LIC ਨੇ ਲੈਪਸ ਪਾਲਿਸੀ ਨੂੰ ਮੁੜ ਸ਼ੁਰੂ ਕਰਨ ਲਈ ਟੈਕਸ ’ਚ ਕੀਤੀ ਕਟੌਤੀ

Tuesday, Sep 14, 2021 - 09:57 AM (IST)

LIC ਨੇ ਲੈਪਸ ਪਾਲਿਸੀ ਨੂੰ ਮੁੜ ਸ਼ੁਰੂ ਕਰਨ ਲਈ ਟੈਕਸ ’ਚ ਕੀਤੀ ਕਟੌਤੀ

ਨਵੀਂ ਦਿੱਲੀ– ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਆਪਣੇ ਪਾਲਿਸੀਧਾਰਕਾਂ ਲਈ ਵੱਡੀ ਖੁਸ਼ਖਬਰੀ ਲੈ ਕੇ ਆਈ ਹੈ। ਐੱਲ. ਆਈ. ਸੀ. ਲੈਪਸ ਪਾਲਿਸੀ ਨੂੰ ਮੁੜ ਸ਼ੁਰੂ ਕਰਨ ਦਾ ਬਿਹਤਰੀਨ ਮੌਕਾ ਦੇ ਰਹੀ ਹੈ। ਜੇ ਕਿਸੇ ਪਾਲਿਸੀਧਾਰਕ ਦੀ ਪਾਲਿਸੀ ਲੈਪਸ ਹੋ ਗਈ ਹੈ ਤਾਂ ਉਹ ਇਸ ਨੂੰ ਮੁੜ ਸ਼ੁਰੂ ਕਰ ਸਕਦਾ ਹੈ। ਇਸ ਲਈ ਐੱਲ. ਆਈ. ਸੀ. ਨੇ ਵਿਸ਼ੇਸ਼ ਤੌਰ ’ਤੇ ਰਿਨਿਊਅਲ ਮੁਹਿੰਮ ਸ਼ੁਰੂ ਕੀਤੀ ਹੈ। ਬੀਮਾ ਕੰਪਨੀ ਲੇਟ ਫੀਸ ’ਚ ਰਿਆਇਤ ਦੇ ਨਾਲ ਅਜਿਹਾ ਕਰਨ ਦਾ ਮੌਕਾ ਦੇ ਰਹੀ ਹੈ।

ਕਦੋਂ ਸ਼ੁਰੂ ਹੋਵੇਗੀ ਅਤੇ ਕਦੋਂ ਰੁਕੇਗੀ
ਕੰਪਨੀ ਦੇ ਅਧਿਕਾਰੀਆਂ ਮੁਤਾਬਕ ਇਸ ਮੁਹਿੰਮ ਦੀ ਸ਼ੁਰੂਆਤ 23 ਅਗਸਤ 2021 ਨੂੰ ਕੀਤੀ ਗਈ ਸੀ ਅਤੇ ਅਤੇ ਇਹ 22 ਅਕਤੂਬਰ 2021 ਤੱਕ ਚੱਲੇਗੀ। ਇਸ ਮੁਹਿੰਮ ਦਾ ਟੀਚਾ ਉਨ੍ਹਾਂ ਲੋਕਾਂ ਨੂੰ ਮੌਕਾ ਦੇਣਾ ਹੈ, ਜੋ ਮਹਾਮਾਰੀ ਜਾਂ ਕਿਸੇ ਹੋਰ ਕਾਰਨ ਕਰ ਕੇ ਪ੍ਰੀਮੀਅਮ ਦਾ ਭੁਗਤਾਨ ਕਰਨ ’ਚ ਸਮਰੱਥ ਨਹੀਂ ਸਨ। ਉਨ੍ਹਾਂ ਨੇ ਕਿਹਾ ਕਿ ਕੰਪਨੀ ਨੇ ਪਹਿਲੀ ਵਾਰ ਰਵਾਇਤੀ ਉਤਪਾਦਾਂ ਤੋਂ ਇਲਾਵਾ ਮਾਈਕ੍ਰੋਇੰਸ਼ੋਰੈਂਸ ਅਤੇ ਿਸਹਤ ਬੀਮਾ ਪਾਲਿਸੀਆਂ ਤੱਕ ਮੁਹਿੰਮ ਦਾ ਵਿਸਤਾਰ ਕੀਤਾ ਹੈ। ਇਸ ’ਚ ਟਰਮ ਇੰਸ਼ੋਰੈਂਸ ਅਤੇ ਹਾਈ ਰਿਸਕ ਪਲਾਨ ਸ਼ਾਮਲ ਨਹੀਂ ਹਨ।

ਇਹ ਨੀਤੀਆਂ ਨਹੀਂ ਹਨ ਮੁਹਿੰਮ ਦਾ ਹਿੱਸਾ
ਅਧਿਕਾਰੀਆਂ ਨੇ ਕਿਹਾ ਕਿ ਕੁਝ ਖਾਸ ਨਿਯਮਾਂ ਅਤੇ ਸ਼ਰਤਾਂ ਦੇ ਅਧੀਨ, ਪਹਿਲੇ ਅਦਾਇਗੀਸ਼ੁਦਾ ਪ੍ਰੀਮੀਅਮ ਦੀ ਤਾਰੀਖ ਤੋਂ ਪੰਜ ਸਾਲਾਂ ਦੇ ਅੰਦਰ ਵਿਸ਼ੇਸ਼ ਯੋਗ ਯੋਜਨਾਵਾਂ ਵਾਲੀਆਂ ਨੀਤੀਆਂ ਨੂੰ ਮੁੜ ਸੁਰਜੀਤ ਕੀਤਾ ਜਾ ਸਕਦਾ ਹੈ। ਇਹ ਵੀ ਕਿਹਾ ਗਿਆ ਹੈ ਕਿ ਜੋ ਪਾਲਿਸੀਆਂ ਪ੍ਰੀਮੀਅਮ ਭੁਗਤਾਨ ਮਿਆਦ ਦੌਰਾਨ ਸਮਾਪਤ ਹੋ ਗਈਆਂ ਹਨ ਅਤੇ ਪਾਲਿਸੀ ਮਿਆਦ ਪੂਰੀ ਨਹੀਂ ਹੋਈ ਹੈ, ਉਹ ਇਸ ਮੁਹਿੰਮ ਦੇ ਤਹਿਤ ਮੁੜ ਸੁਰਜੀਤ ਨਹੀਂ ਹੋ ਸਕਣਗੇ। ਅਜਿਹੀਆਂ ਨੀਤੀਆਂ ਨੂੰ ਇਸ ਮੁਹਿੰਮ ’ਚ ਸ਼ਾਮਲ ਨਹੀਂ ਕੀਤਾ ਗਿਆ ਹੈ।

ਕਿੰਨੀ ਛੋਟ ਮਿਲ ਰਹੀ ਹੈ
ਐੱਲ. ਆਈ. ਸੀ. ਮੁਤਾਬਕ ਜੇ ਕੁੱਲ ਪ੍ਰੀਮੀਅਮ 1 ਲੱਖ ਰੁਪਏ ਤੱਕ ਹੈ ਤਾਂ ਲੇਟ ਫੀਸ ’ਚ 20 ਫੀਸਦੀ ਤੱਕ ਦੀ ਛੋਟ ਮਿਲੇਗੀ। ਵੱਧ ਤੋਂ ਵੱਧ ਛੋਟ 2,000 ਰੁਪਏ ਤੱਕ ਹੋਵੇਗੀ। ਉੱਥੇ ਹੀ 1 ਲੱਖ ਰੁਪਏ ਤੋਂ ਲੈ ਕੇ 3 ਲੱਖ ਰੁਪਏ ਤੱਕ ਦੇ ਪ੍ਰੀਮੀਅਮ ’ਤੇ ਲੇਟ ਫੀਸ ’ਚ ਛੋਟ ਵਧ ਕੇ 25 ਫੀਸਦੀ ਹੋ ਜਾਏਗੀ। ਛੋਟ ਦੀ ਵੱਧ ਤੋਂ ਵੱਧ ਰਾਸ਼ੀ 2500 ਰੁਪਏ ਹੋਵੇਗੀ।
 


author

Sanjeev

Content Editor

Related News