ਕੋਟਕ ਮਹਿੰਦਰਾ ਬੈਂਕ ਦੇ ਫਾਊਂਡਰ ਉਦੇ ਕੋਟਕ ਦੀ ਵੱਡੀ ਚਿਤਾਵਨੀ, ਕਿਹਾ-ਸੋਚ-ਸਮਝ ਕੇ ਕਰੋ ਖ਼ਰਚਾ ਤੇ ਨਿਵੇਸ਼

04/13/2024 10:21:26 AM

ਨਵੀਂ ਦਿੱਲੀ (ਇੰਟ.) – ਕੋਟਕ ਮਹਿੰਦਰਾ ਬੈਂਕ ਦੇ ਫਾਊਂਡਰ ਅਤੇ ਨਾਨ-ਐਗਜ਼ੀਕਿਊਟਿਵ ਡਾਇਰੈਕਟਰ ਉਦੇ ਕੋਟਕ ਨੇ ਵੱਡੀ ਚਿਤਾਵਨੀ ਦਿੱਤੀ ਹੈ। ਮਾਹਿਰ ਬੈਂਕਰ ਉਦੇ ਕੋਟਕ ਨੇ ਸੰਸਾਰਿਕ ਉਥਲ-ਪੁਥਲ ਲਈ ਤਿਆਰ ਰਹਿਣ ਲਈ ਕਿਹਾ ਹੈ। ਨਾਲ ਹੀ ਉਨ੍ਹਾਂ ਨੇ ਸੋਚ-ਸਮਝ ਕੇ ਖ਼ਰਚ ਅਤੇ ਇਨਵੈਸਟ ਕਰਨ ਦੀ ਗੱਲ ਕਹੀ ਹੈ। ਆਰਥਿਕ ਮੋਰਚੇ ’ਤੇ ਉਨ੍ਹਾਂ ਨੇ ਭਾਰੀ ਹਿਲਜੁੱਲ ਹੋਣ ਦੀ ਚਿਤਾਵਨੀ ਦਿੱਤੀ ਹੈ।

ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ

ਦੱਸ ਦੇਈਏ ਕਿ ਉਦੇ ਕੋਟਕ ਅਨੁਸਾਰ 90 ਡਾਲਰ ਪ੍ਰਤੀ ਬੈਰਲ ’ਤੇ ਕੱਚੇ ਤੇਲ ਦੀਆਂ ਕੀਮਤਾਂ ਨਾਲ ਮਹਿੰਗਾਈ ਦੇ ਲੰਬੇ ਸਮੇਂ ਤੱਕ ਵਧੇ ਰਹਿਣ ਦੀ ਸੰਭਾਵਨਾ ਹੈ। ਇਸ ਨਾਲ ਪੂਰੀ ਦੁਨੀਆ ’ਚ ਵਿਆਜ ਦਰਾਂ ਉੱਚੀਆਂ ਬਣੀਆਂ ਰਹਿ ਸਕਦੀਆਂ ਹਨ। ਭਾਰਤ ’ਚ ਵੀ ਅਜਿਹਾ ਹੀ ਰੁਝਾਨ ਰਹਿ ਸਕਦਾ ਹੈ। ਇਸ ਦੇ ਨਾਲ ਹੀ ਕੋਟਕ ਮਹਿੰਦਰਾ ਬੈਂਕ ਦੇ ਸੰਸਥਾਪਕ ਨੇ ਇਹ ਵੀ ਕਿਹਾ ਕਿ ਇਸ ਦੀ ਇਕ ਹੈਰਾਨੀਜਨਕ ਵਜ੍ਹਾ ਚੀਨ ’ਚ ਆਰਥਿਕ ਗਿਰਾਵਟ ਵੀ ਹੈ।

ਇਹ ਵੀ ਪੜ੍ਹੋ - ਚੋਣਾਂ ਤੋਂ ਬਾਅਦ ਲੋਕਾਂ ਨੂੰ ਲੱਗੇਗਾ ਵੱਡਾ ਝਟਕਾ, ਮੋਬਾਈਲ ਰਿਚਾਰਜ ਹੋਣਗੇ ਮਹਿੰਗੇ

ਉਦੇ ਕੋਟਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਲਿਖਿਆ ਕਿ ਯੂ. ਐੱਸ. ਫੈੱਡਰਲ ਰਿਜ਼ਰਵ ਅਮਰੀਕਾ ’ਚ ਵਧਦੀ ਮਹਿੰਗਾਈ ਤੋਂ ਪ੍ਰੇਸ਼ਾਨ ਹੈ। ਇਹੀ ਕਾਰਨ ਹੈ ਕਿ ਸਾਰੀਆਂ ਉਮੀਦਾਵਾਂ ਦੇ ਬਾਵਜੂਦ ਫੈੱਡ ਰਿਜ਼ਰਵ ਨੇ ਵਿਆਜ ਦਰਾਂ ’ਚ ਕਟੌਤੀ ਨਹੀਂ ਕੀਤੀ ਹੈ। ਇਸ ਦਾ ਗਲੋਬਲ ਅਸਰ ਛੇਤੀ ਹੀ ਦਿਖਾਈ ਦੇਵੇਗਾ। ਉਦੇ ਕੋਟਕ ਅਨੁਸਾਰ ਅਜੇ ਸਾਰਿਆਂ ਕੋਲ ਸਿਰਫ਼ ਇਕ ਵਾਈਲਡ ਕਾਰਡ ਚੀਨ ਦਾ ਆਰਥਿਕ ਤੌਰ ’ਤੇ ਕਮਜ਼ੋਰ ਹੋਣਾ ਹੈ। ਅਜਿਹੇ ’ਚ ਗਲੋਬਲ ਹਿਲਜੁੱਲ ਲਈ ਸਾਨੂੰ ਸਾਰਿਆਂ ਨੂੰ ਤਿਆਰ ਹੋ ਜਾਣਾ ਚਾਹੀਦਾ।

ਇਹ ਵੀ ਪੜ੍ਹੋ - ਅਕਸ਼ੈ ਤ੍ਰਿਤੀਆ ਤੱਕ ਨਵਾਂ ਰਿਕਾਰਡ ਕਾਇਮ ਕਰੇਗਾ 'ਸੋਨਾ'! ਧਨਤੇਰਸ ਤੱਕ ਅਸਮਾਨੀ ਪਹੁੰਚ ਜਾਵੇਗੀ ਕੀਮਤ

ਦਿਸ ਰਿਹਾ ਇਹ ਅਸਰ
ਕੋਟਕ ਦੀ ਟਿੱਪਣੀ ’ਤੇ ਅਜਿਹੇ ਸਮੇਂ ’ਚ ਆਈ ਹੈ, ਜਦ ਇਜ਼ਰਾਈਲ ਅਤੇ ਈਰਾਨ ਵਿਚਾਲੇ ਜ਼ਮੀਨੀ-ਸਿਆਸੀ ਤਣਾਅ ਅਤੇ ਸੰਸਾਰਿਕ ਸਪਲਾਈ ਝਟਕਿਆਂ ਦੇ ਕਾਰਨ ਬ੍ਰੈਂਟ ਕਰੂਡ ਦੀਆਂ ਕੀਮਤਾਂ ਲਗਭਗ 90 ਡਾਲਰ ’ਤੇ ਕਾਰੋਬਾਰ ਕਰ ਰਹੀ ਹੈ। ਮੈਕਸੀਕੋ ਵਰਗੇ ਕੁਝ ਉਤਪਾਦਕਾਂ ਨੇ ਕੱਚੇ ਤੇਲ ਦੀ ਬਰਾਮਦ ਵੀ ਘੱਟ ਕਰ ਦਿੱਤੀ ਹੈ। ਅਮਰੀਕਾ ਇਸ ਸਾਲ ਦੇ ਅਖੀਰ ’ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਆਪਣੇ ਰਣਨੀਤਕ ਭੰਡਾਰ ਨੂੰ ਫਿਰ ਤੋਂ ਭਰਨਾ ਚਾਹੁੰਦਾ ਹੈ। ਜੋ ਯੂਕ੍ਰੇਨ ’ਤੇ ਰੂਸੀ ਹਮਲੇ ਦੌਰਾਨ ਅੰਸ਼ਕ ਤੌਰ ’ਤੇ ਖ਼ਤਮ ਹੋ ਗਏ ਸਨ। ਉਦੇ ਕੋਟਕ ਅਨੁਸਾਰ ਆਰ. ਬੀ. ਆਈ. ਵਿਆਜ ਦਰਾਂ ਨੂੰ ਸਥਿਰ ਰੱਖ ਕੇ ਮਹਿੰਗਾਈ ਨਾਲ ਲੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਮਾਲੀ ਸਾਲ 2025 ’ਚ ਭਾਰਤ ਦੀ ਜੀ. ਡੀ. ਪੀ. 7 ਫ਼ੀਸਦੀ ਦੀ ਦਰ ਨਾਲ ਅੱਗੇ ਵਧ ਸਕਦੀ ਹੈ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News