ਜੀਵਨ ਬੀਮਾ ਕੰਪਨੀਆਂ ਦਾ ਨਵਾਂ ਪ੍ਰੀਮੀਅਮ 7.60 ਫੀਸਦੀ ਵਧ ਕੇ ਹੋਇਆ 1.77 ਲੱਖ ਕਰੋੜ

Thursday, Mar 14, 2019 - 10:27 AM (IST)

ਜੀਵਨ ਬੀਮਾ ਕੰਪਨੀਆਂ ਦਾ ਨਵਾਂ ਪ੍ਰੀਮੀਅਮ 7.60 ਫੀਸਦੀ ਵਧ ਕੇ ਹੋਇਆ 1.77 ਲੱਖ ਕਰੋੜ

ਮੁੰਬਈ—ਜੀਵਨ ਬੀਮਾ ਕੰਪਨੀਆਂ ਦੇ ਨਵੇਂ ਪ੍ਰੀਮੀਅਮ ਦਾ ਸੰਗ੍ਰਹਿ ਇਸ ਸਾਲ ਫਰਵਰੀ ਮਹੀਨੇ 'ਚ 7.60 ਫੀਸਦੀ ਵਧ ਦੇ 1.77 ਲੱਖ ਕਰੋੜ ਰੁਪਏ 'ਤੇ ਪਹੁੰਚ ਗਿਆ। ਇਸ 'ਚ ਭਾਰਤੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ.) ਦੀ 66.26 ਫੀਸਦੀ ਦੀ ਹਿੱਸੇਦਾਰੀ ਰਹੀ। ਬੀਮਾ ਉਦਯੋਗ ਦੇ ਮਾਸਿਕ ਅੰਕੜਿਆਂ 'ਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਜਨਵਰੀ ਮਹੀਨੇ 'ਚ ਨਵਾਂ ਪ੍ਰੀਮੀਅਮ 5.32 ਫੀਸਦੀ ਵਧ ਕੇ 1.64 ਲੱਖ ਕਰੋੜ ਰੁਪਏ ਰਿਹਾ ਸੀ। ਲਾਈਫ ਇੰਸ਼ੋਰੈਂਸ ਕੌਂਸਿਲ ਦੀ ਮਾਸਿਕ ਰਿਪੋਰਟ ਮੁਤਾਬਕ ਫਰਵਰੀ 'ਚ ਨਵੇਂ ਪ੍ਰੀਮੀਅਮ 'ਚ ਐੱਲ.ਆਈ.ਸੀ. ਦੇ ਬਾਅਦ ਐੱਚ.ਡੀ.ਐੱਫ.ਸੀ. ਲਾਈਫ ਦੀ 7.01 ਫੀਸਦੀ, ਐੱਸ.ਬੀ.ਆਈ. ਲਾਈਫ ਦੀ 6.70 ਫੀਸਦੀ, ਆਈ.ਸੀ.ਆਈ.ਸੀ.ਆਈ. ਪ੍ਰਡੈਂਸ਼ੀਅਲ ਲਾਈਫ ਦੀ 4.97 ਫੀਸਦੀ ਅਤੇ ਮੈਕਸ ਲਾਈਫ ਦੀ 2.31 ਫੀਸਦੀ ਹਿੱਸੇਦਾਰੀ ਰਹੀ। ਫਰਵਰੀ ਮਹੀਨੇ 'ਚ ਕੁਲ ਨਵਾਂ ਨਿੱਜੀ ਬੀਮਾ ਕਾਰੋਬਾਰ 4.56 ਫੀਸਦੀ ਵਧ ਕੇ 81.401 ਕਰੋੜ ਰੁਪਏ ਅਤੇ ਨਵਾਂ ਸਮੂਹਿਕ ਬੀਮਾ ਕਾਰੋਬਾਰ 10.33 ਫੀਸਦੀ ਵਧ ਕੇ 95.812 ਕਰੋੜ ਰੁਪਏ 'ਤੇ ਪਹੁੰਚ ਗਿਆ। ਇਸ ਦੌਰਾਨ ਕੁੱਲ ਨਵਾਂ ਬੀਮਾ ਕਾਰੋਬਾਰ 'ਚ ਐੱਲ.ਆਈ.ਸੀ. ਦੀ 73.60 ਫੀਸਦੀ, ਐੱਲ.ਬੀ.ਆਈ. ਲਾਈਫ ਦੀ 5.67 ਫੀਸਦੀ ਅਤੇ ਐੱਚ.ਡੀ.ਐੱਫ.ਲਾਈਫ ਦੀ 3.65 ਫੀਸਦੀ ਹਿੱਸੇਦਾਰੀ ਰਹੀ।


author

Aarti dhillon

Content Editor

Related News