ਅਡਾਨੀ ਸਮੂਹ ਦੇ ਸ਼ੇਅਰਾਂ ''ਚ ਤੇਜ਼ੀ ਆਉਣ ਨਾਲ ਹੋਈ LIC ਦੇ ਘਾਟੇ ਦੀ ਭਰਪਾਈ, ਹੁਣ ਹੋਇਆ ਕਰੋੜਾਂ ਦਾ ਮੁਨਾਫ਼ਾ
Saturday, Mar 04, 2023 - 03:01 AM (IST)
ਨਵੀਂ ਦਿੱਲੀ (ਭਾਸ਼ਾ): ਅਡਾਨੀ ਸਮੂਹ ਦੇ ਸ਼ੇਅਰਾਂ ਵਿਚ ਲਗਾਤਾਰ ਤੀਜੇ ਦਿਨ ਤੇਜ਼ੀ ਨਾਲ ਜਨਤਕ ਖੇਤਰ ਦੀ ਭਾਰਤੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ.) ਨੇ ਸਮੂਹ ਦੇ ਸ਼ੇਅਰਾਂ ਵਿਚ ਆਪਣੇ ਨਿਵੇਸ਼ ਨਾਲ ਹੋਏ ਨੁਕਸਾਨ ਦੀ ਭਰਪਾਈ ਕਰ ਲਈ ਹੈ।
ਇਹ ਖ਼ਬਰ ਵੀ ਪੜ੍ਹੋ - RBI ਨੇ ਇਸ ਕੋ-ਆਪ੍ਰੇਟਿਵ ਬੈਂਕ 'ਤੇ ਲਗਾਈ ਰੋਕ, 5 ਹਜ਼ਾਰ ਤੋਂ ਵੱਧ ਪੈਸੇ ਨਹੀਂ ਕੱਢਵਾ ਸਕਣਗੇ ਲੋਕ
ਅਡਾਨੀ ਸਮੂਹ ਦੀ 10 ਸੂਚੀਬੱਧ ਕੰਪਨੀਆਂ 'ਚੋਂ 7 ਵਿਚ ਐੱਲ.ਆਈ.ਸੀ. ਨੇ ਨਿਵੇਸ਼ ਕੀਤਾ ਹੈ। ਸ਼ੇਅਰ ਬਾਜ਼ਾਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਐੱਲ.ਆਈ.ਸੀ. ਦੀ ਅਡਾਨੀ ਗਰੀਨ ਐਨਰਜੀ ਲਿਮਿਟਡ ਵਿਚ 1.28 ਫ਼ੀਸਦੀ ਤੋਂ ਲੈ ਕੇ ਅਡਾਨੀ ਪੋਰਟਸ ਐਂਡ ਐੱਸ.ਈ.ਜ਼ੈੱਡ. ਲਿਮਿਟਡ ਵਿਚ 9.14 ਫ਼ੀਸਦੀ ਤਕ ਹਿੱਸੇਦਾਰੀ ਹੈ। ਅਮਰੀਕੀ ਨਿਵੇਸ਼ ਕੰਪਨੀ ਹਿੰਡਨਬਰਗ ਰਿਸਰਚ ਨੇ 24 ਜਨਵਰੀ ਨੂੰ ਇਕ ਰਿਪੋਰਟ ਜਾਰੀ ਕੀਤੀ, ਜਿਸ ਤੋਂ ਬਾਅਦ ਅਡਾਨੀ ਸਮੂਹ ਨੂੰ ਸ਼ੇਅਰਾਂ ਦੀ ਭਾਰੀ ਗਿਰਾਵਟ ਦਾ ਸਾਹਮਣਾ ਕਰਨਾ ਪਿਆ।
ਇਹ ਖ਼ਬਰ ਵੀ ਪੜ੍ਹੋ - Mobile App ਰਾਹੀਂ ਲੋਨ ਲੈਣ ਵਾਲਿਆਂ ਨਾਲ ਹੋ ਰਹੀ ਠੱਗੀ, ED ਨੇ ਕੰਪਨੀ ਤੋਂ ਬਰਾਮਦ ਕੀਤੇ ਕਰੋੜਾਂ ਦੇ ਹੀਰੇ ਤੇ ਨਕਦੀ
ਇਸ ਕਾਰਨ ਅਡਾਨੀ ਸਮੂਹ ਵਿਚ ਐੱਲ.ਆਈ.ਸੀ. ਦਾ ਨਿਵੇਸ਼ ਇਕ ਹਫ਼ਤੇ ਪਹਿਲਾਂ ਨਕਾਰਾਤਮਕ ਹੋ ਗਿਆ ਸੀ। ਅਡਾਨੀ ਸਮੂਹ ਵਿਚ ਐੱਲ.ਆਈ.ਸੀ. ਦੇ ਨਿਵੇਸ਼ ਦੀ ਕੀਮਤ 24 ਫ਼ਰਵਰੀ ਨੂੰ ਘੱਟ ਕੇ 29,893.13 ਕਰੋੜ ਰੁਪਏ ਰਹਿ ਗਿਆ, ਜਦਕਿ ਇਨ੍ਹਾਂ ਦਾ ਖ਼ਰੀਦ ਮੁੱਲ 30,127 ਕਰੋੜ ਰੁਪਏ ਸੀ। ਹਾਲਾਂਕਿ ਅਡਾਨੀ ਸਮੂਹ ਦੇ ਸ਼ੇਅਰਾਂ ਵਿਚ ਆਈ ਤੇਜ਼ੀ ਨਾਲ ਹਾਲਾਤ ਬਦਲ ਗਏ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਐੱਲ.ਆਈ.ਸੀ. ਦੇ ਨਿਵੇਸ਼ ਦਾ ਮੁੱਲ ਸ਼ੁੱਕਰਵਾਰ ਦੇ ਬੰਦ ਭਾਅ 'ਤੇ 39,068.34 ਕਰੋੜ ਰੁਪਏ ਹਨ। ਇਸ ਤਰ੍ਹਾਂ ਐੱਲ.ਆਈ.ਸੀ. ਨੂੰ ਤਕਰੀਬਨ 9000 ਕਰੋੜ ਰੁਪਏ ਦਾ ਫਾਇਦਾ ਹੋ ਰਿਹਾ ਹੈ। ਅਡਨੀ ਸਮੂਹ ਦੇ ਸੇਅਰਾਂ ਵਿਚ ਗਿਰਾਵਟ ਨਾਲ ਐੱਲਆਈਸੀ ਦੇ ਨਿਵੇਸ਼ ਦੇ ਫ਼ੈਸਲੇ 'ਤੇ ਕੁੱਝ ਸਵਾਲ ਉੱਠੇ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।