ਸਰਕਾਰ ਵੱਲੋਂ ਲਕਸ਼ਮੀ ਵਿਲਾਸ ਬੈਂਕ ਦੇ DBS ਬੈਂਕ 'ਚ ਰਲੇਵੇਂ ਨੂੰ ਹਰੀ ਝੰਡੀ

Wednesday, Nov 25, 2020 - 04:19 PM (IST)

ਨਵੀਂ ਦਿੱਲੀ— ਬੁੱਧਵਾਰ ਨੂੰ ਸਰਕਾਰ ਨੇ ਸੰਕਟਗ੍ਰਸਤ ਲਕਸ਼ਮੀ ਵਿਲਾਸ ਬੈਂਕ ਦੇ ਡੀ. ਬੀ. ਐੱਸ. ਬੈਂਕ ਇੰਡੀਆ ਲਿ. 'ਚ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ ਹੈ।


ਰਿਜ਼ਰਵ ਬੈਂਕ ਨੇ ਲਕਸ਼ਮੀ ਵਿਲਾਸ ਬੈਂਕ (ਐੱਲ. ਵੀ. ਬੀ.) ਦਾ ਡੀ. ਬੀ. ਐੱਸ. ਬੈਂਕ ਇੰਡੀਆ ਲਿਮਟਿਡ (ਡੀ. ਬੀ. ਆਈ. ਐੱਲ.) ਨਾਲ ਰਲੇਵੇਂ ਦਾ ਪ੍ਰਸਤਾਵ ਰੱਖਿਆ ਸੀ। ਡੀ. ਬੀ. ਆਈ. ਐੱਲ. ਸਿੰਗਾਪੁਰ ਸਥਿਤ ਡੀ. ਬੀ. ਐੱਸ. ਬੈਂਕ ਦੀ ਸਹਾਇਕ ਇਕਾਈ ਹੈ।

ਇਹ ਵੀ ਪੜ੍ਹੋ- 7,800 ਰੁਪਏ ਤੱਕ ਡਿੱਗਾ ਸੋਨਾ, ਚਾਂਦੀ 18 ਹਜ਼ਾਰ ਤੱਕ ਹੋਈ ਸਸਤੀ, ਜਾਣੋ ਮੁੱਲ

ਇਸ ਮਾਮਲੇ 'ਤੇ ਮੰਤਰੀ ਮੰਡਲ ਦੇ ਫ਼ੈਸਲੇ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਕੈਬਨਿਟ ਨੇ ਡੀ. ਬੀ. ਐੱਸ. ਬੈਂਕ ਨਾਲ ਐੱਲ. ਵੀ. ਬੀ. ਨੂੰ ਮਿਲਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਾਵਡੇਕਰ ਨੇ ਕਿਹਾ ਕਿ ਐੱਲ. ਵੀ. ਬੀ. 'ਚ ਹੋਈਆਂ ਗਲਤੀਆਂ ਲਈ ਬੋਰਡ ਮੈਂਬਰਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਏਗੀ, ਜਿਸ ਨੂੰ ਹਟਾ ਦਿੱਤਾ ਗਿਆ ਹੈ। ਜਾਵਡੇਕਰ ਨੇ ਕਿਹਾ, ''ਇਹ ਬੈਂਕਿੰਗ ਖੇਤਰ ਦੀ ਸਫਾਈ ਲਈ ਇਕ ਉਪਰਾਲਾ ਹੈ।'' ਉਨ੍ਹਾਂ ਕਿਹਾ ਕਿ ਲਕਸ਼ਮੀ ਵਿਲਾਸ ਬੈਂਕ (ਐੱਲ. ਵੀ. ਬੀ.) ਦੇ 20 ਲੱਖ ਜਮ੍ਹਾਕਰਤਾਵਾਂ, 20,000 ਕਰੋੜ ਰੁਪਏ ਦੀ ਜਮ੍ਹਾ ਪੂੰਜੀ ਅਤੇ 4,000 ਮੁਲਾਜ਼ਮਾਂ ਦੇ ਹਿੱਤਾਂ ਨੂੰ ਸੁਰੱਖਿਅਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਦਿੱਲੀ ਤੋਂ ਉਡਾਣ ਭਰਨ ਵਾਲਿਆਂ ਲਈ ਇਸ ਸੂਬੇ ਨੇ ਲਾਜ਼ਮੀ ਕੀਤਾ ਕੋਰੋਨਾ ਟੈਸਟ


Sanjeev

Content Editor

Related News