LIC ਦੇ ਪ੍ਰਸਤਾਵਿਤ IPO ਨਾਲ ਬੀਮਾ ਉਦਯੋਗ ਨੂੰ ਫਾਇਦਾ ਹੋਵੇਗਾ : ਫਿਚ

02/27/2020 12:10:34 PM

ਨਵੀਂ ਦਿੱਲੀ — ਫਿਚ ਰੇਟਿੰਗਸ ਦਾ ਮੰਨਣਾ ਹੈ ਕਿ ਲਾਈਫ ਇੰਸੋਰੈਂਸ ਆਫ ਇੰਡੀਆ (ਐੱਲ. ਆਈ. ਸੀ.) ਦੇ ਪ੍ਰਸਤਾਵਿਤ ਆਰੰਭਿਕ ਜਨਤਕ ਇਸ਼ੂ (ਆਈ. ਪੀ. ਓ.) ਨਾਲ ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਦੀ ਜਵਾਬਦੇਹੀ ਅਤੇ ਪਾਰਦਰਸ਼ਿਤਾ ’ਚ ਸੁਧਾਰ ਹੋਵੇਗਾ। ਫਿਚ ਰੇਟਿੰਗਸ ਨੇ ਇਸ ਦੇ ਨਾਲ ਹੀ ਕਿਹਾ ਕਿ ਐੱਲ. ਆਈ. ਸੀ. ਦੇ ਆਈ. ਪੀ. ਓ. ਨਾਲ ਪੂਰੇ ਬੀਮਾ ਉਦਯੋਗ ਨੂੰ ਫਾਇਦਾ ਹੋਵੇਗਾ।

ਫਿਚ ਨੇ ਕਿਹਾ ਕਿ ਇਸ ਦਾ ਲਾਭ ਸੰਭਵ ਤੌਰ ’ਤੇ ਪੂਰੇ ਬੀਮਾ ਉਦਯੋਗ ਨੂੰ ਮਿਲੇਗਾ। ਉਦਯੋਗ ਜ਼ਿਆਦਾ ਵਿਦੇਸ਼ੀ ਪੂੰਜੀ ਆਕਰਸ਼ਿਤ ਕਰ ਸਕੇਗਾ, ਜਿਸ ਨਾਲ ਦੇਸ਼ ’ਚ ਵਿਦੇਸ਼ੀ ਪੂੰਜੀ ਦਾ ਪ੍ਰਵਾਹ ਵੀ ਵਧੇਗਾ। ਫਿਚ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਇਕ ਵਾਰ ਐੱਲ. ਆਈ. ਸੀ. ਦਾ ਆਈ. ਪੀ. ਓ. ਆਉਣ ਤੋਂ ਬਾਅਦ ਨਿੱਜੀ ਖੇਤਰ ਦੀਆਂ ਕੁਝ ਬੀਮਾ ਕੰਪਨੀਆਂ ਵੀ ਮੱਧ ਮਿਆਦ ’ਚ ਆਪਣੇ ਸ਼ੇਅਰਾਂ ਨੂੰ ਸ਼ੇਅਰ ਬਾਜ਼ਾਰ ’ਚ ਸੂਚੀਬੱਧ ਕਰਵਾਉਣ ਨੂੰ ਉਤਸ਼ਾਹਿਤ ਹੋਣਗੀਆਂ। ਹਾਲਾਂਕਿ ਮੌਜੂਦਾ ਨਿਯਮਾਂ ਤਹਿਤ ਸਾਰੀਆਂ ਬੀਮਾ ਕੰਪਨੀਆਂ ਲਈ ਸੂਚੀਬੱਧ ਹੋਣਾ ਲਾਜ਼ਮੀ ਨਹੀਂ ਹੈ।


Related News