ਅਗਲੇ ਮਹੀਨੇ ਸੇਬੀ ਦੇ ਕੋਲ IPO ਲਈ ਦਸਤਾਵੇਜ਼ ਜਮ੍ਹਾ ਕਰਾਏਗੀ LIC

Monday, Oct 04, 2021 - 10:52 AM (IST)

ਅਗਲੇ ਮਹੀਨੇ ਸੇਬੀ ਦੇ ਕੋਲ IPO ਲਈ ਦਸਤਾਵੇਜ਼ ਜਮ੍ਹਾ ਕਰਾਏਗੀ LIC

ਨਵੀਂ ਦਿੱਲੀ (ਭਾਸ਼ਾ) - ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਐੱਲ. ਆਈ. ਸੀ. ਨਵੰਬਰ ’ਚ ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਦੇ ਕੋਲ ਇਨੀਸ਼ੀਅਲ ਪਬਲਿਕ ਆਫਰ (ਆਈ. ਪੀ. ਓ.) ਲਈ ਦਸਤਾਵੇਜ਼ ਜਮ੍ਹਾ ਕਰਾਏਗੀ। ਵਿੱਤ ਮੰਤਰਾਲਾ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਨੂੰ ਦੇਸ਼ ਦੇ ਇਤਿਹਾਸ ਦਾ ਸਭ ਤੋਂ ਵੱਡਾ ਆਈ. ਪੀ. ਓ. ਦੱਸਿਆ ਜਾ ਰਿਹਾ ਹੈ।

ਅਧਿਕਾਰੀ ਨੇ ਕਿਹਾ, ‘‘ਸਾਡਾ ਇਰਾਦਾ ਆਈ. ਪੀ. ਓ. ਚਾਲੂ ਵਿੱਤੀ ਸਾਲ ’ਚ ਹੀ ਲਿਆਉਣ ਦਾ ਹੈ। ਅਸੀਂ ਇਸ ਦੇ ਲਈ ਸਖਤ ਸਮਾਂ ਹੱਦ ਤੈਅ ਕੀਤੀ ਹੈ। ਡੀ. ਆਰ. ਐੱਚ. ਪੀ. ਨਵੰਬਰ ’ਚ ਦਾਖਲ ਕਰ ਦਿੱਤਾ ਜਾਵੇਗਾ। ਸਰਕਾਰ ਨੇ ਪਿਛਲੇ ਮਹੀਨੇ ਗੋਲਡਮੈਨ ਸਾਕਸ (ਇੰਡੀਆ) ਸਕਿਓਰਿਟੀਜ਼ ਪ੍ਰਾਈਵੇਟ ਲਿ., ਸਿਟੀ ਗਰੁੱਪ ਗਲੋਬਲ ਮਾਰਕੀਟਸ ਇੰਡੀਆ ਪ੍ਰਾਈਵੇਟ ਲਿ. ਅਤੇ ਨੋਮੁਰਾ ਫਾਈਨਾਂਸ਼ੀਅਲ ਐਡਵਾਇਜ਼ਰੀ ਐਂਡ ਸਕਿਓਰਿਟੀਜ਼ (ਇੰਡੀਆ) ਪ੍ਰਾਈਵੇਟ ਲਿ. ਸਮੇਤ 10 ਮਰਚੈਂਟ ਬੈਂਕਰਾਂ ਨੂੰ ਆਈ. ਪੀ. ਓ. ਦੇ ਪ੍ਰਬੰਧਨ ਲਈ ਨਿਯੁਕਤ ਕੀਤਾ ਹੈ। ਜਿਨ੍ਹਾਂ ਹੋਰ ਬੈਂਕਰਾਂ ਦੀ ਚੋਣ ਕੀਤੀ ਗਈ ਹੈ, ਉਨ੍ਹਾਂ ’ਚ ਐੱਸ. ਬੀ. ਆਈ. ਕੈਪੀਟਲ ਮਾਰਕੀਟ ਲਿ., ਜੇ. ਐੱਮ. ਫਾਈਨਾਂਸ਼ੀਅਲ ਲਿ., ਐਕਸਿਸ ਕੈਪੀਟਲ ਲਿ., ਬੋਫਾ ਸਕਿਓਰਿਟੀਜ਼, ਜੇ. ਪੀ. ਮਾਰਗਨ ਇੰਡੀਆ ਪ੍ਰਾਈਵੇਟ ਲਿ., ਆਈ. ਸੀ. ਆਈ. ਸੀ. ਆਈ. ਸਕਿਓਰਿਟੀਜ਼ ਲਿ. ਅਤੇ ਕੋਟਕ ਮਹਿੰਦਰਾ ਕੈਪੀਟਲ ਕੰਪਨੀ ਲਿ. ਸ਼ਾਮਲ ਹਨ।

ਇਹ ਵੀ ਪੜ੍ਹੋ : ਅੱਜ ਤੋਂ ਹੋਣ ਜਾ ਰਹੇ ਹਨ ਇਹ ਵੱਡੇ ਬਦਲਾਅ, ਜਾਣਕਾਰੀ ਨਾ ਹੋਣ 'ਤੇ ਹੋ ਸਕਦਾ ਹੈ ਨੁਕਸਾਨ

ਅਧਿਕਾਰੀ ਨੇ ਦੱਸਿਆ ਕਿ ਆਈ. ਪੀ. ਓ. ਦਸਤਾਵੇਜ਼ ਦਾਖਲ ਕਰਨ ਤੋਂ ਬਾਅਦ ਮਰਚੈਂਟ ਬੈਂਕਰ ਨਿਵੇਸ਼ਕਾਂ ਲਈ ਕੌਮਾਂਤਰੀ ਅਤੇ ਘਰੇਲੂ ਰੋਡ ਸ਼ੋਅ ਦਾ ਆਯੋਜਨ ਕਰਨਗੇ। ਸਿਰਿਲ ਅਮਰਚੰਦ ਮੰਗਲਦਾਸ ਨੂੰ ਆਈ. ਪੀ. ਓ. ਲਈ ਕਾਨੂੰਨੀ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਸਰਕਾਰ ਦਾ ਟੀਚਾ ਐੱਲ. ਆਈ. ਸੀ. ਨੂੰ ਚਾਲੂ ਵਿੱਤੀ ਸਾਲ ਦੇ ਅੰਤ ਤੱਕ ਸੂਚੀਬੱਧ ਕਰਾਉਣਾ ਹੈ। ਸਰਕਾਰ ਨੇ ਐੱਲ. ਆਈ. ਸੀ. ਦਾ ਅੰਡਰਲਾਇੰਗ ਵੈਲਿਊ ਕੱਢਣ ਲਈ ਐਕਚੁਅਰੀਅਲ ਕੰਪਨੀ ਮਿਲੀਮੈਨ ਐਡਵਾਈਜ਼ਰਸ ਐੱਲ. ਐੱਲ. ਪੀ. ਇੰਡੀਆ ਦੀ ਨਿਯੁਕਤੀ ਕੀਤੀ ਹੈ। ਸਰਕਾਰ ਵਿਦੇਸ਼ੀ ਨਿਵੇਸ਼ਕਾਂ ਨੂੰ ਵੀ ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ’ਚ ਹਿੱਸੇਦਾਰੀ ਦੀ ਅਕਵਾਇਰਮੈਂਟ ਦੀ ਇਜ਼ਾਜਤ ਦੇਣ ’ਤੇ ਵਿਚਾਰ ਕਰ ਰਹੀ ਹੈ।

ਇਹ ਵੀ ਪੜ੍ਹੋ : Jeff Bezos 'ਤੇ ਲੱਗੇ ਗੰਭੀਰ ਦੋਸ਼, 21 ਸੀਨੀਅਰ ਅਧਿਕਾਰੀਆਂ ਨੇ ਦਿੱਤਾ ਇਹ ਬਿਆਨ

ਨੋਟ - ਇਸ ਖ਼ਬਰ ਬਾਰੇ ਆਪਣੇ  ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News