‘ਬੀਤੇ ਸਾਲ ਦਿੱਲੀ ’ਚ ਘਰਾਂ ਦੀ ਮੰਗ ਸਿਰਫ 1.8 ਫ਼ੀਸਦੀ ਵਧੀ’

01/09/2020 10:32:17 PM

ਨਵੀਂ ਦਿੱਲੀ (ਭਾਸ਼ਾ)-ਬੀਤੇ ਸਾਲ ਯਾਨੀ 2019 ’ਚ ਦਿੱਲੀ ’ਚ ਘਰਾਂ ਦੀ ਮੰਗ ਸਿਰਫ 1.8 ਫ਼ੀਸਦੀ ਵਧੀ ਹੈ। ਉਥੇ ਹੀ ਬੁਨਿਆਦੀ ਢਾਂਚੇ ’ਚ ਸੁਧਾਰ ਅਤੇ ਵਿਆਜ ਦਰਾਂ ’ਚ ਕਮੀ ਦੇ ਬਾਵਜੂਦ ਗੁਰੂਗ੍ਰਾਮ ਅਤੇ ਨੋਇਡਾ ਵਰਗੇ ਹਾਊਸਿੰਗ ਬਾਜ਼ਾਰਾਂ ਦੀ ਸਥਿਤੀ ਸੁਧਰ ਨਹੀਂ ਸਕੀ। ਮੈਜਿਕਬ੍ਰਿਕਸ ਪ੍ਰਾਪਇੰਡੈਕਸ ਰਿਪੋਰਟ (ਚੌਥੀ ਤਿਮਾਹੀ-2019) ’ਚ ਇਹ ਜਾਣਕਾਰੀ ਦਿੱਤੀ ਗਈ ਹੈ।

ਸਰਵੇਖਣ ’ਚ ਸ਼ਾਮਲ 12 ਸ਼ਹਿਰਾਂ ’ਚ 10 ਹਾਊਸਿੰਗ ਬਾਜ਼ਾਰਾਂ ’ਚ ਹਾਂ-ਪੱਖੀ ਰੁਖ਼ ਰਿਹਾ। ਰਿਪੋਰਟ ’ਚ ਕਿਹਾ ਗਿਆ ਹੈ ਕਿ ਦੇਸ਼ ਦੇ ਕੁਝ ਖੇਤਰਾਂ ’ਚ ਕੀਮਤਾਂ ’ਤੇ ਦਬਾਅ ਹੈ ਅਤੇ ਸਪਲਾਈ ਘੱਟ ਰਹੀ ਹੈ। ਲੋਕ ਵਿਸ਼ੇਸ਼ ਤੌਰ ’ਤੇ ਸਸਤੇ ਫਲੈਟ ਤਲਾਸ਼ ਰਹੇ ਹਨ। ਸਰਚ ਦੇ ਰੁਖ਼ ਤੋਂ ਪਤਾ ਲੱਗਦਾ ਹੈ ਕਿ ਭਾਰਤ ’ਚ 4000-5000 ਵਰਗ ਫੁੱਟ ਦਾ ਘਰ ਜ਼ਿਆਦਾ ਲੋਕ ਚਾਹੁੰਦੇ ਹਨ। ਰੀਅਲਟੀ ਪੋਰਟਲ ਦੀ ਰਿਪੋਰਟ ਕਹਿੰਦੀ ਹੈ ਕਿ ਦਿੱਲੀ ’ਚ ਮੰਗ ਵਧਣੀ ਸ਼ੁਰੂ ਹੋਈ ਹੈ ਪਰ ਬਦਲ ਸੀਮਤ ਹਨ। ਸ਼ਹਿਰ ’ਚ ਜਿੱਥੇ ਪਿਛਲੇ 5 ਸਾਲਾਂ ਤੋਂ ਘਰਾਂ ਦੇ ਮੁੱਲ ਹੇਠਾਂ ਬਣੇ ਹੋਏ ਹਨ, ਉਥੇ ਹੀ ਪਿਛਲੇ ਇਕ ਸਾਲ ਦੌਰਾਨ ਮੰਗ ’ਚ 1.8 ਫ਼ੀਸਦੀ ਦੀ ਵਾਧਾ ਕੁਝ ਹਾਂ-ਪੱਖੀ ਹੈ।

ਗੁਰੂਗ੍ਰਾਮ ’ਚ ਰਿਹਾਇਸ਼ੀ ਇਕਾਈਆਂ ਦੀ ਮੰਗ ਸੁਸਤ
ਗੁਰੂਗ੍ਰਾਮ ’ਚ ਰਿਹਾਇਸ਼ੀ ਇਕਾਈਆਂ ਦੀ ਮੰਗ ਸੁਸਤ ਹੈ ਪਰ ਉਥੇ ਬੁਨਿਆਦੀ ਢਾਂਚੇ ’ਚ ਸੁਧਾਰ ਹੋ ਰਿਹਾ ਹੈ, ਜਿਸ ਨਾਲ ਮੰਗ ਵਧ ਸਕਦੀ ਹੈ। ਇਸ ’ਚ ਕਿਹਾ ਗਿਆ ਹੈ ਕਿ ਸਪਲਾਈ ਚੰਗੀ ਹੋਣ, ਮਕਾਨ ਸਸਤੇ ਹੋਣ ਅਤੇ ਵਿਆਜ ਦਰਾਂ ਘੱਟ ਹੋਣ ਦੇ ਬਾਵਜੂਦ ਨੋਇਡਾ ਅਤੇ ਗ੍ਰੇਟਰ ਨੋਇਡਾ ਦੇ ਬਾਜ਼ਾਰ ਸੰਘਰਸ਼ ਕਰ ਰਹੇ ਹਨ। ਜਿੱਥੇ ਨੋਇਡਾ ’ਚ ਘਰਾਂ ਦੀ ਔਸਤ ਕੀਮਤ ’ਚ 10 ਫ਼ੀਸਦੀ ਦੀ ਕਮੀ ਆਈ ਹੈ, ਉਥੇ ਹੀ ਪਿਛਲੇ 5 ਸਾਲਾਂ ਦੌਰਾਨ ਗ੍ਰੇਟਰ ਨੋਇਡਾ ’ਚ ਕੀਮਤਾਂ ’ਚ 3.6 ਫ਼ੀਸਦੀ ਦਾ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀ. ਐੱਮ. ਏ. ਵਾਈ.) ਦੇ ਤਹਿਤ ਕਰਜ਼ੇ ਨਾਲ ਜੁਡ਼ੀ ਸਬਸਿਡੀ ਯੋਜਨਾ (ਸੀ . ਐੱਲ. ਐੱਸ. ਐੱਸ.) ਦੀ ਵਜ੍ਹਾ ਨਾਲ ਲੋਕ 4000 ਤੋਂ 5000 ਰੁਪਏ ਵਰਗ ਫੁੱਟ ਦੇ ਮਕਾਨ ਲੱਭ ਰਹੇ ਹਨ। ਮੈਜਿਕਬ੍ਰਿਕਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁਧੀਰ ਪਈ ਨੇ ਕਿਹਾ, ‘‘ਸਾਡੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਖਪਤਕਾਰ ਮੁੱਖ ਤੌਰ ’ਤੇ ਸਸਤੇ ਮਕਾਨ ‘ਸਰਚ’ ਕਰ ਰਹੇ ਹਨ।’’


Karan Kumar

Content Editor

Related News