1400 ਰੁਪਏ ਦੇ ਨਿਵੇਸ਼ ''ਤੇ ਮਿਲੇਗਾ 25 ਲੱਖ ਦਾ ਰਿਟਰਨ! LIC ਦੀ ਧਾਂਸੂ ਸਕੀਮ

Sunday, Dec 28, 2025 - 05:39 PM (IST)

1400 ਰੁਪਏ ਦੇ ਨਿਵੇਸ਼ ''ਤੇ ਮਿਲੇਗਾ 25 ਲੱਖ ਦਾ ਰਿਟਰਨ! LIC ਦੀ ਧਾਂਸੂ ਸਕੀਮ

ਬਿਜ਼ਨੈੱਸ ਡਾਸਕ- ਭਾਰਤੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ.) ਦੇਸ਼ ਦੀਆਂ ਸਭ ਤੋਂ ਪੁਰਾਣੀ ਅਤੇ ਭਰੋਸੇਮੰਦ ਬੀਮਾ ਕੰਪਨੀਆਂ 'ਚੋਂ ਇਕ ਹੈ। ਜਦੋਂ ਗੱਲ ਸੁਰੱਖਿਅਤ ਨਿਵੇਸ਼ ਅਤੇ ਪਰਿਵਾਰ ਦੇ ਭਵਿੱਖ ਦੀ ਆਉਂਦੀ ਹੈ ਤਾਂ ਅੱਜ ਵੀ ਕਰੋੜਾਂ ਭਾਰਤੀਆਂ ਦੀ ਜ਼ੁਬਾਨ 'ਤੇ ਪਹਿਲਾ ਨਾਂ ਐੱਲ.ਆਈ.ਸੀ. ਦਾ ਹੀ ਆਉਂਦਾ ਹੈ। ਜੇਕਰ ਤੁਸੀਂ ਵੀ ਇਕ ਅਜਿਹੀ ਪਾਲਿਸੀ ਦੀ ਭਾਲ 'ਚ ਹੋ ਜੋ ਨਾ ਸਿਰਫ ਤੁਹਾਡੀ ਬਚਤ ਨੂੰ ਵਧਾਏ ਸਗੋਂ ਜ਼ਿੰਦਗੀ ਤੋਂ ਬਾਅਦ ਵੀ ਤੁਹਾਡੇ ਪਰਿਵਾਰ ਦਾ ਧਿਆਨ ਰੱਖੇ ਤਾਂ ਐੱਲ.ਆਈ.ਸੀ. ਦੀ 'ਜੀਵਨ ਆਨੰਦ' ਪਾਲਿਸੀ ਤੁਹਾਡੇ ਲਈ ਇਕ ਬਿਹਤਰ ਆਪਸ਼ਨ ਸਾਬਤ ਹੋ ਸਕਦੀ ਹੈ। ਇਹ ਪਾਲਿਸੀ (ਪਲਾਨ ਨੰਬਰ 915) ਟਰਮ ਇੰਸ਼ੋਰੈਂਸ ਅਤੇ ਸੇਵਿੰਗ ਪਲਾਨ ਦਾ ਇਕ ਸ਼ਾਨਦਾਰ ਮਿਸ਼ਨਰ ਹੈ, ਜੋ ਤੁਹਾਨੂੰ ਦੋਹਰੇ ਲਾਭ ਪ੍ਰਦਾਨ ਕਰਦੀ ਹੈ। 

ਘੱਟ ਪ੍ਰੀਮੀਅਮ 'ਚ ਵੱਡਾ ਫਾਇਦਾ

ਹਮੇਸ਼ਾ ਲੋਕ ਬੀਮਾ ਪਾਲਿਸੀ ਲੈਂਦੇ ਸਮੇਂ ਪ੍ਰੀਮੀਅਮ ਦੀ ਰਾਸ਼ੀ ਨੂੰ ਲੈ ਕੇ ਚਿੰਤਤ ਰਹਿੰਦੇ ਹਨ। ਜੀਵਨ ਆਨੰਦ ਪਾਲਿਸੀ ਦੀ ਖਾਸੀਅਤ ਇਹ ਹੈ ਕਿ ਇਹ ਆਮ ਆਦਮੀ ਦੀ ਜੇਬ 'ਤੇ ਭਾਰੀ ਨਹੀਂ ਪੈਂਦੀ। ਮੰਨ ਲਓ, ਤੁਹਾਡੀ ਉਮਰ 35 ਸਾਲ ਹੈ ਅਤੇ ਤੁਸੀਂ 5 ਲੱਖ ਰੁਪਏ ਦੇ ਘੱਟ ਐਸ਼ੋਅਰਡ ਦਾ ਆਪਸ਼ਨ ਚੁਣਦੇ ਹੋ। ਜੇਕਰ ਤੁਸੀਂ 35 ਸਾਲ ਦੀ ਮਿਆਦ ਲਈ ਪਾਲਿਸੀ ਲੈਂਦੇ ਹੋ ਤਾਂ ਤੁਹਾਨੂੰ ਸਾਲਾਨਾ 16,300 ਰੁਪਏ ਦਾ ਪ੍ਰੀਮੀਅਮ ਭਰਨਾ ਪਵੇਗਾ। 

ਜੇਕਰ ਇਸਨੂੰ ਮਾਸਿਕ ਆਧਾਰ 'ਤੇ ਦੇਖੀਏ ਤਾਂ ਇਹ ਲਗਭਗ 1400 ਰੁਪਏ ਮਹੀਨਾ ਹੁੰਦਾ ਹੈ। ਯਾਨੀ ਰੋਜ਼ਾਨਾ ਕਰੀਬ 45-46 ਰੁਪਏ ਦੀ ਬਚਤ। ਇਸ ਪੂਰੀ ਮਿਆਦ 'ਚ ਤੁਸੀਂ ਕੁੱਲ 5.70 ਲੱਖ ਰੁਪਏ ਜਮ੍ਹਾ ਕਰੋਗੇ ਪਰ ਜਦੋਂ ਪਾਲਿਸੀ ਮੈਚਿਓਰ ਹੋਵੇਗੀ ਤਾਂ ਮੌਜੂਦਾ ਬੋਨਸ ਦਰਾਂ ਦੇ ਹਿਸਾਬ ਨਾਲ ਤੁਹਾਨੂੰ ਲਗਭਗ 25 ਲੱਖ ਰੁਪਏ ਦੀ ਇਕਮੁਸ਼ਤ ਰਾਸ਼ੀ ਮਿਲੇਗੀ। ਇਸ ਵਿਚ ਤੁਹਾਡਾ 5 ਲੱਖ ਦਾ ਬੇਸਿਕ ਸਮ ਐਸ਼ੋਅਰਡ, 8.60 ਲੱਖ ਰੁਪਏ ਦਾ ਵੇਸਟੇਡ ਸਿੰਪਲ ਰਿਵਿਜਨਰੀ ਬੋਨਸ ਅਤੇ 11.50 ਲੱਖ ਰੁਪਏ ਦਾ ਫਾਈਨਲ ਐਡੀਸ਼ਨਲ ਬੋਨਸ ਸ਼ਾਮਲ ਹੋਵੇਗਾ। 

ਜ਼ਿੰਦਗੀ ਦੇ ਨਾਲ ਵੀ, ਜ਼ਿੰਦਗੀ ਤੋਂ ਬਾਅਦ ਵੀ

ਐੱਲ.ਆਈ.ਸੀ. ਦੀ ਟੈਗਲਾਈਨ ਇਸ ਪਾਲਿਸੀ 'ਤੇ ਪੂਰੀ ਤਰ੍ਹਾਂ ਸਹੀ ਬੈਠਦੀ ਹੈ। ਜੀਵਨ ਆਨੰਦ ਪਾਲਿਸੀ ਦਾ ਸਭ ਤੋਂ ਵੱਡਾ ਆਕਰਸ਼ਨ ਇਸਦਾ 'ਹੋਲ ਲਾਈਫ ਕਵਰੇਜ' ਹੈ। ਆਮਤੌਰ 'ਤੇ ਇੰਸ਼ੋਰੈਂਸ ਪਾਲਿਸੀਆਂ ਮੈਚਿਓਰਿਟੀ ਦੇ ਨਾਲ ਖਤਮ ਹੋ ਜਾਂਦੀਆਂ ਹਨ ਪਰ ਇਸ ਵਿਚ ਅਜਿਹਾ ਨਹੀਂ ਹੈ। ਓਪਰ ਦਿੱਤੇ ਗਏ ਉਦਾਹਰਣ ਮੁਤਾਬਕ, 25 ਲੱਖ ਰੁਪਏ ਦੀ ਮੈਚਿਓਰਿਟੀ ਰਾਸ਼ੀ ਲੈਣ ਤੋਂ ਬਾਅਦ ਵੀ ਤੁਹਾਡੀ ਪਾਲਿਸੀ ਖਤਮ ਨਹੀਂ ਹੁੰਦੀ। 

ਮੈਚਿਓਰਿਟੀ ਤੋਂ ਬਾਅਦ ਵੀ ਤੁਹਾਡੇ 'ਤੇ 5 ਲੱਖ ਰੁਪਏ ਦਾ ਰਿਸਕ ਕਵਰ ਜੀਵਨ ਭਰ ਬਣਿਆ ਰਹਿੰਦਾ ਹੈ। ਯਾਨੀ ਜਦੋਂ ਵੀ ਭਵਿੱਖ 'ਚ ਪਾਲਿਸੀਧਾਰਕ ਦੀ ਮੌਤ ਹੁੰਦੀ ਹੈ (ਚਾਹੇ ਉਹ 100 ਸਾਲ ਦੀ ਉਮਰ 'ਚ ਹੋਵੇ) ਤਾਂ ਉਨ੍ਹਾਂ ਦੇ ਨਾਮਿਨੀ ਨੂੰ 5 ਲੱਖ ਰੁਪਏ ਦੀ ਰਾਸ਼ੀ ਅਲੱਗ ਤੋਂ ਦਿੱਤੀ ਜਾਵੇਗੀ। ਇਸ ਤਰ੍ਹਾਂ ਇਹ ਪਾਲਿਸੀ ਦੋ ਵਾਰ ਭੁਗਤਾਨ ਕਰਦੀ ਹੈ, ਇਕ ਵਾਰ ਜਿਊਂਦੀ ਜੀਅ ਮੈਚਿਓਰਿਟੀ 'ਤੇ ਅਤੇ ਦੂਜੀ ਵਾਰ ਮੌਤ ਤੋਂ ਬਾਅਦ ਪਰਿਵਾਰ ਨੂੰ।

ਸੁਰੱਖਿਆ ਦੇ ਨਾਲ ਟੈਕਸ ਦੀ ਵੀ ਬਚਤ

ਜੀਵਨ ਆਨੰਦ ਪਾਲਿਸੀ 'ਚ ਨਿਵੇਸ਼ ਕਰਨ ਦਾ ਇਕ ਹੋਰ ਫਾਇਦਾ ਟੈਕਸ 'ਚ ਛੋਟ ਹੈ। ਤੁਸੀਂ ਜੋ ਪ੍ਰੀਮੀਅਮ ਭਰਦੇ ਹੋ, ਉਸ 'ਤੇ ਇਨਕਮ ਟੈਕਸ ਦੀ ਧਾਰਾ 80C ਤਹਿਤ ਛੋਟ ਮਿਲਦੀ ਹੈ। ਨਾਲ ਹੀ, ਮੈਚਿਓਰਿਟੀ 'ਤੇ ਮਿਲਣ ਵਾਲੀ ਰਕਮ ਅਤੇ ਡੈੱਥ ਬੈਨੀਫਿਟ ਵੀ ਧਾਰਾ 10(10D) ਤਹਿਤ ਪੂਰੀ ਤਰ੍ਹਾਂ ਟੈਕਸ ਫ੍ਰੀ ਹੁੰਦੇ ਹਨ। 

ਜ਼ਰੂਰਤ ਦੇ ਸਮੇਂ ਇਹ ਪਾਲਿਸੀ ਤੁਹਾਡੇ ਕੰਮ ਆ ਸਕਦੀ ਹੈ। ਪਾਲਿਸੀ ਦੇ ਦੋ ਸਾਲ ਪੂਰੇ ਹੋਣ ਤੋਂ ਬਾਅਦ ਇਸ 'ਤੇ ਲੋਨ ਲੈ ਸਕਦੇ ਹੋ। ਜੇਕਰ ਕਿਸੇ ਕਾਰਨ ਤੁਸੀਂ ਪ੍ਰੀਮੀਅਮ ਭਰਨਾ ਭੁੱਲ ਜਾਂਦੇ ਹੋ ਤਾਂ ਇਸ ਵਿਚ ਗ੍ਰੇਸ ਪੀਰੀਅਡ ਦੀ ਵੀ ਸਹੂਲਤ ਹੈ। ਮਾਸਿਕ ਪ੍ਰੀਮੀਅਮ 'ਤੇ 15 ਦਿਨ ਅਤੇ ਹੋਰ ਮੋਡ 'ਤੇ 30 ਦਿਨ ਦੀ ਛੋਟ ਮਿਲਦੀ ਹੈ। ਇਹ ਪਲਾਨ 10 ਤੋਂ 50 ਸਾਲ ਦੀ ਉਮਰ ਦੇ ਲੋਕਾਂ ਲਈ ਉਪਲੱਬਧ ਹੈ ਅਤੇ ਤੁਸੀਂ ਆਪਣੀ ਲੋੜ ਦੇ ਹਿਸਾਬ ਨਾਲ 15 ਤੋਂ ਲੈ ਕੇ 35 ਸਾਲਾਂ ਤਕ ਦਾ ਟਰਮ ਚੁਣ ਸਕਦੇ ਹੋ। ਨਾਲ ਹੀ, ਐਕਸੀਡੈਂਟਲ ਡੈੱਥ ਅਤੇ ਕ੍ਰਿਟੀਕਲ ਇਲਨੈੱਸ ਵਰਗੇ ਰਾਈਡਰਸ ਵੀ ਇਸ ਵਿਚ ਜੋੜੇ ਜਾ ਸਕਦੇ ਹਨ, ਜੋ ਤੁਹਾਡੀ ਸੁਰੱਖਿਆ ਨੂੰ ਹੋਰ ਮਜਬੂਤ ਕਰਦੇ ਹਨ। 


author

Rakesh

Content Editor

Related News