ਇਸ ਸਾਲ ਤੋਂ ਸਸਤੇ ਹੋਣਗੇ ਲੋਨ : ਮਹਿੰਗਾਈ ਘਟੇਗੀ, ਗ੍ਰੋਥ ਨੂੰ ਸਪੋਰਟ ਦੇ ਲਈ RBI ਚੁੱਕੇਗਾ ਕਦਮ

Wednesday, Apr 12, 2023 - 04:52 PM (IST)

ਇਸ ਸਾਲ ਤੋਂ ਸਸਤੇ ਹੋਣਗੇ ਲੋਨ : ਮਹਿੰਗਾਈ ਘਟੇਗੀ, ਗ੍ਰੋਥ ਨੂੰ ਸਪੋਰਟ ਦੇ ਲਈ RBI ਚੁੱਕੇਗਾ ਕਦਮ

ਬਿਜ਼ਨੈੱਸ ਡੈਸਕ- ਉੱਚੀਆਂ ਵਿਆਜ ਦਰਾਂ ਤੋਂ ਇਸ ਸਾਲ ਤੋਂ ਰਾਹਤ ਮਿਲ ਸਕਦੀ ਹੈ। ਦੇਸ਼ ਅਤੇ ਦੁਨੀਆ ਦੇ ਬੈਂਕਿੰਗ ਮਾਹਰਾਂ ਅਤੇ ਵਿੱਤੀ ਸੰਸਥਾਵਾਂ ਦਾ ਅਨੁਮਾਨ ਹੈ ਕਿ ਭਾਰਤ 'ਚ ਪ੍ਰਚੂਨ ਮਹਿੰਗਾਈ ਦਰ 6 ਫ਼ੀਸਦੀ ਤੋਂ ਹੇਠਾਂ ਆਵੇਗੀ। ਦੂਜੇ ਪਾਸੇ ਆਰਥਿਕ ਵਿਕਾਸ ਦਰ ਥੋੜ੍ਹੀ ਸੁਸਤ ਪੈਣ ਦੀ ਸੰਭਾਵਨਾ ਹੈ। ਅਜਿਹੇ 'ਚ ਰਿਜ਼ਰਵ ਬੈਂਕ ਰੈਪੋ ਰੇਟ 'ਚ ਕਟੌਤੀ ਸ਼ੁਰੂ ਕਰੇਗਾ। ਇਸ ਨਾਲ ਲੋਨ ਸਸਤਾ ਹੋਣ ਲੱਗੇਗਾ।

ਇਹ ਵੀ ਪੜ੍ਹੋ- ਕਾਰੋਬਾਰ ਨੂੰ ਸੌਖਾਲਾ ਬਣਾਉਣ ਲਈ ਕੇਂਦਰ ਨੇ 9 ਸਾਲਾਂ ’ਚ ਸਮਾਪਤ ਕਰ ਦਿੱਤੇ ਪੁਰਾਣੇ 2000 ਨਿਯਮ-ਕਾਨੂੰਨ
ਰਿਜ਼ਰਵ ਬੈਂਕ ਨੇ ਪਿਛਲੇ ਹਫਤੇ ਦਰਾਂ ਨਹੀਂ ਵਧਾਈਆਂ ਪਰ 6.50 ਫ਼ੀਸਦੀ ਰੈਪੋ ਦਰ 7 ਸਾਲਾਂ 'ਚ ਸਭ ਤੋਂ ਵੱਧ ਹਨ। ਐੱਸ.ਬੀ.ਆਈ ਦੇ ਗਰੁੱਪ ਚੀਫ ਇਕੋਨਾਮਿਕ ਐਡਵਾਈਜ਼ਰ ਸੌਮਿਆ ਕਾਂਤੀ ਘੋਸ਼ ਨੇ ਕਿਹਾ ਕਿ ਆਰ.ਬੀ.ਆਈ. ਦੇ ਤਾਜ਼ਾ ਫ਼ੈਸਲੇ ਤੋਂ ਪਹਿਲਾਂ ਇਹ ਖਦਸ਼ਾ ਸੀ ਕਿ ਉੱਚੀਆਂ ਦਰਾਂ ਲੰਮੇ ਸਮੇਂ ਤੱਕ ਰਹਿਣਗੀਆਂ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਕੁਝ ਮਹੀਨਿਆਂ 'ਚ ਵਿਆਜ ਦਰਾਂ ਹੇਠਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਕਟੌਤੀ ਦਾ ਦੌਰ ਲੰਬੇ ਸਮੇਂ ਤੱਕ ਚੱਲੇਗਾ। ਜੇਕਰ ਗਲੋਬਲ ਮੰਦੀ ਹੈ ਤਾਂ ਭਾਰਤ ਵੀ ਪ੍ਰਭਾਵਿਤ ਹੋਵੇਗਾ ਅਤੇ ਦਰਾਂ 'ਚ ਕਟੌਤੀ ਸ਼ੁਰੂ ਹੋ ਸਕਦੀ ਹੈ।

ਇਹ ਵੀ ਪੜ੍ਹੋ-ਫਿਊਚਰ ਰਿਟੇਲ ਨੂੰ ਖਰੀਦਣ ਦੀ ਦੌੜ ’ਚ ਅੰਬਾਨੀ-ਅਡਾਨੀ, ਇਸ ਵਾਰ ਮੁਕਾਬਲੇ ’ਚ ਹੋਣਗੇ 47 ਹੋਰ ਨਵੇਂ ਖਿਡਾਰੀ
ਅਕਤੂਬਰ ਤੋਂ ਬਾਅਦ 0.75 ਫ਼ੀਸਦੀ ਤੱਕ ਘਟ ਸਕਦੀਆਂ ਹਨ ਦਰਾਂ 
ਜਾਪਾਨ ਦੀ ਵਿੱਤੀ ਕੰਪਨੀ ਨੋਮੁਰਾ ਦੇ ਅਨੁਸਾਰ, ਰਿਜ਼ਰਵ ਬੈਂਕ ਅਕਤੂਬਰ 2023 ਤੋਂ ਬਾਅਦ ਰੈਪੋ ਦਰ 'ਚ 0.75 ਫ਼ੀਸਦੀ ਦੀ ਕਟੌਤੀ ਕਰ ਸਕਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ 2023-24 'ਚ 6.5 ਫ਼ੀਸਦੀ ਆਰਥਿਕ ਵਿਕਾਸ ਦਾ ਅਨੁਮਾਨ ਸਹੀ ਹੈ। ਅਮਰੀਕੀ ਨਿਵੇਸ਼ ਬੈਂਕਿੰਗ ਕੰਪਨੀ ਗੋਲਡਮੈਨ ਸਾਕਸ ਦੇ ਅਨੁਸਾਰ, 2024 ਦੀ ਪਹਿਲੀ ਅਤੇ ਦੂਜੀ ਤਿਮਾਹੀ 'ਚ ਰੈਪੋ ਦਰ 'ਚ ਦੋ ਵਾਰ 0.25-0.25 ਫ਼ੀਸਦੀ ਦੀ ਕਮੀ ਕੀਤੀ ਜਾ ਸਕਦੀ ਹੈ। ਪ੍ਰਚੂਨ ਮਹਿੰਗਾਈ ਦਰ 6 ਫ਼ੀਸਦੀ ਤੋਂ ਹੇਠਾਂ ਰਹੇਗੀ, ਜੋ ਕਿ ਰਿਜ਼ਰਵ ਬੈਂਕ ਦੇ ਟੀਚੇ ਦੀ ਉਪਰਲੀ ਸੀਮਾ ਹੈ। ਅਮਰੀਕੀ ਬੈਂਕਿੰਗ ਕੰਪਨੀ ਸਿਟੀ ਦੇ ਮੁਤਾਬਕ ਭਾਰਤ 'ਚ ਮਹਿੰਗਾਈ ਉਮੀਦ ਤੋਂ ਵੱਧ ਹੋਣ 'ਤੇ ਨੀਤੀਗਤ ਦਰਾਂ ਵਧਾਈਆਂ ਜਾ ਸਕਦੀਆਂ ਹਨ। ਜੇਕਰ ਆਰਥਿਕ ਵਿਕਾਸ ਦਰ ਸੁਸਤ ਪੈਂਦੀ ਹੈ ਤਾਂ ਦਰਾਂ 'ਚ ਤੇਜ਼ ਕਟੌਤੀ ਦਾ ਵਿਕਲਪ ਵੀ ਰੱਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ- ਸੇਬੀ ਨੇ AIF ਨੂੰ ਨਿਵੇਸ਼ਕਾਂ ਨੂੰ ‘ਡਾਇਰੈਕਟ ਪਲਾਨ’ ਦਾ ਬਦਲ ਦੇਣ ਲਈ ਕਿਹਾ
ਵੱਡੇ ਦੇਸ਼ਾਂ 'ਚ ਵਿਆਜ ਦਰਾਂ ਪ੍ਰੀ-ਕੋਵਿਡ ਪੱਧਰ 'ਤੇ ਆਉਣਗੀਆਂ
ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ) ਨੇ ਉਮੀਦ ਜਤਾਈ ਹੈ ਕਿ ਵੱਡੇ ਦੇਸ਼ਾਂ 'ਚ ਵਿਆਜ ਦਰਾਂ ਪ੍ਰੀ-ਕੋਵਿਡ ਪੱਧਰ ਤੱਕ ਹੇਠਾਂ ਆ ਸਕਦੀਆਂ ਹਨ। ਹਾਲਾਂਕਿ ਇਸ 'ਚ ਕੁਝ ਸਮਾਂ ਲੱਗੇਗਾ ਪਰ ਉਤਪਾਦਨ ਘਟਣ ਦੇ ਮੱਦੇਨਜ਼ਰ ਕੇਂਦਰੀ ਬੈਂਕਾਂ ਨੂੰ ਵਿਆਜ ਦਰਾਂ 'ਚ ਕਟੌਤੀ ਕਰਨੀ ਪਵੇਗੀ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News