200 ਅਤੇ 50 ਰੁਪਏ ਦੇ ਨਵੇਂ ਨੋਟ ਲੈਣ ਲਈ ਲੱਗੀਆਂ ਬੈਂਕਾਂ ''ਚ ਲੰਬੀਆਂ ਲਾਈਨਾਂ
Friday, Aug 25, 2017 - 03:37 PM (IST)
ਨਵੀਂ ਦਿੱਲੀ—ਦੇਸ਼ 'ਚ ਪਹਿਲੀ ਵਾਰ 200 ਰੁਪਏ ਦਾ ਨੋਟ ਜਾਰੀ ਹੋ ਚੁੱਕਾ ਹੈ। ਇਸ ਦੇ ਪ੍ਰਤੀ ਲੋਕਾਂ 'ਚ ਜ਼ਬਰਦਸਤ ਉਤਸਾਹ ਦੇਖਿਆ ਜਾ ਰਿਹਾ ਹੈ। ਲੋਕ ਰਿਜ਼ਰਵ ਬੈਂਕ ਆਫ ਇੰਡੀਆ (ਆਰ.ਬੀ.ਆਈ.) ਤੋਂ 200 ਰੁਪਏ ਦੇ ਨੋਟ ਲੈਣ ਲਈ ਲੰਬੀ ਲਾਈਨ 'ਚ ਖੜ੍ਹੇ ਹਨ। ਰਿਜ਼ਰਵ ਬੈਂਕ ਨੇ ਵੀਰਵਾਰ ਨੂੰ ਹੀ 200 ਰੁਪਏ ਦੇ ਨੋਟਾਂ ਦਾ ਸੈਂਪਲ ਜਾਰੀ ਕੀਤਾ ਸੀ ਅਤੇ ਇਸ ਦੇ ਸਾਰੇ ਫੀਚਰਸ ਦੱਸੇ ਸਨ।
ਕੇਂਦਰੀ ਬੈਂਕ ਨੇ ਕਿਹਾ ਕਿ ਵੱਡੇ ਨੋਟਾਂ ਦੀ ਟੁੱਟੇ ਪੈਸੇ ਕਰਵਾਉਣ 'ਚ ਪਰੇਸ਼ਾਨੀ ਹੁੰਦੀ ਸੀ ਜਿਸ ਦੇ ਲਿਹਾਜ ਨਾਲ 200 ਰੁਪਏ ਦਾ ਨੋਟ ਕਾਫੀ ਉਪਯੋਗੀ ਸਾਬਤ ਹੋਵੇਗਾ। ਦਰਅਸਲ 100 ਰੁਪਏ ਅਤੇ 500 ਰੁਪਏ ਦੇ ਵਿਚਕਾਰ ਕੋਈ ਨੋਟ ਨਹੀਂ ਸੀ। ਇਸ ਨਾਲ ਰੋਜ਼ਮਰਾ ਦੇ ਜੀਵਨ 'ਚ ਲੋਕਾਂ ਨੂੰ ਟੁੱਟੇ ਪੈਸਿਆਂ ਦੀ ਸਮੱਸਿਆਂ ਨਾਲ ਦੋ-ਚਾਰ ਹੋਣਾ ਪੈਂਦਾ ਸੀ। ਪਰ ਹੁਣ 200 ਰੁਪਏ ਦੇ ਨੋਟ ਲੋਕਾਂ ਦੇ ਹੱਥ 'ਚ ਆ ਚੁੱਕੇ ਹਨ।
ਹਾਲਾਂਕਿ ਇਨ੍ਹਾਂ ਨੋਟਾਂ ਨੂੰ ਸਾਰੇ ਲੋਕਾਂ ਤੱਕ ਪਹੁੰਚਾਉਣ 'ਚ ਥੋੜ੍ਹਾ ਸਮਾਂ ਲੱਗੇਗਾ ਕਿਉਂਕਿ ਇਸ ਨੋਟ ਦੇ ਆਕਾਰ ਮੁਤਾਬਕ ਏਟੀਐੱਮ ਨੂੰ ਰੀਸੈੱਟ ਕਰਨ ਲੋੜ ਹੋਵੇਗੀ। ਜਿਵੇਂ-ਜਿਵੇਂ ਏਟੀਐੱਮ ਰੀਸੈੱਟ ਹੁੰਦੇ ਜਾਣਗੇ, ਉਂਝ-ਉਂਝ 200 ਰੁਪਏ ਰੁਪਏ ਦੇ ਨੋਟ ਦੇਸ਼ ਦੇ ਹਰ ਇਲਾਕੇ 'ਚ ਪਹੁੰਚਣ ਲੱਗਣਗੇ। ਸ਼ੁੱਕਰਵਾਰ ਤੋਂ ਪਹਿਲਾਂ ਦੇਸ਼ 'ਚ 1, 2, 5, 10, 20, 50, 100, 500 ਦੇ 2000 ਰੁਪਏ ਦੇ ਹੀ ਨੋਟ ਹੁੰਦੇ ਸਨ। ਹੁਣ ਦੱਸਵੇਂ ਨੋਟ ਦੇ ਰੂਪ 'ਚ 200 ਰੁਪਏ ਲੋਕਾਂ ਦੇ ਹੱਥ 'ਚ ਆ ਗਏ।
