ਨਹੀਂ ਰੁਕ ਰਹੀ LIC ''ਚ ਗਿਰਾਵਟ, ਹਰ ਸ਼ੇਅਰ ''ਤੇ ਨੁਕਸਾਨ, ਪਹੁੰਚਿਆ 240 ਰੁਪਏ ਜਾਣੋ ਹੁਣ ਕੀ ਹੈ ਕੀਮਤ

Friday, Jun 10, 2022 - 06:01 PM (IST)

ਨਵੀਂ ਦਿੱਲੀ : ਐਲਆਈਸੀ ਦਾ ਸਟਾਕ ਹਰ ਦਿਨ ਨਵੇਂ ਰਿਕਾਰਡ ਹੇਠਲੇ ਪੱਧਰ ਬਣਾ ਰਿਹਾ ਹੈ। ਸ਼ੁੱਕਰਵਾਰ ਨੂੰ ਇਹ ਇਕ ਵਾਰ ਫਿਰ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ। ਬੀਐੱਸਈ 'ਤੇ ਕਾਰੋਬਾਰ ਦੌਰਾਨ ਇਹ ਇਕ ਫੀਸਦੀ ਡਿੱਗ ਕੇ 709.20 ਰੁਪਏ 'ਤੇ ਆ ਗਿਆ। ਇਸ ਦੀ ਜਾਰੀ ਕੀਮਤ 949 ਰੁਪਏ ਸੀ। ਯਾਨੀ ਨਿਵੇਸ਼ਕਾਂ ਨੂੰ ਹਰ ਸ਼ੇਅਰ 'ਤੇ ਕਰੀਬ 240 ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।

ਇਸ ਸਟਾਕ ਨੇ ਹੁਣ ਤੱਕ ਨਿਵੇਸ਼ਕਾਂ ਦੀ ਇੱਕ ਚੌਥਾਈ ਤੋਂ ਵੱਧ ਦੌਲਤ ਨੂੰ ਡੋਬ  ਦਿੱਤਾ ਹੈ। ਪਾਲਿਸੀਧਾਰਕਾਂ ਅਤੇ ਰਿਟੇਲਰਾਂ ਨੂੰ ਵੀ ਵੱਡਾ ਝਟਕਾ ਲੱਗਾ ਹੈ। ਉਸ ਨੂੰ ਜਾਰੀ ਕੀਮਤ 'ਤੇ 60 ਰੁਪਏ ਅਤੇ 45 ਰੁਪਏ ਦੀ ਛੋਟ ਮਿਲੀ ਹੈ। ਪਰ ਉਨ੍ਹਾਂ ਨੂੰ ਵੀ ਹੁਣ ਤੱਕ ਕਰੀਬ 20 ਫੀਸਦੀ ਦਾ ਨੁਕਸਾਨ ਹੋਇਆ ਹੈ। ਸਵੇਰੇ 11.30 ਵਜੇ ਐਲਆਈਸੀ ਦਾ ਸਟਾਕ 1.05% ਡਿੱਗ ਕੇ 714.35 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ : ਬਰੇਕ ਸਿਸਟਮ ਫੇਲ ਹੋਣ ਦੇ ਡਰੋਂ Mercedes ਨੇ  10 ਲੱਖ ਗੱਡੀਆਂ ਵਾਪਸ ਮੰਗਵਾਈਆਂ

ਜਦੋਂ ਐਲਆਈਸੀ ਦਾ ਸ਼ੇਅਰ ਸੂਚੀਬੱਧ ਕੀਤਾ ਗਿਆ ਸੀ, ਉਦੋਂ ਕੰਪਨੀ ਦਾ ਮਾਰਕੀਟ ਕੈਪ 6 ਲੱਖ ਕਰੋੜ ਰੁਪਏ ਸੀ, ਜੋ ਹੁਣ ਘੱਟ ਕੇ 4.52 ਲੱਖ ਕਰੋੜ ਰੁਪਏ 'ਤੇ ਆ ਗਿਆ ਹੈ। ਇਸ ਤਰ੍ਹਾਂ ਐਲਆਈਸੀ ਦੇ ਨਿਵੇਸ਼ਕਾਂ ਦੀ 1.5 ਲੱਖ ਕਰੋੜ ਤੋਂ ਵੱਧ ਦੀ ਦੌਲਤ ਬਰਬਾਦ ਹੋ ਗਈ ਹੈ। ਇਹ ਟਾਟਾ ਮੋਟਰਜ਼, ਟਾਟਾ ਸਟੀਲ, ਮਹਿੰਦਰਾ ਐਂਡ ਮਹਿੰਦਰਾ ਅਤੇ JSW ਸਟੀਲ ਦੀ ਮਾਰਕੀਟ ਕੈਪ ਤੋਂ ਵੱਧ ਹੈ। ਇਸ ਦੇ ਬਾਵਜੂਦ LIC ਦੇਸ਼ ਦੀ ਸੱਤਵੀਂ ਸਭ ਤੋਂ ਕੀਮਤੀ ਕੰਪਨੀ ਬਣੀ ਹੋਈ ਹੈ।

ਨਿਵੇਸ਼ਕਾਂ ਨੂੰ ਕੀ ਕਰਨਾ ਚਾਹੀਦਾ ਹੈ

LIC ਨੇ ਦੇਸ਼ ਦਾ ਸਭ ਤੋਂ ਵੱਡਾ IPO ਲਿਆਂਦਾ ਸੀ, ਜਿਸ ਦਾ ਆਕਾਰ ਲਗਭਗ 21 ਹਜ਼ਾਰ ਕਰੋੜ ਰੁਪਏ ਸੀ। ਕਈ ਨਿਵੇਸ਼ਕਾਂ ਨੇ ਇਸ 'ਤੇ ਪੈਸਾ ਲਗਾਉਣ ਲਈ ਪਹਿਲੀ ਵਾਰ ਡੀਮੈਟ ਖਾਤੇ ਖੋਲ੍ਹੇ ਸਨ। ਕੰਪਨੀ ਦਾ ਸਟਾਕ 17 ਮਾਰਚ ਨੂੰ ਲਿਸਟ ਹੋਇਆ ਸੀ। ਉਦੋਂ ਤੋਂ, ਕੰਪਨੀ ਦਾ ਸਟਾਕ ਸਿਰਫ ਚਾਰ ਸੈਸ਼ਨਾਂ ਵਿੱਚ ਤੇਜ਼ੀ ਨਾਲ ਬੰਦ ਹੋਇਆ। ਬਾਕੀ ਦਿਨਾਂ 'ਚ ਭਾਰੀ ਵਿਕਰੀ ਕਾਰਨ ਇਸ 'ਚ ਗਿਰਾਵਟ ਆਈ। ਜ਼ਿਆਦਾਤਰ ਵਿਸ਼ਲੇਸ਼ਕਾਂ ਨੇ ਇਸ ਨੂੰ ਨਿਊਟਰਲ ਰੇਟਿੰਗ ਦਿੱਤੀ ਹੈ ਅਤੇ ਕਿਹਾ ਹੈ ਕਿ ਇਸ ਵਿਚ ਜ਼ਿਆਦਾ ਸੰਭਾਵਨਾ ਨਹੀਂ ਹੈ।

ਇਹ ਵੀ ਪੜ੍ਹੋ : PAN-ਆਧਾਰ ਲਿੰਕ ਕਰਨ ਦਾ ਆਖ਼ਰੀ ਮੌਕਾ! ਨਹੀਂ ਤਾਂ ਭਰਨਾ ਪਵੇਗਾ ਦੁੱਗਣਾ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News