇਗੀ IndiGo

ਹਾਲਾਂਕਿ ਇਸ ਸਮੇਂ ਦੌਰਾਨ ਮਸੂਰ ਦੀ ਦਾਲ 96.85 ਰੁਪਏ ਤੋਂ ਘੱਟ ਕੇ 92.33 ਰੁਪਏ ਪ੍ਰਤੀ ਕਿਲੋ ਰਹਿ ਗਈ ਹੈ। ਇਹ ਕੀਮਤਾਂ ਦੇਸ਼ ਭਰ ਵਿੱਚ ਔਸਤਨ ਆਧਾਰ 'ਤੇ ਹਨ। ਪ੍ਰਚੂਨ ਮਹਿੰਗਾਈ ਲਗਾਤਾਰ ਘੱਟ ਰਹੀ ਹੈ ਅਤੇ ਮਾਰਚ ਵਿੱਚ ਇਹ ਡਿੱਗਕੇ 5.66 ਫ਼ੀਸਦੀ 'ਤੇ ਆ ਗਈ ਸੀ, ਜਦਕਿ ਫਰਵਰੀ ਵਿੱਚ 6.44 ਫ਼ੀਸਦੀ 'ਤੇ ਸੀ। ਮਹਿੰਗਾਈ ਘੱਟਣ ਕਾਰਨ ਆਰਬੀਆਈ ਨੇ ਰੇਪੋ ਦਰ ਵਿੱਚ ਵਾਧੇ ਦਾ ਸਿਲਸਿਲਾ ਵੀ ਰੋਕ ਦਿੱਤਾ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਅਗੇ ਪ੍ਰਚੂਨ ਮਹਿੰਗਾਈ ਵਿੱਚ ਹੋਰ ਗਿਰਾਵਟ ਆ ਸਕਦੀ ਹੈ, ਜਿਸ ਨਾਲ ਦਰਾਂ ਵਿੱਚ ਹੋਣ ਵਾਲਾ ਵਾਧਾ ਰੁਕ ਜਾਵੇਗਾ।

ਨੋਟ - ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ


author

rajwinder kaur

Content Editor

Related News