ਲੋਹੀਆ ਗਲੋਬਲ ਰੀਅਲ ਅਸਟੇਟ ਖੇਤਰ ’ਚ ਉਤਰੀ, 5 ਸਾਲਾਂ ’ਚ ਕਰੇਗੀ 1000 ਕਰੋੜ ਦਾ ਨਿਵੇਸ਼
Friday, Apr 26, 2024 - 10:41 AM (IST)
ਨਵੀਂ ਦਿੱਲੀ (ਭਾਸ਼ਾ) - ਵੱਖ-ਵੱਖ ਕਾਰੋਬਾਰਾਂ ਨਾਲ ਜੁੜੀ ਲੋਹੀਆ ਗਲੋਬਲ ਨੇ ਵੀਰਵਾਰ ਨੂੰ ਜ਼ਮੀਨ ਜਾਇਦਾਦ ਦੇ ਵਿਕਾਸ ਦੇ ਖੇਤਰ ’ਚ ਕਦਮ ਰੱਖਣ ਦਾ ਐਲਾਨ ਕੀਤਾ। ਕੰਪਨੀ ਲੋਹੀਆ ਵਰਲਡ ਸਪੇਸ ਬ੍ਰਾਂਡ ਤਹਿਤ ਅਗਲੇ 5 ਸਾਲਾਂ ’ਚ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ, ਲਖਨਊ ਅਤੇ ਦਿੱਲੀ ’ਚ ਰਿਹਾਇਸ਼ੀ ਪ੍ਰਾਜੈਕਟਾਂ ਦੇ ਵਿਕਾਸ ’ਚ 1000 ਕਰੋੜ ਰੁਪਏ ਨਿਵੇਸ਼ ਕਰੇਗੀ। ਲੋਹੀਆ ਗਲੋਬਲ ਦੇ ਨਿਰਦੇਸ਼ਕ ਪਿਊਸ਼ ਲੋਹੀਆ ਨੇ ਕਿਹਾ ਕਿ ਅਸੀਂ ਜ਼ਮੀਨ ਜਾਇਦਾਦ ਦੇ ਵਿਕਾਸ ਦੇ ਖੇਤਰ ’ਚ ਕਦਮ ਰੱਖ ਰਹੇ ਹਾਂ।
ਇਹ ਵੀ ਪੜ੍ਹੋ - ਕੈਨੇਡਾ 'ਚ ਹਾਦਸੇ ਦੌਰਾਨ ਫਿਰੋਜ਼ਪੁਰ ਦੇ ਨੌਜਵਾਨ ਦੀ ਮੌਤ, ਟਰਾਲੇ ਦੇ ਉੱਡੇ ਪਰਖੱਚੇ, 1 ਸਾਲ ਪਹਿਲਾਂ ਗਿਆ ਸੀ ਵਿਦੇਸ਼
ਅਸੀਂ ਸ਼ੁਰੂਆਤ ’ਚ ਮਝੌਲੇ (ਟੀਅਰ-2) ਸ਼ਹਿਰਾਂ ’ਤੇ ਹੀ ਧਿਆਨ ਦੇ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਕੰਪਨੀ ਅਗਲੇ 5 ਸਾਲਾਂ ’ਚ 1000 ਕਰੋੜ ਰੁਪਏ ਦੇ ਨਿਵੇਸ਼ ਨਾਲ ਮੁਰਾਦਾਬਾਦ, ਲਖਨਊ ਅਤੇ ਦਿੱਲੀ ’ਚ 5 ਰਿਹਾਇਸ਼ੀ ਪ੍ਰਾਜੈਕਟਾਂ ਦਾ ਵਿਕਾਸ ਕਰੇਗੀ। ਇਸ ਦੀ ਸ਼ੁਰੂਆਤ ਮੁਰਾਦਾਬਾਦ ’ਚ ਲਗਜ਼ਰੀ ਰਿਹਾਇਸ਼ ਨਾਲ ਹੋਵੇਗੀ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਨੇ ਕਿਹਾ ਕਿ ਮੁਰਾਦਾਬਾਦ ’ਚ ਬਾਜ਼ਾਰ ਸਮਰੱਥਾ ਕਾਫ਼ੀ ਵੱਧ ਹੈ ਅਤੇ ਸਮੂਹ ਦੀਆਂ ਜੜ੍ਹਾਂ ਮੁਰਾਦਾਬਾਦ ਨਾਲ ਜੁੜੀਆਂ ਹੋਈਆਂ ਹਨ। ਲੋਹੀਆ ਨੇ ਕਿਹਾ ਕਿ ਮੁਰਾਦਾਬਾਦ ’ਚ ਸਾਡੇ ਕੋਲ ਵੱਡਾ ਭੂਖੰਡ ਹੈ ਅਤੇ ਪਹਿਲੇ ਪੜਾਅ ’ਚ ਅਸੀਂ 10 ਏਕੜ ’ਚ ਲਗਜ਼ਰੀ ਰਿਹਾਇਸ਼ ਬਣਾਵਾਂਗੇ।
ਇਹ ਵੀ ਪੜ੍ਹੋ - ਕੈਨੇਡਾ ਤੋਂ ਆਏ ਮੁੰਡੇ ਦਾ ਸ਼ਰਮਨਾਕ ਕਾਰਾ, ਪੈਸਿਆਂ ਲਈ ਪਿਤਾ ਦਾ ਚਾੜ੍ਹ ਦਿੱਤਾ ਕੁਟਾਪਾ (ਵੇਖੋ ਤਸਵੀਰਾਂ)
ਇਸ ’ਤੇ 150 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਪ੍ਰਾਜੈਕਟ ਤਹਿਤ 170 ਵਿੱਲਾ ਬਣਾਏ ਜਾਣਗੇ। ਇਸ ਪ੍ਰਾਜੈਕਟ ਦੇ 3 ਤੋਂ ਸਾਢੇ 3 ਸਾਲ ’ਚ ਪੂਰਾ ਹੋਣ ਦੀ ਆਸ ਹੈ। ਨਿਵੇਸ਼ ਰਾਸ਼ੀ ਦੇ ਸਰੋਤ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਕਾਫੀ ਹੱਦ ਤੱਕ ਅੰਦਰੂਨੀ ਸਰੋਤ ਨਾਲ ਹੋਰ ਕੁਝ ਰਾਸ਼ੀ ਬੈਂਕ ਕਰਜ਼ੇ ਦੇ ਰੂਪ ’ਚ ਜੁਟਾਈ ਜਾਵੇਗੀ। ਬਰਾਮਦ, ਊਰਜਾ, ਵਿਨਿਰਮਾਣ ਤੇ ਵਾਹਨ ਖੇਤਰਾਂ ਨਾਲ ਜੁੜੀ ਲੋਹੀਆ ਗਲੋਬਲ ਦਾ ਵੱਖ-ਵੱਖ ਕਾਰੋਬਾਰ ਤੋਂ ਮਾਲੀਆ ਵਿੱਤੀ ਸਾਲ 2022-23 ’ਚ 1200 ਕਰੋੜ ਰੁਪਏ ਰਿਹਾ। ਕੰਪਨੀ ਨੇ 2029-30 ਤੱਕ ਕੁਲ 9000 ਕਰੋੜ ਰੁਪਏ ਮਾਲੀਆ ਦਾ ਟੀਚਾ ਰੱਖਿਆ ਹੈ, ਜਿਸ ’ਚ ਲੋਹੀਆ ਡਿਵੈੱਲਪਰਜ਼ ਲਿਮ. ਦੀ ਹਿੱਸੇਦਾਰੀ 4000 ਕਰੋੜ ਰੁਪਏ ਹੋਵੇਗੀ।
ਇਹ ਵੀ ਪੜ੍ਹੋ - ਸੋਨੇ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, 71 ਹਜ਼ਾਰ ਤੋਂ ਹੇਠਾਂ ਡਿੱਗੀਆਂ ਕੀਮਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8