LIC ਏਜੰਟ ਦੀ ਕਮਾਈ ਹਿਮਾਚਲ ਪ੍ਰਦੇਸ਼ ’ਚ ਸਭ ਤੋਂ ਘੱਟ, ਅੰਡੇਮਾਨ ਅਤੇ ਨਿਕੋਬਾਰ ’ਚ ਸਭ ਤੋਂ ਜ਼ਿਆਦਾ

Monday, Aug 19, 2024 - 01:11 PM (IST)

LIC ਏਜੰਟ ਦੀ ਕਮਾਈ ਹਿਮਾਚਲ ਪ੍ਰਦੇਸ਼ ’ਚ ਸਭ ਤੋਂ ਘੱਟ, ਅੰਡੇਮਾਨ ਅਤੇ ਨਿਕੋਬਾਰ ’ਚ ਸਭ ਤੋਂ ਜ਼ਿਆਦਾ

ਨਵੀਂ ਦਿੱਲੀ (ਭਾਸ਼ਾ) - ਹਿਮਾਚਲ ਪ੍ਰਦੇਸ਼ ’ਚ ਐੱਲ. ਆਈ. ਸੀ. ਏਜੰਟ ਔਸਤਨ ਪ੍ਰਤੀ ਮਹੀਨਾ 10,328 ਰੁਪਏ ਕਮਾਉਂਦੇ ਹਨ। ਇਹ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਕੰਮ ਕਰ ਰਹੇ ਐੱਲ. ਆਈ. ਸੀ. ਏਜੰਟ ਦੀ ਕਮਾਈ ਦੇ ਮੁਕਾਬਲੇ ਸਭ ਤੋਂ ਘੱਟ ਹੈ। ਐੱਲ. ਆਈ. ਸੀ. ਨੇ ਇਸ ਬਾਰੇ ਵਿੱਤ ਮੰਤਰਾਲਾ ਨੂੰ ਅੰਕੜਾ ਦਿੱਤਾ ਹੈ। ਇਸ ਅਨੁਸਾਰ, ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹ ’ਚ ਐੱਲ. ਆਈ. ਸੀ. ਏਜੰਟ ਦੀ ਔਸਤ ਮਹੀਨਾਵਾਰ ਕਮਾਈ ਸਭ ਤੋਂ ਜ਼ਿਆਦਾ 20,446 ਰੁਪਏ ਹੈ।

ਜੀਵਨ ਬੀਮਾ ਨਿਗਮ ਦੇ ਏਜੰਟ ਦੀ ਗਿਣਤੀ ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹ ’ਚ ਸਭ ਤੋਂ ਘੱਟ 273, ਜਦੋਂਕਿ ਹਿਮਾਚਲ ਪ੍ਰਦੇਸ਼ ’ਚ 12,731 ਏਜੰਟ ਹਨ। ਅੰਕੜਿਆਂ ਮੁਤਾਬਕ, ਜਨਤਕ ਖੇਤਰ ਦੀ ਜੀਵਨ ਬੀਮਾ ਕੰਪਨੀ ਦੇ ਦੇਸ਼ ਭਰ ’ਚ 13,90,920 ਏਜੰਟ ਹਨ। ਵੱਡੇ ਰਾਜਾਂ ’ਚ ਉੱਤਰ ਪ੍ਰਦੇਸ਼ ’ਚ ਐੱਲ. ਆਈ. ਸੀ. ਏਜੰਟ ਦੀ ਵਧ ਤੋਂ ਵਧ ਗਿਣਤੀ 1.84 ਲੱਖ ਤੋਂ ਜ਼ਿਆਦਾ ਹੈ।


author

Harinder Kaur

Content Editor

Related News