Loan ਸਮੇਂ ਸਿਰ ਵਾਪਸ ਕਰਨ ਦੀ ਆਦਤ ''ਚ ਪੁਰਸ਼ਾਂ ਨਾਲੋਂ ਅੱਗੇ ਨਿਕਲੀਆਂ ਔਰਤਾਂ
Friday, Mar 07, 2025 - 04:43 PM (IST)

ਬਿਜ਼ਨੈੱਸ ਡੈਸਕ- ਅੰਤਰਰਾਸ਼ਟਰੀ ਮਹਿਲਾ ਦਿਵਸ ਤੋਂ ਪਹਿਲਾਂ ਜਾਰੀ ਕੀਤੀ ਗਈ ਇਕ ਰਿਪੋਰਟ ਅਨੁਸਾਰ 2024 'ਚ ਐਕਟਿਵ ਲੋਨ (ਕਰਜ਼) ਲੈਣ ਵਾਲਿਆਂ ਦੀ ਗਿਣਤੀ 'ਚ ਔਰਤਾਂ ਪੁਰਸ਼ਾਂ ਦੀ ਤੁਲਨਾ 'ਚ ਅੱਗੇ ਰਹੀਆਂ। ਕ੍ਰੈਡਿਟ ਇਨਫਰਮੇਸ਼ਨ ਕੰਪਨੀ CRIF ਹਾਈ ਮਾਰਕ ਦੀ ਇਕ ਰਿਪੋਰਟ ਅਨੁਸਾਰ, ਔਰਤਾਂ ਨੇ ਨਾ ਸਿਰਫ਼ ਕਰਜ਼ਾ ਲੈਣ 'ਚ ਮੋਹਰੀ ਭੂਮਿਕਾ ਨਿਭਾਈ, ਸਗੋਂ ਪੁਰਸ਼ਾਂ ਦੀ ਤੁਲਨਾ 'ਚ ਕਰਜ਼ਾ ਚੁਕਾਉਣ 'ਚ ਵੀ ਬਿਹਤਰ ਪ੍ਰਦਰਸ਼ਨ ਕੀਤਾ। ਰਿਪੋਰਟ ਅਨੁਸਾਰ ਦਸੰਬਰ 2024 ਤੱਕ ਸਰਗਰਮ ਮਹਿਲਾ ਕਰਜ਼ਦਾਰਾਂ ਦੀ ਗਿਣਤੀ 10.8 ਫੀਸਦੀ ਵਧ ਕੇ 8.3 ਕਰੋੜ ਹੋ ਗਈ, ਜਦੋਂ ਕਿ ਪੁਰਸ਼ਾਂ 'ਚ ਇਹ ਵਾਧਾ ਸਿਰਫ 6.5 ਫੀਸਦੀ ਸੀ।
ਔਰਤਾਂ ਬਿਹਤਰ ਕਰਜ਼ਾ ਚੁਕਾਉਣ ਵਾਲੀਆਂ
ਰਿਪੋਰਟ 'ਚ ਕਿਹਾ ਗਿਆ ਹੈ ਕਿ ਔਰਤਾਂ ਨੇ ਜ਼ਿਆਦਾਤਰ ਕਰਜ਼ਾ ਸ਼੍ਰੇਣੀਆਂ 'ਚ ਬਿਹਤਰ ਭੁਗਤਾਨ ਰਵੱਈਆ ਦਿਖਾਇਆ। ਗੋਲਡ ਲੋਨ ਅਤੇ ਟੂ-ਵ੍ਹੀਲਰ ਲੋਨ ਨੂੰ ਛੱਡ ਕੇ, ਔਰਤਾਂ ਦਾ ਭੁਗਤਾਨ ਪ੍ਰਦਰਸ਼ਨ ਪੁਰਸ਼ਾਂ ਨਾਲੋਂ ਬਿਹਤਰ ਰਿਹਾ। 2024 'ਚ ਹੋਮ ਲੋਨ, ਬਿਜ਼ਨੈੱਸ ਲੋਨ, ਖੇਤੀਬਾੜੀ ਅਤੇ ਟਰੈਕਟਰ ਲੋਨ, ਪ੍ਰਾਪਰਟੀ ਲੋਨ ਅਤੇ ਐਜ਼ੂਕੇਸ਼ਨ ਲੋਨ 'ਚ ਔਰਤਾਂ ਨੇ ਕੰਜਿਊਮਰ ਡਿਊਰੇਬਲ ਲੋਨ ਦੇ ਮਾਮਲਿਆਂ 'ਚ ਵੀ ਪੁਰਸ਼ਾਂ ਨਾਲ ਬਿਹਤਰ ਪ੍ਰਦਰਸ਼ਨ ਕੀਤਾ।
ਸਰਕਾਰੀ ਬੈਂਕਾਂ ਦੀ ਔਰਤਾਂ ਨੂੰ ਕਰਜ਼ਾ ਦੇਣ 'ਚ ਦਿਲਚਸਪੀ ਵਧੀ
ਰਿਪੋਰਟ ਦੇ ਅਨੁਸਾਰ, ਸਰਕਾਰੀ ਬੈਂਕ 2024 'ਚ ਔਰਤਾਂ ਨੂੰ ਕਰਜ਼ੇ ਦੇਣ 'ਚ ਵਧੇਰੇ ਦਿਲਚਸਪੀ ਦਿਖਾ ਰਹੇ ਹਨ। ਮਹਿਲਾ ਕਰਜ਼ਦਾਰਾਂ ਦਾ ਬਕਾਇਆ ਕਰਜ਼ਾ ਪੋਰਟਫੋਲੀਓ 18 ਫੀਸਦੀ ਵਧ ਕੇ 36.5 ਲੱਖ ਕਰੋੜ ਰੁਪਏ ਹੋ ਗਿਆ। ਹਾਲਾਂਕਿ ਕੁੱਲ ਕਰਜ਼ਦਾਰਾਂ 'ਚ ਔਰਤਾਂ ਦੀ ਹਿੱਸੇਦਾਰੀ 24 ਫੀਸਦੀ 'ਤੇ ਸਥਿਰ ਬਣੀ ਹੋਈ ਹੈ। ਰਿਪੋਰਟ 'ਚ ਇਹ ਵੀ ਦੱਸਿਆ ਗਿਆ ਕਿ 35 ਸਾਲ ਜਾਂ ਉਸ ਤੋਂ ਘੱਟ ਉਮਰ ਦੀਆਂ ਔਰਤਾਂ ਸਭ ਤੋਂ ਵੱਧ ਲੋਨ ਲੈਣ ਵਾਲੀਆਂ ਉਧਾਰਕਰਤਾਵਾਂ ਬਣੀਆਂ ਹੋਈਆਂ ਹਨ। ਹਾਲਾਂਕਿ ਕੁੱਲ ਲੋਨ 'ਚ ਔਰਤਾਂ ਦੀ ਹਿੱਸੇਦਾਰੀ 2022 'ਚ 44.3 ਫੀਸਦੀ ਤੋਂ ਘੱਟ ਕੋ 43.8 ਫੀਸਦੀ ਹੋ ਗਈ।
ਮਹਾਰਾਸ਼ਟਰ ਸਿਖਰ 'ਤੇ
ਰਾਜ-ਵਾਰ ਪ੍ਰਦਰਸ਼ਨ 'ਚ ਮਹਾਰਾਸ਼ਟਰ ਸਭ ਤੋਂ ਅੱਗੇ ਰਿਹਾ। ਮਹਾਰਾਸ਼ਟਰ ਨੇ ਹੋਮ ਲੋਨ, ਬਿਜ਼ਨੈੱਸ ਲੋਨ, ਪ੍ਰਾਪਰਟੀ ਲੋਨ, ਆਟੋ ਲੋਨ, ਕ੍ਰੈਡਿਟ ਕਾਰਡ ਅਤੇ ਐਜ਼ੂਕੇਸ਼ਨ ਲੋਨ ਦੇ ਮਾਮਲੇ 'ਚ ਸਿਖਰ 'ਤੇ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8