ਬੈਂਕਾਂ ਤੋਂ ਬਾਅਦ LIC ''ਤੇ ਵੀ NPA ਦਾ ਸੰਕਟ, 36,694 ਕਰੋੜ ਰੁਪਏ ਦੇ ਪਾਰ ਪਹੁੰਚਿਆ ਅੰਕੜਾ

Saturday, Aug 01, 2020 - 12:15 AM (IST)

ਬੈਂਕਾਂ ਤੋਂ ਬਾਅਦ LIC ''ਤੇ ਵੀ NPA ਦਾ ਸੰਕਟ, 36,694 ਕਰੋੜ ਰੁਪਏ ਦੇ ਪਾਰ ਪਹੁੰਚਿਆ ਅੰਕੜਾ

ਨਵੀਂ ਦਿੱਲੀ—ਬੈਂਕਾਂ ਤੋਂ ਬਾਅਦ ਸਰਕਾਰੀ ਖੇਤਰ ਦੀ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ (LIC) ਦੇ ਐੱਨ.ਪੀ.ਏ. 'ਚ ਵੀ ਵਾਧਾ ਹੋਇਆ ਹੈ ਅਤੇ ਇਹ ਵਧ ਕੇ 2019-20 'ਚ 8.17 ਫੀਸਦੀ ਹੋ ਗਿਆ ਹੈ। ਇਕ ਸਾਲ ਪਹਿਲੇ ਇਹ ਅੰਕੜਾ 6.15 ਫੀਸਦੀ ਦਾ ਹੀ ਸੀ। ਸਪੱਸ਼ਟ ਹੈ ਕਿ ਬੀਤੇ ਇਕ ਸਾਲ 'ਚ ਹੀ ਐੱਲ.ਆਈ.ਸੀ. ਦੇ ਐੱਨ.ਪੀ.ਏ. 'ਚ 2 ਫੀਸਦੀ ਦਾ ਵਾਧਾ ਹੋਇਆ ਹੈ। ਐੱਲ.ਆਈ.ਸੀ. ਦੀ ਕੁੱਲ ਜਾਇਦਾਦ ਦਾ ਅੰਕੜਾ 31.96 ਲੱਖ ਕਰੋੜ ਹੋ ਗਿਆ ਹੈ, ਜਿਸ 'ਚ ਫਾਈਨੈਂਸ਼ੀਅਲ ਈਅਰ 2019 ਦੇ ਮੁਕਾਬਲੇ ਮਾਮੂਲੀ ਵਾਧਾ ਹੀ ਹੋਇਆ ਹੈ।

ਬੀਤੇ ਸਾਲ ਐੱਲ.ਆਈ.ਸੀ. ਦੀ ਏਸੈਟਸ 31.1 ਲੱਖ ਕਰੋੜ ਰੁਪਏ ਸੀ। ਇਸ ਲਿਹਾਜ਼ ਨਾਲ ਦੇਖੀਏ ਤਾਂ ਇਕ ਸਾਲ ਦੇ ਅੰਦਰ 'ਚ ਐੱਲ.ਆਈ.ਸੀ. ਦੀ ਜਾਇਦਾਦ 'ਚ ਮਾਮੂਲੀ ਵਾਧਾ ਹੀ ਦੇਖਣ ਨੂੰ ਮਿਲਿਆ ਹੈ। ਐੱਲ.ਆਈ.ਸੀ. ਦੇ ਐੱਨ.ਪੀ.ਏ. 'ਚ ਵਾਧੇ ਨਾਲ ਆਮ ਲੋਕਾਂ ਦੀ ਪੂੰਜੀ 'ਤੇ ਜੋਖਿਮ ਵੀ ਵਧਿਆ ਹੈ। ਐੱਲ.ਆਈ.ਸੀ. ਦੇ ਇਕ ਸੀਨੀਅਰ ਅਧਿਕਾਰੀ ਨੇ ਨਾਂ ਉਜਾਗਰ ਨਾ ਕਰਨ ਦੀ ਸ਼ਰਤ 'ਤੇ ਕਿਹਾ ਕਿ ਅਰਥਵਿਵਸਥਾ 'ਚ ਜੋ ਸਥਿਤੀ ਪੈਦਾ ਹੋਈ ਹੈ, ਐੱਨ.ਪੀ.ਏ. 'ਚ ਵਾਧਾ ਉਸ ਦਾ ਨਤੀਜਾ ਹੈ।

ਖਾਸਤੌਰ 'ਤੇ ਕਾਰਪੋਰੇਟ ਸੈਕਟਰ 'ਚ ਡਿਫਾਲਟ ਅਤੇ ਡਾਊਨਗ੍ਰੇਡ ਦੇ ਚੱਲਦੇ ਐੱਨ.ਪੀ.ਏ. 'ਚ ਵਾਧਾ ਹੋਇਆ ਹੈ। ਕਾਰਪੋਰੇਟ ਕਰਜ਼ ਦੇ ਆਧਾਰ 'ਤੇ ਐੱਨ.ਪੀ.ਏ. 8.17 ਫੀਸਦੀ ਹੈ ਪਰ ਇਸ ਦੇ ਲਈ ਕੁੱਲ ਏਸੈਟਸ ਦੀ ਤੁਲਨਾ 'ਚ ਦੇਖੀਏ ਤਾਂ ਇਹ 1 ਫੀਸਦੀ ਦੇ ਕਰੀਬ ਹੀ ਹੈ। 20 ਮਾਰਚ ਨੂੰ ਐੱਲ.ਆਈ.ਸੀ. ਦਾ ਐੱਨ.ਪੀ.ਏ. ਕੁੱਲ 36.694.20 ਕਰੋੜ ਰੁਪਏ ਦਰਜ ਕੀਤਾ ਗਿਆ ਹੈ, ਜੋ ਬੀਤੇ ਸਾਲ 24.772.2 ਕਰੋੜ ਰੁਪਏ ਸੀ।

ਇਸ ਤੋਂ ਇਲਾਵਾ 30 ਸਤੰਬਰ, 2019 ਤਕ ਐੱਲ.ਆਈ.ਸੀ. ਦਾ ਐੱਨ.ਪੀ.ਏ. ਵਧ ਕੇ 30,000 ਕਰੋੜ ਰੁਪਏ ਤੱਕ ਪਹੁੰਚ ਗਿਆ ਸੀ। ਦਰਅਸਲ ਬੀਤੇ ਕੁਝ ਸਾਲਾਂ 'ਚ ਕਾਰਪੋਰੇਟ ਕਰਜ਼ ਦੇ ਡਿਫਾਲਟਰਸ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਦੇ ਚੱਲਦੇ ਐੱਲ.ਆਈ.ਸੀ. ਦਾ ਐੱਨ.ਪੀ.ਏ. ਵੀ ਵਧਿਆ ਹੈ।


author

Karan Kumar

Content Editor

Related News