SEBI ਨੇ ਜਾਰੀ ਕੀਤੀ ਸੂਚੀ, ਨਿਵੇਸ਼ਕਾਂ ਦਾ ਪੈਸਾ ਲੈ ਕੇ ਭੱਜੇ ਇਨ੍ਹਾਂ ਡਿਫਾਲਟਰਾਂ ਦਾ ਨਹੀਂ ਮਿਲ ਰਿਹਾ ਸੁਰਾਗ
Friday, Mar 11, 2022 - 11:28 AM (IST)
ਨਵੀਂ ਦਿੱਲੀ (ਭਾਸ਼ਾ) – ਬਾਜ਼ਾਰ ਰੈਗੂਲੇਟਰ ਸੇਬੀ ਨੇ ਵੀਰਵਾਰ ਨੂੰ 25 ਡਿਫਾਲਟਰ ਵਿਅਕਤੀਆਂ ਦੀ ਸੂਚੀ ਜਾਰੀ ਕੀਤੀ, ਜਿਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਹੈ। ਸੇਬੀ ਮੁਤਾਬਕ ਇਨ੍ਹਾਂ ਡਿਫਾਲਟਰਾਂ ਨੇ ਨਾ ਤਾਂ ਨਿਵੇਸ਼ਕਾਂ ਦਾ ਪੈਸਾ ਮੋੜਿਆ ਅਤੇ ਨਾ ਹੀ ਉਸ ਵਲੋਂ ਲਗਾਏ ਗਏ ਜੁਰਮਾਨੇ ਨੂੰ ਭਰਿਆ ਸੀ। ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਆਪਣੀ ਵੈੱਬਸਾਈਟ ’ਤੇ ਸੰਪਰਕ ਤੋਂ ਦੂਰ ਡਿਫਾਲਟਰਾਂ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਉਸ ਦੇ ਵਸੂਲੀ ਅਧਿਕਾਰੀ ਨੇ ਇਨ੍ਹਾਂ ਵਿਅਕਤੀਆਂ ਖਿਲਾਫ ਵਸੂਲੀ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਹੈ। ਪਰ ਇਨ੍ਹਾਂ ਡਿਫਾਲਟਰਾਂ ਨੂੰ ਉਨ੍ਹਾਂ ਦੇ ਆਖਰੀ ਪਤੇ ’ਤੇ ਨੋਟਿਸ ਨਹੀਂ ਦਿੱਤੇ ਜਾ ਸਕੇ।
ਸੇਬੀ ਨੇ ਕਿਹਾ ਕਿ ਵਸੂਲੀ ਦੇ ਇਹ ਨੋਟਿਸ ਜੁਲਾਈ 2014 ਤੋਂ ਲੈ ਕੇ ਜਨਵਰੀ 2022 ਦੌਰਾਨ ਜਾਰੀ ਕੀਤੇ ਗਏ ਸਨ। ਸੇਬੀ ਨੇ ਕਿਹਾ ਕਿ ਉਸ ਦੇ ਵਸੂਲੀ ਅਧਿਕਾਰੀ ਨਾਲ ਡਿਫਾਲਟਰ ਈਮੇਲ ਜਾਂ ਪੱਤਰ ਰਾਹੀਂ 24 ਮਾਰਚ 2022 ਤੱਕ ਸੰਪਰਕ ਕਰ ਸਕਦੇ ਹਨ। ਸੇਬੀ ਵਲੋਂ ਜਾਰੀ ਸੂਚੀ ’ਚ ਕਨੱਈਆਲਾਲ ਜੋਸ਼ੀ, ਸੰਤੋਸ਼ ਕ੍ਰਿਸ਼ਨ ਪਵਾਰ, ਚੇਤਨ ਮਹਿਤਾ, ਮੁਕੁੰਦ ਯਦੁ ਜੰਭਾਲੇ, ਅੰਕਿਤ ਕੇ. ਅੱਗਰਵਾਲ, ਜਯੇਸ਼ ਸ਼ਾਹ, ਸੁਰੇਸ਼ ਕੁਮਾਰ ਪੀ. ਜੈਨ, ਪ੍ਰਵੀਣ ਵਸ਼ਿਸ਼ਠ, ਰਾਜੇਸ਼ ਤੁਕਾਰਾਮ ਦਾਮਬਰੇ, ਜਯੇਸ਼ ਕੁਮਾਰ ਸ਼ਾਹ, ਦਹਯਾਭਾਈ ਜੀ ਪਟੇਲ, ਦਲਸੁਖਭਾਈ ਡੀ. ਪਟੇਲ, ਵਿੱਠਲ ਭਾਈ ਵੀ ਗਾਜੇਰਾ ਦੇ ਨਾਂ ਸ਼ਾਮਲ ਹਨ। ਇਸ ਸੂਚੀ ’ਚ ਵਿਨੋਦ ਡੀ. ਪਟੇਲ, ਪ੍ਰਵੀਣ ਬੀ. ਪਟੇਲ, ਨਵੀਨ ਕੁਮਾਰ ਪਟੇਲ, ਸੁਨੀਲ ਕੁਰਿਲ, ਦਿਲੀਪ ਹੇਮੰਤ ਜੰਭਾਲੇ, ਜਗਦੀਸ਼ ਜਯਚੰਦਭਾਈ ਪਾਂਡਯਾ, ਚਿਰਾਗ ਦਿਨੇਸ਼ ਕੁਮਾਰ ਸ਼ਾਹ, ਪ੍ਰਸ਼ਾਂਤ ਖਾਨਕਾਰੀ, ਕੈਲਾਸ਼ ਸ਼੍ਰੀ ਰਾਮ ਅੱਗਰਵਾਲ, ਦੱਤੂ ਸ਼ਿਤੋਲੇ, ਜਤਿੰਦਰ ਚੰਦਰਭਾਨ ਸਿੰਘ ਅਤੇ ਅੰਕਿਤ ਸਾਂਚਰੀਆ ਦੇ ਨਾਂ ਵੀ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।