ਲਾਕਡਾਊਨ ਕਾਰਣ ਸਰਕਾਰ ਨੇ ਅਪ੍ਰੈਲ ਦੇ GST ਭੰਡਾਰ ਦੇ ਅੰਕੜੇ ਨਹੀਂ ਕੀਤੇ ਜਾਰੀ
Friday, May 01, 2020 - 11:43 PM (IST)
ਨਵੀਂ ਦਿੱਲੀ—ਸਰਕਾਰ ਨੇ ਲਾਕਡਾਊਨ ਕਾਰਣ ਅਪੈਲ ਮਹੀਨੇ ਦੇ ਜੀ.ਐੱਸ.ਟੀ. ਭੰਡਾਰ ਦੇ ਅੰਕੜੇ ਜਾਰੀ ਨਹੀਂ ਕੀਤੇ ਹਨ। ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਪਿਛਲੇ ਮਹੀਨੇ ਮਾਰਚ ਦੀ ਜੀ.ਐੱਸ.ਟੀ. ਰਿਟਰਨ ਦਾਖਲ ਕਰਨ ਦੀ ਤਾਰਿਖ 20 ਅਪ੍ਰੈਲ ਤੋਂ ਵਧਾ ਕੇ 5 ਮਈ ਕਰ ਦਿੱਤੀ ਸੀ। ਜਾਰੀ ਪਰੰਪਰਾ ਤਹਿਤ ਸਰਕਾਰ ਕਿਸੇ ਇਕ ਮਹੀਨੇ 'ਚ ਨਕਦੀ ਭੰਡਾਰ ਦੇ ਆਧਾਰ 'ਤੇ ਜੀ.ਐੱਸ.ਟੀ. ਦੇ ਅੰਕੜੀ ਜਾਰੀ ਕਰਦੀ ਹੈ। ਹਾਲਾਂਕਿ, ਕੋਵਿਡ-19 ਕਾਰਣ ਪੈਦੀ ਹੋਈ ਸਥਿਤੀ ਦੇ ਮੱਦੇਨਜ਼ਰ ਸਰਕਾਰ ਨੇ ਅਪ੍ਰੈਲ ਦੇ ਜੀ.ਐੱਸ.ਟੀ. ਭੰਡਾਰ ਦੇ ਅੰਕੜੇ ਜਾਰੀ ਕਰਨ ਲਈ ਰਿਟਰਨ ਜਮ੍ਹਾ ਕਰਨ ਦੀ ਵਧੀ ਹੋਈ ਤਾਰਿਖ ਤਕ ਇੰਤਜ਼ਾਰ ਕਰਨ ਦਾ ਫੈਸਲਾ ਕੀਤਾ ਹੈ।
ਸੂਤਰਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਫੈਲਣ ਤੋਂ ਬਣੇ ਹਾਲਾਤ ਕਾਰਣ ਸਰਕਾਰ ਨੇ ਅਪ੍ਰੈਲ ਦੇ ਜੀ.ਐੱਸ.ਟੀ. ਭੰਡਾਰ ਦੇ ਅੰਕੜੇ ਵੀ ਜਾਰੀ ਨਾ ਕਰਨ ਦਾ ਫੈਸਲਾ ਕੀਤਾ ਹੈ। ਜੀ.ਐੱਸ.ਟੀ. ਭੰਡਾਰ ਦੇ ਅੰਕੜੇ ਜਾਰੀ ਕਰਨ ਦੀ ਕੋਈ ਤਾਰਿਖ ਤੈਅ ਨਹੀਂ ਕੀਤੀ ਗਈ ਹੈ। ਇਕ ਸੂਤਰ ਨੇ ਕਿਹਾ ਕਿ ਸਰਕਾਰ ਜੀ.ਐੈੱਸ.ਟੀ. ਭੰਡਾਰ ਦੇ ਅੰਕੜੇ ਜਾਰੀ ਕਰਨ ਤੋਂ ਪਹਿਲਾਂ 5 ਮਈ ਦਾ ਇੰਤਜ਼ਾਰ ਕਰੇਗੀ। ਕਿਸੇ ਮਹੀਨੇ ਦੀ ਕਾਰੋਬਾਰੀ ਗਤੀਵਿਧੀਆਂ ਲਈ ਜੀ.ਐੱਸ.ਟੀ. ਰਿਟਨਰ ਅਗਲੇ ਮਹੀਨੇ ਦੀ 20 ਤਾਰਿਖ ਤਕ ਭਰਨੀ ਹੁੰਦੀ ਹੈ। ਅਜਿਹੇ 'ਚ ਮਾਰਚ ਦੀਆਂ ਗਤੀਵਿਧੀਆਂ ਲਈ ਰਿਟਰਨ 20 ਅਪ੍ਰੈਲ ਤਕ ਦਾਖਿਲ ਕੀਤੀ ਜਾਣੀ ਸੀ। ਹੁਣ ਇਸ ਤਾਰਿਖ ਨੂੰ ਵਧਾ ਕੇ 5 ਮਈ ਤਕ ਕਰ ਦਿੱਤਾ ਗਿਆ ਹੈ। ਇਕ ਹੋਰ ਸੂਤਰ ਨੇ ਕਿਹਾ ਕਿ ਜੀ.ਐੱਸ.ਟੀ. ਭੰਡਾਰ ਕਾਫੀ ਘੱਟ ਰਹਿਣ ਕਾਰਣ ਸੰਭਵਤ : ਸਰਕਾਰ ਨੇ ਸ਼ੁੱਕਰਵਾਰ ਨੂੰ ਅੰਕੜੇ ਜਾਰੀ ਨਹੀਂ ਕੀਤੇ ਹਨ।