ਲਕਸ਼ਮੀ ਵਿਲਾਸ ਬੈਂਕ ਅਤੇ ਸਿੰਡੀਕੇਟ ''ਤੇ ਲੱਗਿਆ ਜ਼ੁਰਮਾਨਾ

Tuesday, Oct 15, 2019 - 11:07 AM (IST)

ਲਕਸ਼ਮੀ ਵਿਲਾਸ ਬੈਂਕ ਅਤੇ ਸਿੰਡੀਕੇਟ ''ਤੇ ਲੱਗਿਆ ਜ਼ੁਰਮਾਨਾ

ਨਵੀਂ ਦਿੱਲੀ—ਰਿਜ਼ਰਵ ਬੈਂਕ ਨੇ ਲਕਸ਼ਮੀ ਵਿਲਾਸ ਬੈਂਕ 'ਤੇ ਇਕ ਕਰੋੜ ਰੁਪਏ ਅਤੇ ਸਿੰਡੀਕੇਟ ਬੈਂਕ 'ਤੇ 75 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਸੰਪਤੀ ਵਰਗੀਕਰਨ ਅਤੇ ਧੋਥਾਧੜੀ ਦਾ ਪਤਾ ਲਗਾਉਣ ਵਾਲੇ ਨਿਯਮਾਂ ਦੇ ਉਲੰਘਣ ਨੂੰ ਲੈ ਕੇ ਇਹ ਜੁਰਮਾਨੇ ਲਗਾਏ ਗਏ ਹਨ। ਆਰ.ਬੀ.ਆਈ. ਨੇ ਸੋਮਵਾਰ ਨੂੰ ਇਕ ਵਿਗਿਆਪਨ 'ਚ ਕਿਹਾ ਕਿ ਕੇਂਦਰੀ ਬੈਂਕ ਨੇ ਲਕਸ਼ਮੀ ਵਿਲਾਸ ਬੈਂਕ 'ਤੇ ਇਕ ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਇਹ ਜੁਰਮਾਨਾ ਆਮਦਨ ਪਛਾਣ ਅਤੇ ਸੰਪਤੀ ਵਰਗੀਕਰਨ (ਆਈ.ਆਰ.ਏ.ਸੀ.) ਨੂੰ ਲੈ ਕੇ ਜਾਰੀ ਕੇਂਦਰੀ ਬੈਂਕ ਨੇ ਨਿਯਮਾਂ ਦੇ ਉਲੰਘਣ ਨੂੰ ਲੈ ਕੇ ਲਗਾਇਆ ਗਿਆ ਹੈ। ਕੇਂਦਰੀ ਬੈਂਕ ਨੇ 14 ਅਕਤੂਬਰ ਨੂੰ ਇਸ ਕਨਟੈਂਟ ਦਾ ਸੰਦੇਸ਼ ਜਾਰੀ ਕੀਤਾ। ਇਸ ਦੇ ਇਲਾਵਾ ਸਿੰਡੀਕੇਟ ਬੈਂਕ 'ਤੇ 75 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਬੈਂਕ ਨੇ ਇਹ ਜੁਰਮਾਨਾ ਧੋਖਾਧੜੀ ਵਰਗੀਕਰਨ ਅਤੇ ਉਸ ਦੇ ਬਾਰੇ 'ਚ ਜਾਣਕਾਰੀ ਦੇਣ ਨੂੰ ਲੈ ਕੇ ਜਾਰੀ ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਦੇ ਉਲੰਘਣ ਨੂੰ ਲੈ ਕੇ ਲਗਾਇਆ ਗਿਆ ਹੈ।


author

Aarti dhillon

Content Editor

Related News