ਘੱਟ ਚਰਚਿਤ ਕੰਪਨੀਆਂ ਨੇ ONGC ਦੇ 49 ਤੇਲ, ਗੈਸ ਫੀਲਡ ਕੀਤੇ ਹਾਸਲ
Saturday, May 16, 2020 - 01:13 AM (IST)
ਨਵੀਂ ਦਿੱਲੀ (ਭਾਸ਼ਾ)-ਦੁਗਾਂਤਾ ਆਇਲ ਐਂਡ ਗੈਸ ਅਤੇ ਓਡਿਸ਼ਾ ਸਟੀਵੇਡੋਰਸ ਲਿ. ਵਰਗੀਆਂ ਘੱਟ ਚਰਚਿਤ ਕੰਪਨੀਆਂ ਨੇ ਓ. ਐੱਨ. ਜੀ. ਸੀ. ਦੇ 49 ਛੋਟੇ ਅਤੇ ਸੀਮਾਂਤ ਤੇਲ ਅਤੇ ਗੈਸ ਫੀਲਡਾਂ ਨੂੰ ਹਾਸਲ ਕੀਤਾ ਹੈ। ਸਰਕਾਰ ਦੇ ਨਿਰਦੇਸ਼ 'ਤੇ ਓ. ਐੱਨ. ਜੀ. ਸੀ. ਨੇ ਇਸ ਤੇਲ ਅਤੇ ਗੈਸ ਖੂਹਾਂ ਲਈ ਬੋਲੀਆਂ ਮੰਗਾਈਆਂ ਸਨ।
ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ (ਓ. ਐੱਨ. ਜੀ. ਸੀ.) ਨੇ ਜਨਵਰੀ 'ਚ ਕੁਲ 64 ਛੋਟੇ ਅਤੇ ਸੀਮਾਂਤ ਤੇਲ ਅਤੇ ਗੈਸ ਫੀਲਡਾਂ ਦੀ ਪੇਸ਼ਕਸ਼ 'ਚੋਂ 50 ਲਈ ਬੋਲੀਆਂ ਪ੍ਰਾਪਤ ਕੀਤੀਆਂ ਸਨ। ਕੰਪਨੀ ਨੇ ਨਿੱਜੀ ਕੰਪਨੀਆਂ ਨੂੰ ਜੋੜ ਕੇ ਇਨ੍ਹਾਂ ਫੀਲਡਾਂ ਤੋਂ ਉਤਪਾਦਨ ਵਧਾਉਣ ਲਈ ਬੋਲੀਆਂ ਮੰਗੀਆਂ ਸਨ। ਇਨ੍ਹਾਂ 'ਚੋਂ ਕੰਪਨੀ ਨੇ 49 ਦਾ ਬਟਵਾਰਾ ਕਰ ਦਿੱਤਾ ਹੈ।