ਸਰਕਾਰ ਪੂਰਾ ਕਰੇਗੀ ਵਾਅਦਾ! ਹੁਣ ਔਰਤਾਂ ਦੇ ਖਾਤੇ ਵਿਚ ਆਉਣਗੇ 2100 ਰੁਪਏ

Tuesday, Nov 26, 2024 - 01:27 PM (IST)

ਸਰਕਾਰ ਪੂਰਾ ਕਰੇਗੀ ਵਾਅਦਾ! ਹੁਣ ਔਰਤਾਂ ਦੇ ਖਾਤੇ ਵਿਚ ਆਉਣਗੇ 2100 ਰੁਪਏ

ਨਵੀਂ ਦਿੱਲੀ- ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਨੂੰ ਮੁੜ ਸੱਤਾ ਵਿੱਚ ਲਿਆਉਣ ਦਾ ਸਿਹਰਾ ‘ਮੁੱਖ ਮੰਤਰੀ ਲਾਡਲੀ ਬਹਿਨਾ ਯੋਜਨਾ’ ਨੂੰ ਦਿੱਤਾ ਜਾ ਰਿਹਾ ਹੈ। ਇਸ ਤਹਿਤ ਮਹਾਰਾਸ਼ਟਰ ਦੀਆਂ ਲਗਭਗ 2.5 ਕਰੋੜ ਔਰਤਾਂ ਨੂੰ ਹਰ ਮਹੀਨੇ 1500 ਰੁਪਏ ਦੀ ਰਾਸ਼ੀ ਦਿੱਤੀ ਜਾਣੀ ਹੈ। ਹਾਲਾਂਕਿ ਇਹ ਐਲਾਨ ਚੋਣਾਂ ਤੋਂ ਪਹਿਲਾਂ ਕੀਤਾ ਗਿਆ ਸੀ ਪਰ ਚੋਣਾਂ ਜਿੱਤਣ ਉਤੇ ਇਹ ਰਾਸ਼ੀ ਵਧਾ ਕੇ 2100 ਰੁਪਏ ਪ੍ਰਤੀ ਮਹੀਨਾ ਕਰਨ ਦਾ ਵਾਅਦਾ ਵੀ ਕੀਤਾ ਗਿਆ ਸੀ। ਹੁਣ ਜਦੋਂ ਮਹਾਰਾਸ਼ਟਰ ਵਿੱਚ ਐਨਡੀਏ ਭਾਰੀ ਬਹੁਮਤ ਨਾਲ ਸੱਤਾ ਵਿੱਚ ਵਾਪਸ ਆ ਗਈ ਹੈ ਤਾਂ ਸਰਕਾਰ ਉੱਤੇ ਆਪਣਾ ਵਾਅਦਾ ਪੂਰਾ ਕਰਨ ਦਾ ਦਬਾਅ ਰਹੇਗਾ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸਰਕਾਰ ਆਪਣਾ ਵਾਅਦਾ ਪੂਰਾ ਕਰਨ ਲਈ ਜ਼ਰੂਰ ਅੱਗੇ ਵਧੇਗੀ, ਪਰ ਅਸਲ ਚੁਣੌਤੀ ਇਹ ਹੈ ਕਿ ਇਸ ਨਵੇਂ ਖਰਚੇ ਲਈ ਪੈਸਾ ਕਿੱਥੋਂ ਲਿਆ ਜਾਵੇਗਾ। ਹਾਲਾਂਕਿ ਮਹਾਰਾਸ਼ਟਰ ਅਜਿਹਾ ਰਾਜ ਹੈ ਜੋ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਮਾਲੀਆ ਇਕੱਠਾ ਕਰਦਾ ਹੈ, ਪਰ ਇੱਥੇ ਖਰਚਾ ਵੀ ਅਨੁਪਾਤਕ ਤੌਰ ਉਤੇ ਵੱਧ ਰਹਿੰਦਾ ਹੈ।

ਇਹ ਵੀ ਪੜ੍ਹੋ- 'Bigg Boss 18' ਦੀ ਹਵਾ 'ਚ ਘੁਲਿਆ ਹੌਟਨੈੱਸ ਦਾ ਡੋਜ਼, ਇਨ੍ਹਾਂ ਹਸੀਨਾਵਾਂ ਨੂੰ ਮਿਲੀ ਵਾਈਲਡ ਕਾਰਡ ਐਂਟਰੀ (ਤਸਵੀਰਾਂ)
ਹੁਣ ਕਿੰਨਾ ਬੋਝ ਹੈ?
ਮਹਾਰਾਸ਼ਟਰ ਦੀ ਮੌਜੂਦਾ ਏਕਨਾਥ ਸ਼ਿੰਦੇ ਸਰਕਾਰ ਨੇ ਜਦੋਂ ‘ਲਾਡਲੀ ਬਹਿਨ ਯੋਜਨਾ’ ਦਾ ਐਲਾਨ ਕੀਤਾ ਸੀ ਤਾਂ ਸੂਬੇ ਦੀਆਂ ਕਰੀਬ 2.5 ਕਰੋੜ ਔਰਤਾਂ ਦੇ ਖਾਤਿਆਂ ‘ਚ ਹਰ ਮਹੀਨੇ 1500 ਰੁਪਏ ਜਮ੍ਹਾ ਕਰਨ ਦੀ ਗੱਲ ਕਹੀ ਸੀ। ਇਸ ਲਈ ਸਰਕਾਰ ਨੇ ਲਗਭਗ 35,000 ਕਰੋੜ ਰੁਪਏ ਅਲਾਟ ਕੀਤੇ ਸਨ। ਪਰ, ਚੋਣ ਸੀਜ਼ਨ ਵਿੱਚ ਗਠਜੋੜ ਨੇ ਵਾਅਦਾ ਕੀਤਾ ਸੀ ਕਿ ਜੇਕਰ ਉਹ ਸੱਤਾ ਵਿੱਚ ਵਾਪਸ ਆਉਂਦੇ ਹਨ, ਤਾਂ ਇਹ ਰਕਮ ਵਧਾ ਕੇ 2,100 ਰੁਪਏ ਕਰ ਦਿੱਤੀ ਜਾਵੇਗੀ। ਜ਼ਾਹਿਰ ਹੈ ਕਿ ਰਾਸ਼ੀ 600 ਰੁਪਏ ਵਧਾਉਣ ਲਈ ਹੋਰ ਫੰਡਾਂ ਦੀ ਲੋੜ ਪਵੇਗੀ।

ਇਹ ਵੀ ਪੜ੍ਹੋ-ਸਬਜ਼ੀਆਂ ਖਰੀਦਦੇ ਸਮੇਂ ਵਰਤੋਂ ਇਹ ਸਾਵਧਾਨੀਆਂ, ਨਹੀਂ ਹੋਣਗੀਆਂ ਬੀਮਾਰੀਆਂ
ਜੇਕਰ ਰਕਮ ਵਧਦੀ ਹੈ ਤਾਂ ਕਿੰਨਾ ਬੋਝ ਪਵੇਗਾ?
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇਕਰ ਔਰਤਾਂ ਦੇ ਖਾਤਿਆਂ ‘ਚ ਜਾਣ ਵਾਲੀ ਰਾਸ਼ੀ ਨੂੰ ਵਧਾਇਆ ਜਾਂਦਾ ਹੈ ਤਾਂ ਸਰਕਾਰੀ ਖਜ਼ਾਨੇ ‘ਤੇ ਵੀ 35 ਹਜ਼ਾਰ ਕਰੋੜ ਰੁਪਏ ਤੋਂ ਵਧ ਕੇ ਕਰੀਬ 46 ਹਜ਼ਾਰ ਕਰੋੜ ਰੁਪਏ ਦਾ ਬੋਝ ਹੋ ਜਾਵੇਗਾ। ਅਜਿਹੇ ‘ਚ ਸਰਕਾਰ ਨੂੰ 11 ਹਜ਼ਾਰ ਕਰੋੜ ਰੁਪਏ ਹੋਰ ਅਲਾਟ ਕਰਨੇ ਪੈਣਗੇ। ਸਵਾਲ ਇਹ ਹੈ ਕਿ ਇਹ ਰਕਮ ਕਿੱਥੋਂ ਇਕੱਠੀ ਕੀਤੀ ਜਾਵੇਗੀ ਅਤੇ ਇਸ ਦਾ ਬਦਲ ਕੀ ਹੋ ਸਕਦਾ ਹੈ।

ਇਹ ਵੀ ਪੜ੍ਹੋ- ਆਟੇ 'ਚ ਇਨ੍ਹਾਂ ਚੀਜ਼ਾਂ ਨੂੰ ਮਿਲਾ ਕੇ ਬਣਾਓ ਰੋਟੀ, ਦੂਰ ਹੋਣਗੀਆਂ ਸਰੀਰ ਦੀਆਂ ਗੰਭੀਰ ਸਮੱਸਿਆਵਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

Aarti dhillon

Content Editor

Related News