ਗ੍ਰਾਮੀਣ ਉਜਾਲਾ ਯੋਜਨਾ ਤਹਿਤ 10 ਰੁਪਏ ''ਚ LED ਬੱਲਬ ਵੰਡੇਗੀ ਸਰਕਾਰ

Monday, Dec 07, 2020 - 07:21 PM (IST)

ਗ੍ਰਾਮੀਣ ਉਜਾਲਾ ਯੋਜਨਾ ਤਹਿਤ 10 ਰੁਪਏ ''ਚ LED ਬੱਲਬ ਵੰਡੇਗੀ ਸਰਕਾਰ

ਨਵੀਂ ਦਿੱਲੀ— ਜਨਤਕ ਖੇਤਰ ਦੀ ਐਨਰਜ਼ੀ ਐਫੀਸ਼ੀਐਂਸੀ ਸਰਵਿਸਿਜ਼ ਲਿਮਟਿਡ (ਈ. ਈ. ਐੱਸ. ਐੱਲ.) ਅਗਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਸਮੇਤ ਦੇਸ਼ ਦੇ ਪੰਜ ਸ਼ਹਿਰਾਂ ਦੇ ਪੇਂਡੂ ਇਲਾਕਿਆਂ ਤੋਂ ਗ੍ਰਾਮੀਣ ਉਜਾਲਾ ਨਾਂ ਨਾਲ ਨਵਾਂ ਪ੍ਰੋਗਰਾਮ ਸ਼ੁਰੂ ਕਰੇਗੀ।

ਬਿਜਲੀ ਬਿੱਲ 'ਚ ਕਮੀ ਜ਼ਰੀਏ ਪਿੰਡਾਂ ਦੇ ਲੋਕਾਂ ਦੀ ਬਚਤ ਵਧਾਉਣ ਦੇ ਇਰਾਦੇ ਨਾਲ ਇਹ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਯੋਜਨਾ ਤਹਿਤ ਪਿੰਡਾਂ 'ਚ ਪ੍ਰਤੀ ਪਰਿਵਾਰ 10-10 ਰੁਪਏ ਪ੍ਰਤੀ ਬੱਲਬ ਦੀ ਦਰ ਨਾਲ ਤਿੰਨ ਤੋਂ ਚਾਰ ਐੱਲ. ਈ. ਡੀ. ਬੱਲਬ ਵੰਡੇ ਜਾਣਗੇ।

ਯੋਜਨਾ ਨਾਲ ਜੁੜੇ ਸੂਤਰ ਨੇ ਕਿਹਾ, ''ਗ੍ਰਾਮੀਣ ਉਜਾਲਾ ਯੋਜਨਾ ਨਾਂ ਨਾਲ ਪ੍ਰੋਗਰਾਮ ਅਗਲੇ ਮਹੀਨੇ ਜਨਵਰੀ 2021 ਦੇ ਦੂਜੇ ਹਫ਼ਤੇ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ। ਇਸ ਤਹਿਤ ਲਗਭਗ 15 ਤੋਂ 20 ਕਰੋੜ ਗ੍ਰਾਮੀਣ ਪਰਿਵਾਰ ਵਿਚਕਾਰ 60 ਕਰੋੜ ਐੱਲ. ਈ. ਡੀ. ਬੱਲਬ ਵੰਡੇ ਜਾਣ ਦੀ ਯੋਜਨਾ ਹੈ।'' ਸੂਤਰ ਨੇ ਕਿਹਾ ਕਿ ਯੋਜਨਾ ਪੜਾਅਬੱਧ ਤਰੀਕੇ ਨਾਲ ਲਾਗੂ ਹੋਵੇਗੀ। ਸ਼ੁਰੂ 'ਚ ਇਸ ਨੂੰ ਉੱਤਰ ਪ੍ਰਦੇਸ਼ ਦੇ ਵਾਰਾਣਸੀ, ਬਿਹਾਰ ਦੇ ਆਰਾ, ਮਹਾਰਾਸ਼ਟਰ ਦੇ ਨਾਗਪੁਰ, ਗੁਜਰਾਤ ਦੇ ਵਡਨਗਰ ਅਤੇ ਆਂਧਰਾ ਪ੍ਰਦੇਸ਼ ਦੇ ਵਿਜਯਵਾਡਾ ਦੇ ਪੇਂਡੂ ਇਲਾਕਿਆਂ 'ਚ ਲਾਗੂ ਕੀਤਾ ਜਾਵੇਗਾ। ਅਪ੍ਰੈਲ ਤੱਕ ਇਸ ਯੋਜਨਾ ਨੂੰ ਪੂਰੇ ਦੇਸ਼ 'ਚ ਲਾਗੂ ਕੀਤਾ ਜਾਵੇਗਾ। ਸੂਤਰ ਨੇ ਕਿਹਾ, ''ਇਸ ਯੋਜਨਾ ਦੇ ਲਾਗੂ ਹੋਣ ਨਾਲ ਤਕਰੀਬਨ 9,324 ਕਰੋੜ ਯੂਨਿਟ ਸਾਲਾਨਾ ਬਚਤ ਹੋਵੇਗੀ, ਜਦੋਂ ਕਿ 7.65 ਕਰੋੜ ਟਨ ਸਾਲਾਨਾ ਕਾਰਬਨ ਨਿਕਾਸੀ 'ਚ ਕਮੀ ਆਵੇਗੀ।''


author

Sanjeev

Content Editor

Related News