ਸਬਸਿਡੀ ਬੰਦ ਹੋਣ ਨਾਲ 7 ਇਲੈਕਟ੍ਰਿਕ ਦੋ ਪਹੀਆ ਕੰਪਨੀਆਂ ਨੂੰ 9000 ਕਰੋੜ ਦਾ ਨੁਕਸਾਨ

Thursday, Aug 10, 2023 - 01:50 PM (IST)

ਨਵੀਂ ਦਿੱਲੀ (ਭਾਸ਼ਾ) – ਸਬਸਿਡੀ ਬੰਦ ਕੀਤੇ ਜਾਣ ਤੋਂ ਬਾਅਦ ਬਕਾਇਆ ਭੁਗਤਾਨ ਨਾ ਹੋਣ ਅਤੇ ਬਾਜ਼ਾਰ ਹਿੱਸੇਦਾਰੀ ’ਚ ਗਿਰਾਵਟ ਕਾਰਨ 7 ਇਲੈਕਟ੍ਰਿਕ ਦੋਪਹੀਆ ਕੰਪਨੀਆਂ ਨੂੰ ਕੁੱਲ ਮਿਲਾ ਕੇ 9000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸੋਸਾਇਟੀ ਆਫ ਮੈਨੂਫੈਕਚਰਰਸ ਆਫ ਇਲੈਕਟ੍ਰਿਕ ਵ੍ਹੀਕਲਸ (ਐੱਸ. ਐੱਮ. ਈ. ਵੀ.) ਨੇ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਇਨ੍ਹਾਂ ਕੰਪਨੀਆਂ ਨੂੰ ਉਨ੍ਹਾਂ ਨੂੰ ਦਿੱਤੀ ਗਈ ਸਬਸਿਡੀ ਵਾਪਸ ਕਰਨ ਦਾ ਹੁਕਮ ਦਿੱਤਾ ਹੈ। ਐੱਸ. ਐੱਮ. ਈ. ਵੀ. ਮੁਤਾਬਕ ਉਸ ਦੇ ਚਾਰਟਡ ਅਕਾਊਂਟੈਂਢ ਦੇ ਆਡਿਟ ਤੋਂ ਸੰਕੇਤ ਮਿਲਦਾ ਹੈ ਕਿ ਪ੍ਰਭਾਵਿਤ ਕੰਪਨੀਆਂ ਨੂੰ 9000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ : ਟਮਾਟਰ ਸਮੇਤ ਮਹਿੰਗੀਆਂ ਸਬਜ਼ੀਆਂ ਤੋਂ ਕਦੋਂ ਮਿਲੇਗੀ ਰਾਹਤ? ਸਾਹਮਣੇ ਆਇਆ RBI ਗਵਰਨਰ ਦਾ ਬਿਆਨ

ਐੱਸ. ਐੱਮ. ਈ. ਵੀ. ਦੇ ਚੀਫ ਸੰਜੇ ਕੌਲ ਨੇ ਕਿਹਾ ਕਿ ਹੋ ਸਕਦਾ ਹੈ ਕਿ ਇਸ ’ਚੋਂ ਕਈ ਕੰਪਨੀਆਂ ਕਦੀ ਇਸ ਤੋਂ ਉੱਭਰ ਨਾ ਸਕਣ। ਕੇਂਦਰੀ ਮੰਤਰੀ ਮਹਿੰਦਰ ਨਾਥ ਪਾਂਡੇ ਨੂੰ ਲਿਖੀ ਚਿੱਠੀ ’ਚ ਉਨ੍ਹਾਂ ਨੇ ਕਿਹਾ ਕਿ ਓ. ਈ. ਐੱਮ. (ਮੂਲ ਉਪਕਰਨ ਨਿਰਮਾਤਾ) ਰੋਜ਼ ਵਧਦੇ ਘਾਟੇ ਕਾਰਨ ਬਰਬਾਦ ਹੋਣ ਕੰਢੇ ਪੁੱਜ ਗਏ ਹਨ।

ਸਰਕਾਰ ਨੇ ਹੀਰੋ ਇਲੈਕਟ੍ਰਿਕ, ਓਕੀਨਾਵਾ ਆਟੋਟੈੱਕ, ਐਮਪੀਅਰ ਈ. ਵੀ., ਰਿਵੋਲਟ ਮੋਟਰਸ, ਬੇਨਲਿੰਗ ਇੰਡੀ, ਐਮੋ ਮੋਬਿਲਿਟੀ ਅਤੇ ਲੋਹੀਆ ਆਟੋ ਤੋਂ ਸਬਸਿਡੀ ਵਾਪਸ ਮੰਗੀ ਹੈ। ਭਾਰੀ ਉਦਯੋਗ ਮੰਤਰਾਲਾ ਦੀ ਜਾਂਚ ’ਚ ਇਨ੍ਹਾਂ ਕੰਪਨੀਆਂ ਦੇ ਨਿਯਮਾਂ ਦੀ ਉਲੰਘਣਾ ਕਰ ਕੇ ਯੋਜਨਾ ਦੇ ਤਹਿਤ ਵਿੱਤੀ ਪ੍ਰੋਤਸਾਹਨ ਦਾ ਲਾਭ ਉਠਾਉਣ ਦੀ ਗੱਲ ਸਾਹਮਣੇ ਆਈ ਸੀ।

ਇਹ ਵੀ ਪੜ੍ਹੋ : HYUNDAI ਤੇ KIA ਨੇ ਵਾਪਸ ਬੁਲਾਏ 91,000 ਵਾਹਨ, ਜਾਣੋ ਕੰਪਨੀ ਨੂੰ ਕਿਉਂ ਲੈਣਾ ਪਿਆ ਇਹ ਫ਼ੈਸਲਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News