LIC ਨੂੰ ਘੱਟ ਦਰ ''ਤੇ ਟੈਕਸ ਅਦਾ ਕਰਨ ਲਈ ਮਿਲਿਆ 37000 ਰੁਪਏ ਦਾ GST ਨੋਟਿਸ
Wednesday, Oct 11, 2023 - 06:38 PM (IST)
ਨਵੀਂ ਦਿੱਲੀ : ਭਾਰਤੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ.) ਨੂੰ ਲਗਭਗ 37000 ਰੁਪਏ ਦੇ ਜੀਐੱਸਟੀ ਵਸੂਲੀ ਲਈ ਇੱਕ ਡਿਮਾਂਡ ਆਰਡਰ ਮਿਲਿਆ ਹੈ। ਕੰਪਨੀ ਨੇ ਬੁੱਧਵਾਰ ਨੂੰ ਐਕਸਚੇਂਜਾਂ ਨੂੰ ਦੱਸਿਆ ਕਿ ਉਸਨੂੰ ਇਹ ਡਿਮਾਂਡ ਆਰਡਰ 2019-2020 ਦੀ ਮੁਲਾਂਕਣ ਮਿਆਦ ਵਿੱਚ ਕੁਝ ਇਨਵਾਇਸ ਵਿੱਚ 18 ਫ਼ੀਸਦੀ ਦੀ ਬਜਾਏ 12 ਫ਼ੀਸਦੀ ਟੈਕਸ ਦਾ ਭੁਗਤਾਨ ਕਰਨ ਲਈ ਮਿਲਿਆ ਹੈ।
ਇਹ ਵੀ ਪੜ੍ਹੋ - ਇਜ਼ਰਾਈਲ-ਹਮਾਸ ਦੀ ਲੜਾਈ ਦੌਰਾਨ ਨਿਸ਼ਾਨੇ 'ਤੇ ਐਲੋਨ ਮਸਕ, ਈਯੂ ਨੇ ਜਾਰੀ ਕੀਤਾ ਸਖ਼ਤ ਆਦੇਸ਼
ਐਕਸਚੇਂਜ ਫਾਈਲਿੰਗ ਦੇ ਅਨੁਸਾਰ, ਸ਼੍ਰੀਨਗਰ ਵਿੱਚ ਰਾਜ ਅਧਿਕਾਰੀ ਨੇ ਜੀਵਨ ਬੀਮਾਕਰਤਾ 'ਤੇ 10462 ਰੁਪਏ ਦਾ ਜੀਐੱਸਟੀ, 20000 ਰੁਪਏ ਦਾ ਜੁਰਮਾਨਾ ਅਤੇ 6382 ਰੁਪਏ ਦਾ ਵਿਆਜ ਯਾਨੀ ਕੁੱਲ 36844 ਰੁਪਏ ਲਗਾਇਆ ਹੈ।ਜਨਤਕ ਖੇਤਰ ਦੀ ਬੀਮਾ ਕੰਪਨੀ ਨੇ ਕਿਹਾ ਕਿ ਇਸ ਕਾਰਵਾਈ ਦਾ LIC ਦੀ ਵਿੱਤੀ ਸਥਿਤੀ 'ਤੇ ਕੋਈ ਅਸਰ ਪੈਣ ਦੀ ਉਮੀਦ ਨਹੀਂ ਹੈ। ਇਸ ਤੋਂ ਪਹਿਲਾਂ ਵੀ ਐੱਲਆਈਸੀ ਨੂੰ ਜੀਐੱਸਟੀ ਅਧਿਕਾਰੀਆਂ ਤੋਂ ਅਕਤੂਬਰ ਵਿੱਚ 84 ਕਰੋੜ ਰੁਪਏ ਅਤੇ ਸਤੰਬਰ ਵਿੱਚ 290 ਕਰੋੜ ਰੁਪਏ ਦੇ ਇਨਕਮ ਟੈਕਸ ਜੁਰਮਾਨੇ ਦੇ ਨੋਟਿਸ ਮਿਲੇ ਸਨ।
ਇਹ ਵੀ ਪੜ੍ਹੋ - ਤਿਉਹਾਰੀ ਸੀਜ਼ਨ 'ਚ ਸੋਨੇ ਦੀਆਂ ਕੀਮਤਾਂ ਘਟੀਆਂ, ਜਾਣੋ ਅੱਜ ਦਾ ਭਾਅ
LIC ਨੇ ਇੱਕ ਰੈਗੂਲੇਟਰੀ ਫਾਈਲਿੰਗ ਵਿੱਚ ਕਿਹਾ ਕਿ ਅਕਤੂਬਰ ਵਿੱਚ ਉਸ ਨੂੰ ਕਈ ਮੁਲਾਂਕਣ ਸਾਲਾਂ ਲਈ 84 ਕਰੋੜ ਰੁਪਏ ਦਾ ਇਨਕਮ ਟੈਕਸ ਜੁਰਮਾਨਾ ਮਿਲਿਆ ਸੀ। ਸਾਲ 2012-13 ਲਈ ਟੈਕਸ ਅਥਾਰਟੀ ਨੇ 12.61 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ, 2018-19 ਲਈ ਇਹ 33.82 ਕਰੋੜ ਰੁਪਏ ਸੀ, ਜਦੋਂ ਕਿ ਮੁਲਾਂਕਣ ਸਾਲ 2019-2020 ਲਈ ਜੁਰਮਾਨਾ 37.58 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ - ਘਰ ਲੈਣ ਦਾ ਸੁਫ਼ਨਾ ਹੋਵੇਗਾ ਸਾਕਾਰ, ਦੀਵਾਲੀ ਤੋਂ ਪਹਿਲਾਂ ਸਰਕਾਰ ਦੇਣ ਜਾ ਰਹੀ ਹੈ ਵੱਡਾ ਤੋਹਫ਼ਾ
ਇਸ ਤੋਂ ਇਲਾਵਾ ਸਤੰਬਰ ਵਿੱਚ LIC ਨੂੰ 166.75 ਕਰੋੜ ਰੁਪਏ ਤੋਂ ਵੱਧ ਦਾ ਇੱਕ ਹੋਰ ਟੈਕਸ ਡਿਮਾਂਡ ਨੋਟਿਸ ਮਿਲਿਆ, ਜਿਸ ਵਿੱਚ 107.05 ਕਰੋੜ ਰੁਪਏ ਤੋਂ ਵੱਧ ਦਾ ਵਿਆਜ ਲਗਾਇਆ ਗਿਆ ਅਤੇ 16.67 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ, ਯਾਨੀ ਸਤੰਬਰ ਵਿੱਚ LIC ਨੂੰ ਕੁੱਲ ਮਿਲਾ ਕੇ 2, 90,49,22,609 ਰੁਪਏ ਦਾ ਡਿਮਾਂਡ ਆਰਡਰ ਮਿਲਿਆ ਹੈ।
ਇਹ ਵੀ ਪੜ੍ਹੋ - Kailash Yatra: ਹੁਣ ਕੈਲਾਸ਼ ਵਿਊ ਪੁਆਇੰਟ 'ਤੇ ਪਹੁੰਚਣਾ ਹੋਵੇਗਾ ਸੌਖਾ, ਘੱਟ ਖ਼ਰਚ 'ਤੇ ਹੋਣਗੇ ਭੋਲੇ ਬਾਬਾ ਦੇ ਦਰਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8