Tecno ਮੋਬਾਇਲ ਦੀ ਬਾਜ਼ਾਰ 'ਚ ਹਿੱਸੇਦਾਰੀ ਵਧਾਉਣ 'ਤੇ ਨਜ਼ਰ

Friday, Aug 25, 2017 - 02:21 AM (IST)

Tecno ਮੋਬਾਇਲ ਦੀ ਬਾਜ਼ਾਰ 'ਚ ਹਿੱਸੇਦਾਰੀ ਵਧਾਉਣ 'ਤੇ ਨਜ਼ਰ

ਜਲੰਧਰ— ਚੀਨ ਦੀ ਮੋਬਾਇਲ ਨਿਰਮਾਤਾ ਟ੍ਰਾਂਸਨ ਹੋਲਡਿੰਗਸ ਨੇ ਹਾਲ ਹੀ 'ਚ ਦੇਸ਼ ਦੇ ਪ੍ਰੀਮੀਅਮ ਸਮਾਰਟਫੋਨ ਬਾਜ਼ਾਰ 'ਚ ਟੈਕਨੋ ਮੋਬਾਇਲ ਬ੍ਰਾਂਡ ਨਾਲ ਕਦਮ ਰੱਖਿਆ ਹੈ ਅਤੇ ਕੰਪਨੀ ਦੀ ਨਜ਼ਰ ਸਾਲ 2018 ਦੇ ਆਖੀਰ ਤਕ ਦੇਸ਼ ਦੇ ਆਫਲਾਈਨ ਬਾਜ਼ਾਰ ਦੀ ਚੋਟੀ ਦੀਆਂ 5 ਕੰਪਨੀਆਂ 'ਚ ਸ਼ਾਮਲ ਹੋਣਾ ਹੈ। ਕੰਪਨੀ ਦੇ ਪ੍ਰਮੁੱਖ ਕਰਮਚਾਰੀ ਅਧਿਕਾਰੀ ਅਨਿਸ਼ ਕਪੂਰ ਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਅਸੀਂ Tecno ਮੋਬਾਇਲ ਬ੍ਰਾਂਡ ਦੇ ਤਹਿਤ ਪੰਜਾਬ, ਗੁਜਰਾਤ ਅਤੇ ਰਾਜਸਥਾਨ 'ਚ ਆਪਣੇ ਉਤਪਾਦ ਉਤਾਰੇ ਸਨ। ਸਾਡਾ ਟੀਚਾ ਦੇਸ਼ ਦੇ ਆਫਲਾਈਨ ਬਾਜ਼ਾਰ 'ਚ ਚੋਟੀ ਦੇ 5 ਸਮਾਰਟਫੋਨ ਬ੍ਰਾਂਡਸ 'ਚ ਸ਼ਾਮਲ ਹੋਣਾ ਹੈ। ਹਾਲਾਂਕਿ ਉਨ੍ਹਾਂ ਨੇ ਕੰਪਨੀ ਦੀ ਵਿਕਰੀ ਦੇ ਟੀਚੇ ਦੀ ਜਾਣਕਾਰੀ ਨਹੀਂ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਕੰਪਨੀ 15 ਪ੍ਰਮੁੱਖ ਬਾਜ਼ਾਰਾਂ 'ਚ ਆਪਣਾ ਵਿਸਤਾਰ ਕਰ ਰਹੀ ਹੈ, ਜਿਸ 'ਚ ਦਿੱਲੀ ਐੱਨ.ਸੀ.ਆਰ, ਹਰਿਆਣਾ, ਝਾਰਖੰਡ, ਤਾਮਿਲਨਾਡੂ, ਮਹਾਰਾਸ਼ਟਰ, ਕਰਨਾਟਕ ਸ਼ਾਮਲ ਹੈ। ਉਨ੍ਹਾਂ ਮੁਤਾਬਕ ਦੇਸ਼ ਦੇ ਕੁਲ ਸਮਾਰਟਫੋਨ ਬਾਜ਼ਾਰ ਦਾ 65 ਤੋਂ 70 ਫੀਸਦੀ ਹਿੱਸਾ ਅੱਜੇ ਵੀ ਆਫਲਾਈਨ ਕਾਰੋਬਾਰ ਦਾ ਹੈ। 
ਉਨ੍ਹਾਂ ਨੇ ਕਿਹਾ ਕਿ ਕੰਪਨੀ ਨੇ ਅਗਸਤ 'ਚ ਇਨਫਿਨਿਕਸ ਬ੍ਰਾਂਡ ਤਹਿਤ ਆਨਲਾਈਨ ਬਾਜ਼ਾਰ 'ਚ ਦਸਤਕ ਦਿੱਤੀ ਹੈ ਅਤੇ ਉਨ੍ਹਾਂ ਦਾ ਟੀਚਾ ਅਗਲੇ ਸਾਲ ਦੇ ਆਖੀਰ ਤਕ 8 ਤੋਂ 10 ਫੀਸਦੀ ਹਿੱਸੇਦਾਰੀ ਹਾਸਲ ਕਰਨ ਦੀ ਹੈ। Tecno ਮੋਬਾਇਲ ਨੇ ਇਸ ਸਾਲ ਅਪ੍ਰੈਲ 'ਚ ਆਪਣੇ ਪੰਜ ਸਮਾਰਟਫੋਨਸ ਨੂੰ ਲਾਂਚ ਕੀਤਾ ਸੀ। ਕੰਪਨੀ ਨੇ Tecno i3 (7,990 ਰੁਪਏ), i3 Pro (9,990 ਰੁਪਏ), i5 (11,490 ਰੁਪਏ), i5 Pro (12,990 ਰੁਪਏ) ਅਤੇ i7 ( 14,990 ਰੁਪਏ) ਦੀ ਕੀਮਤ 'ਚ ਪੇਸ਼ ਕੀਤੇ ਸਨ। ਇਹ ਸਾਰੇ ਸਮਾਰਟਫੋਨ ਸ਼ੈਂਪੇਨ ਗੋਲਡ, ਸਕਾਈ ਬਲੈਕ ਅਤੇ ਸਪੈਸ਼ ਕਲਰ ਵੇਰੀਐਂਟ 'ਚ ਆਫਲਾਈਨ ਰਿਟੇਲਰਸ 'ਤੇ ਸੇਲ ਲਈ ਉਪਲੱਬਧ ਹੋਣਗੇ।


Related News