ਭਾਰਤ ''ਚ 17 ਨਵੰਬਰ ਨੂੰ ਲਾਂਚ ਹੋਵੇਗੀ lexus nx 300h ਕਾਰ
Tuesday, Oct 31, 2017 - 02:22 AM (IST)

ਜਲੰਧਰ—ਜਾਪਾਨ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਲੈਕਸਸ ਭਾਰਤ 'ਚ ਆਪਣੀ ਇਕ ਨਵੀਂ ਕਾਰ ਨੂੰ ਲਾਂਚ ਕਰਨ ਵਾਲੀ ਹੈ। ਇਸ ਕਾਰ ਦਾ ਨਾਂ ਐੱਨ.ਐਕਸ.300 ਐੱਚ ਹੈ ਅਤੇ ਇਹ ਭਾਰਤ 'ਚ 17 ਨਵੰਬਰ ਨੂੰ ਲਾਂਚ ਹੋਵੇਗੀ। ਹਾਲਾਂਕਿ ਇਸ ਕਾਰ ਦੀ ਕੀਮਤ ਦਾ ਖੁਲਾਸਾ ਨਹੀਂ ਹੋਇਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਆਪਣੀ ਲਾਈਨਅਪ 'ਚ ਇਹ ਸਭ ਤੋਂ ਸਸਤੀ ਹੋ ਸਕਦੀ ਹੈ।
ਇੰਜਣ
ਉਮੀਦ ਕੀਤੀ ਜਾ ਰਹੀ ਹੈ ਕਿ ਇਸ ਕਾਰ 'ਚ ਕੰਪਨੀ 2.5 ਲੀਟਰ ਦਾ ਚਾਰ-ਸਿਲੰਡਰ ਐਟਕਿੰਸਨ ਸਾਈਕਲ ਇੰਜਣ ਦੇ ਸਕਦੀ ਹੈ। ਜੋ ਕਿ 202 ਬੀ.ਐੱਚ.ਪੀ. ਦੀ ਪਾਵਰ 'ਤੇ 213 ਐੱਨ.ਐੱਮ. ਦਾ ਟਾਰਕ ਜਨਰੇਟ ਕਰੇਗਾ।
ਫੀਚਰਸ
ਇਸ ਤੋਂ ਇਲਾਵਾ ਕਾਰ ਦੇ ਇੰਟੀਰਿਅਰ ਦੀ ਗੱਲ ਕਰੀਏ ਤਾਂ ਇਸ 'ਚ 10.3 ਇੰਚ ਦੀ ਡਿਸਪਲੇਅ ਹੋਵੇਗੀ ਜੋ ਕਿ ਨੇਵੀਗੇਸ਼ਨ ਅਤੇ ਮਨੋਰੰਜਨ ਸਿਸਟਮ ਨੂੰ ਹੋਰ ਬਿਹਤਰ ਢੰਗ ਨਾਲ ਇਸਤੇਮਾਲ ਕਰਨ 'ਚ ਮਦਦ ਕਰੇਗੀ। ਦੱਸਣਯੋਗ ਹੈ ਕਿ ਇਸ ਕਾਰ ਦੀ ਪੂਰੀ ਜਾਣਕਾਰੀ ਤਾਂ ਇਸ ਦੇ ਲਾਂਚ ਹੋਣ ਤੋਂ ਬਾਅਦ ਹੀ ਪਤਾ ਚਲ ਸਕੇਗੀ।