ਆਖ਼ਿਰ ਕਿੰਨੇ ''ਚ ਤਿਆਰ ਹੁੰਦੈ 100 ਰੁਪਏ ਦਾ ਇਕ ਨੋਟ ? ਅਸਲ ਕੀਮਤ ਜਾਣ ਅੱਡੀਆਂ ਰਹਿ ਜਾਣਗੀਆਂ ਅੱਖਾਂ
Wednesday, Dec 17, 2025 - 04:07 PM (IST)
ਵੈੱਬ ਡੈਸਕ- ਡਿਜ਼ੀਟਲ ਭੁਗਤਾਨ ਦੇ ਦੌਰ ਦੇ ਬਾਵਜੂਦ ਨਕਦ ਦੀ ਅਹਿਮੀਅਤ ਅਜੇ ਵੀ ਕਾਇਮ ਹੈ। ਅਸੀਂ ਹਰ ਰੋਜ਼ 100 ਰੁਪਏ ਦਾ ਨੋਟ ਹੱਥ 'ਚ ਫੜ੍ਹਦੇ ਹਾਂ, ਉਸ ਦੀ ਚਮਕ ਤੇ ਮਜ਼ਬੂਤੀ ਵੇਖਦੇ ਹਾਂ, ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਇਸ ਨੋਟ ਦੇ ਪਿੱਛੇ ਕਿੰਨੀ ਤਕਨੀਕ ਅਤੇ ਕਿੰਨਾ ਖਰਚ ਲੱਗਦਾ ਹੈ। ਅਕਸਰ ਸਵਾਲ ਉਠਦਾ ਹੈ ਕਿ ਆਖ਼ਰ 100 ਰੁਪਏ ਦਾ ਨੋਟ ਛਾਪਣ ‘ਚ ਕਿੰਨੀ ਲਾਗਤ ਆਉਂਦੀ ਹੈ?
ਭਾਰਤ 'ਚ ਨੋਟ ਕੌਣ ਛਾਪਦਾ ਹੈ?
ਦੇਸ਼ 'ਚ ਕਰੰਸੀ ਨੋਟ ਜਾਰੀ ਕਰਨ ਦੀ ਜ਼ਿੰਮੇਵਾਰੀ ਭਾਰਤੀ ਰਿਜ਼ਰਵ ਬੈਂਕ (RBI) ਦੀ ਹੁੰਦੀ ਹੈ, ਪਰ ਨੋਟ ਛਾਪਣ ਦਾ ਕੰਮ 2 ਸੰਸਥਾਵਾਂ ਰਾਹੀਂ ਕੀਤਾ ਜਾਂਦਾ ਹੈ—
ਭਾਰਤੀ ਰਿਜ਼ਰਵ ਬੈਂਕ ਨੋਟ ਪ੍ਰਿੰਟਿੰਗ ਪ੍ਰਾਈਵੇਟ ਲਿਮਿਟਡ (BRBNMPL) – RBI ਦੀ ਸਹਾਇਕ ਸੰਸਥਾ
ਸਿਕਿਊਰਿਟੀ ਪ੍ਰਿੰਟਿੰਗ ਐਂਡ ਮਿੰਟਿੰਗ ਕਾਰਪੋਰੇਸ਼ਨ ਆਫ਼ ਇੰਡੀਆ ਲਿਮਿਟਡ (SPMCIL) – ਕੇਂਦਰ ਸਰਕਾਰ ਦੇ ਅਧੀਨ
ਕਿੱਥੇ ਛਪਦੇ ਹਨ ਭਾਰਤੀ ਨੋਟ?
ਭਾਰਤ 'ਚ ਨੋਟ ਛਾਪਣ ਲਈ ਚਾਰ ਮੁੱਖ ਕੇਂਦਰ ਹਨ:-
- ਨਾਸਿਕ (ਮਹਾਰਾਸ਼ਟਰ) – SPMCIL
- ਦੇਵਾਸ (ਮੱਧ ਪ੍ਰਦੇਸ਼) – SPMCIL
- ਮੈਸੂਰ (ਕਰਨਾਟਕ) – BRBNMPL
- ਸਾਲਬੋਨੀ (ਪੱਛਮੀ ਬੰਗਾਲ) – BRBNMPL
100 ਰੁਪਏ ਦੇ ਨੋਟ 'ਤੇ ਕਿੰਨਾ ਖਰਚ ਆਉਂਦਾ ਹੈ?
RBI ਦੇ ਅੰਕੜਿਆਂ ਮੁਤਾਬਕ,''100 ਰੁਪਏ ਦਾ ਨੋਟ ਛਾਪਣ ‘ਚ ਲਗਭਗ 1.77 ਰੁਪਏ ਦੀ ਲਾਗਤ ਆਉਂਦੀ ਹੈ। 200 ਰੁਪਏ ਦਾ ਨੋਟ 'ਤੇ ਕਰੀਬ 2.37 ਰੁਪਏ ਅਤੇ 10 ਰੁਪਏ ਦਾ ਨੋਟ 'ਤੇ ਲਗਭਗ 0.96 ਰੁਪਏ ਦੀ ਲਾਗਤ ਆਉਂਦੀ ਹੈ। ਇਹ ਖਰਚ ਖਾਸ ਕਾਗਜ਼, ਅਧੁਨਿਕ ਸੁਰੱਖਿਆ ਫੀਚਰਾਂ ਅਤੇ ਵਿਸ਼ੇਸ਼ ਸਿਆਹੀ ‘ਤੇ ਹੁੰਦਾ ਹੈ, ਤਾਂ ਜੋ ਨਕਲੀ ਨੋਟ ਬਣਾਉਣਾ ਮੁਸ਼ਕਲ ਹੋ ਸਕੇ।
ਭਾਰਤੀ ਨੋਟ ਕਿਹੜੀਆਂ ਚੀਜ਼ਾਂ ਨਾਲ ਬਣਦਾ ਹੈ?
ਭਾਰਤੀ ਕਰੰਸੀ ਆਮ ਕਾਗਜ਼ ਨਾਲ ਨਹੀਂ ਬਣਾਈ ਜਾਂਦੀ। ਇਸ ਲਈ ਕਪਾਹ ਅਤੇ ਲਿਨਨ ਦੇ ਰੇਸ਼ਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਸੁਰੱਖਿਆ ਲਈ ਨੋਟਾਂ 'ਚ ਕਈ ਖਾਸ ਫੀਚਰ ਸ਼ਾਮਲ ਹੁੰਦੇ ਹਨ:-
- ਵਾਟਰਮਾਰਕ
- ਰੰਗ ਬਦਲਣ ਵਾਲਾ ਸੁਰੱਖਿਆ ਧਾਗਾ
- ਮਾਈਕ੍ਰੋ ਲੇਟਰਿੰਗ
- ਵਿਸ਼ੇਸ਼ ਸੁਰੱਖਿਆ ਸਿਆਹੀ
100 ਰੁਪਏ ਦੇ ਨੋਟ ਦੀ ਖਾਸ ਪਛਾਣ
ਨਵੇਂ 100 ਰੁਪਏ ਦੇ ਨੋਟ ਦਾ ਆਕਾਰ 66 ਮਿਲੀਮੀਟਰ × 142 ਮਿਲੀਮੀਟਰ ਹੈ। ਨੋਟ ਦੇ ਪਿੱਛਲੇ ਹਿੱਸੇ 'ਤੇ ‘ਰਾਣੀ ਕੀ ਵਾਵ’ ਦੀ ਤਸਵੀਰ ਬਣੀ ਹੋਈ ਹੈ, ਜੋ ਭਾਰਤ ਦੀ ਸੰਸਕ੍ਰਿਤਕ ਵਿਰਾਸਤ ਨੂੰ ਦਰਸਾਉਂਦੀ ਹੈ।
ਨੋਟ 'ਚ ਸ਼ਾਮਲ ਖਾਸ ਤੱਤ:-
- ਮਹਾਤਮਾ ਗਾਂਧੀ ਦੀ ਤਸਵੀਰ
- ਲੁਕੀ ਹੋਈ ਗਿਣਤੀ ‘100’
- ਰੰਗ ਬਦਲਣ ਵਾਲਾ ਸੁਰੱਖਿਆ ਧਾਗਾ, ਜੋ ਨੋਟ ਨੂੰ ਤਿਰਛਾ ਕਰਨ ‘ਤੇ ਹਰਾ ਅਤੇ ਨੀਲਾ ਰੰਗ ਆਉਂਦਾ ਹੈ।
