PNB ਨੂੰ 492.3 ਕਰੋੜ ਦਾ ਘਾਟਾ

02/04/2020 3:45:51 PM

ਨਵੀਂ ਦਿੱਲੀ—ਵਿੱਤੀ ਸਾਲ 2020 ਦੀ ਤੀਜੀ ਤਿਮਾਹੀ 'ਚ ਪੀ.ਐੱਨ.ਬੀ. ਨੂੰ 492.3 ਕਰੋੜ ਰੁਪਏ ਦਾ ਘਾਟਾ ਹੋਇਆ ਹੈ ਜਦੋਂਕਿ ਵਿੱਤੀ ਸਾਲ 2019 ਦੀ ਤੀਜੀ ਤਿਮਾਹੀ 'ਚ ਪੀ.ਐੱਨ.ਬੀ. ਨੂੰ 246.5 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ। ਵਿੱਤੀ ਸਾਲ 2020 ਦੀ ਤੀਜੀ ਤਿਮਾਹੀ 'ਚ ਪੀ.ਐੱਨ.ਬੀ. ਦੀ ਵਿਆਜ਼ ਆਮਦਨ 1.5 ਫੀਸਦੀ ਵਧ ਕੇ 4,355 ਕਰੋੜ ਰੁਪਏ ਰਹੀ ਹੈ ਜਦੋਂਕਿ ਪਿਛਲੇ ਸਾਲ ਇਸ ਤਿਮਾਹੀ 'ਚ ਬੈਂਕ ਦੀ ਵਿਆਜ਼ ਆਮਦਨ 4,290 ਕਰੋੜ ਰੁਪਏ ਰਹੀ।
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਤੀਜੀ ਤਿਮਾਹੀ 'ਚ ਪੀ.ਐੱਨ.ਬੀ. (ਪੰਜਾਬ ਨੈਸ਼ਨਲ ਬੈਂਕ) ਦਾ ਗ੍ਰਾਸ ਐੱਨ.ਪੀ.ਏ. 16.76 ਫੀਸਦੀ ਤੋਂ ਘੱਟ ਕੇ 16.30 'ਤੇ ਰਿਹਾ ਹੈ। ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਪੀ.ਐੱਨ.ਬੀ. ਦਾ ਨੈੱਟ ਐੱਨ.ਪੀ.ਏ. 7.65 ਫੀਸਦੀ ਤੋਂ ਘੱਟ ਕੇ 7.18 ਫੀਸਦੀ ਰਿਹਾ ਹੈ।
ਰੁਪਏ 'ਚ ਦੇਖੀਏ ਤਾਂ ਤਿਮਾਹੀ ਦਰ ਤਿਮਾਹੀ ਆਧਾਰ 'ਤੇ ਤੀਜੀ ਤਿਮਾਹੀ 'ਚ ਪੀ.ਐੱਨ.ਬੀ.ਦਾ ਗ੍ਰਾਸ ਐੱਨ.ਪੀ.ਏ. 79,458.1 ਕਰੋੜ ਰੁਪਏ ਤੋਂ ਘੱਟ ਕੇ 76,809 ਕਰੋੜ ਰੁਪਏ ਰਿਹਾ ਹੈ। ਤਿਮਾਹੀ ਆਧਾਰ 'ਤੇ ਤੀਜੀ ਤਿਮਾਹੀ 'ਚ ਪੀ.ਐੱਨ.ਬੀ. ਦਾ ਨੈੱਟ ਐੱਨ.ਪੀ.ਏ. 32,659 ਕਰੋੜ ਰੁਪਏ ਤੋਂ ਘੱਟ ਕੇ 30,519 ਕਰੋੜ ਰੁਪਏ ਰਿਹਾ ਹੈ।
ਤਿਮਾਹੀ ਆਧਾਰ 'ਤੇ ਤੀਜੀ ਤਿਮਾਹੀ 'ਚ ਪੀ.ਐੱਨ.ਬੀ. ਦੀ ਪ੍ਰੋਵਿਜਨਿੰਗ 2,929 ਕਰੋੜ ਰੁਪਏ ਤੋਂ ਵਧ ਕੇ 4,146 ਕਰੋੜ ਰੁਪਏ ਰਹੀ ਹੈ ਜਦੋਂਕਿ ਪਿਛਲੇ ਸਾਲ ਦੀ ਤੀਜੀ ਤਿਮਾਹੀ 'ਚ ਪੀ.ਐੱਨ.ਬੀ. ਦਾ ਪ੍ਰੋਵਿਜਨਿੰਗ 2,754 ਕਰੋੜ ਰੁਪਏ ਰਹੀ ਸੀ।


Aarti dhillon

Content Editor

Related News