ਕੋਟਕ ਬੈਂਕ ਖਾਤਾਧਾਰਕਾਂ ਲਈ ਖ਼ੁਸ਼ਖ਼ਬਰੀ, ਹੋਮ ਲੋਨ ਦਰਾਂ ''ਚ ਹੋਈ ਕਟੌਤੀ
Thursday, Oct 22, 2020 - 08:53 PM (IST)
ਨਵੀਂ ਦਿੱਲੀ— ਕੋਟਕ ਮਹਿੰਦਰਾ ਬੈਂਕ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਕਿ ਉਸ ਨੋ ਹੋਮ ਲੋਨ (ਰਿਹਾਇਸ਼ੀ ਕਰਜ਼) ਦਰਾਂ 'ਚ 0.10 ਫੀਸਦੀ ਦੀ ਹੋਰ ਕਟੌਤੀ ਕਰ ਦਿੱਤੀ ਹੈ।
ਬੈਂਕ ਵੱਲੋਂ ਕੀਤੀ ਗਈ ਇਸ ਕਟੌਤੀ ਨਾਲ ਉਸ ਦੀ ਹੋਮ ਲੋਨ 'ਤੇ ਵਿਆਜ ਦਰ 6.9 ਫੀਸਦੀ ਰਹਿ ਗਈ ਹੈ ਅਤੇ 21 ਅਕਤੂਬਰ ਤੋਂ ਪ੍ਰਭਾਵੀ ਹੋ ਚੁੱਕੀ ਹੈ। ਕੋਟਕ ਬੈਂਕ ਦਾ ਹੋਮ ਲੋਨ ਬਾਹਰੀ ਬੈਂਚਮਾਰਕ ਯਾਨੀ ਆਰ. ਬੀ. ਆਈ. ਦੀ ਰੇਪੋ ਦਰ ਨਾਲ ਲਿੰਕਡ ਹੈ।
ਗੌਰਤਲਬ ਹੈ ਕਿ ਤਿਉਹਾਰੀ ਮੌਸਮ 'ਚ ਤਕਰੀਬਨ ਸਾਰੇ ਬੈਂਕਾਂ ਵੱਲੋਂ ਕਰਜ਼ ਦਰਾਂ 'ਚ ਕਟੌਤੀ ਜਾ ਰਹੀ ਹੈ। ਹਾਲ ਹੀ 'ਚ ਐੱਸ. ਬੀ. ਆਈ. ਨੇ ਕਰਜ਼ ਦਰਾਂ 'ਚ ਛੋਟ ਦੇਣ ਦਾ ਐਲਾਨ ਕੀਤਾ ਹੈ।
ਦੇਸ਼ ਦੇ ਸਭ ਤੋਂ ਵੱਡੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਹੋਮ ਲੋਨ ਦਰਾਂ 'ਚ 0.25 ਫੀਸਦੀ ਛੋਟ ਦੇਣ ਦਾ ਐਲਾਨ ਕੀਤਾ ਹੈ। ਇਸ ਮੁਤਾਬਕ, ਐੱਸ. ਬੀ. ਆਈ. ਦੇ ਹੋਮ ਲੋਨ ਗਾਹਕਾਂ ਨੂੰ 75 ਲੱਖ ਰੁਪਏ ਤੱਕ ਦਾ ਘਰ ਖਰੀਦਣ ਲਈ 0.25 ਫੀਸਦੀ ਦੀ ਵਿਆਜ ਛੋਟ ਮਿਲੇਗੀ। ਰਿਹਾਇਸ਼ੀ ਕਰਜ਼ ਦੀ ਵਿਆਜ ਦਰ 'ਤੇ ਇਹ ਛੋਟ ਸਿਬਿਲ ਸਕੋਰ 'ਤੇ ਆਧਾਰਿਤ 'ਤੇ ਹੋਵੇਗੀ ਅਤੇ ਯੋਨੋ ਐਪ ਜ਼ਰੀਏ ਅਪਲਾਈ ਕਰਨ 'ਤੇ ਮਿਲੇਗੀ।