ਅੰਬਾਨੀ ਤੋਂ ਲੈ ਕੇ ਅਡਾਨੀ ਤੱਕ ਜਾਣੋ ਕਿਹੜੇ ਕਾਰੋਬਾਰੀ ਨੇ 'ਰਾਮ ਮੰਦਰ' ਲਈ ਦਿੱਤੀ ਕਿੰਨੀ ਦਾਨ ਭੇਟਾ

01/23/2024 4:25:37 PM

ਨਵੀਂ ਦਿੱਲੀ - ਅੰਬਾਨੀ ਪਰਿਵਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੁਕੇਸ਼ ਅੰਬਾਨੀ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੂੰ 2.51 ਕਰੋੜ ਰੁਪਏ ਦਾਨ ਕੀਤੇ ਹਨ। ਇਸ ਮੌਕੇ 'ਤੇ ਮੁਕੇਸ਼ ਅੰਬਾਨੀ ਦੇ ਨਾਲ ਉਨ੍ਹਾਂ ਦੀ ਪਤਨੀ ਨੀਤਾ, ਬੇਟੀ ਈਸ਼ਾ ਅਤੇ ਜਵਾਈ ਆਨੰਦ ਪੀਰਾਮਲ, ਬੇਟੇ ਆਕਾਸ਼ ਅਤੇ ਅਨੰਤ, ਨੂੰਹ ਸ਼ਲੋਕਾ ਮਹਿਤਾ ਅਤੇ ਜਲਦ ਹੀ ਹੋਣ ਵਾਲੀ ਨੂੰਹ ਰਾਧਿਕਾ ਮਰਚੈਂਟ ਨਾਲ ਹਾਜਰੀ ਭਰੀ। ਆਓ ਜਾਣਦੇ ਹਾਂ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੂੰ ਕਿਸ ਕਾਰੋਬਾਰੀ ਨੇ ਕਿੰਨਾ ਦਾਨ ਦਿੱਤਾ ਹੈ? ਦਾਅਵਾ ਕੀਤਾ ਜਾ ਰਿਹਾ ਹੈ ਕਿ ਅੰਬਾਨੀ ਪਰਿਵਾਰ ਨੇ ਹੁਣ ਤੱਕ 10 ਕਰੋੜ ਰੁਪਏ ਦਾਨ ਕੀਤੇ ਹਨ।

ਇਹ ਵੀ ਪੜ੍ਹੋ :   ਜਾਣੋ ਭਗਵਾਨ ਸ਼੍ਰੀ ਰਾਮ ਦੀ ਮੂਰਤੀ ਦਾ ਰੰਗ ਕਿਉਂ ਹੈ ਕਾਲਾ ਤੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀ ਕੀ ਹੈ ਮਹੱਤਤਾ

ਸੂਰਤ ਦੇ ਇੱਕ ਵਪਾਰੀ ਨੇ ਰਾਮ ਮੰਦਰ ਲਈ ਹੁਣ ਤੱਕ ਸਭ ਤੋਂ ਵੱਧ ਦਾਨ ਦਿੱਤਾ ਹੈ। ਇਸ ਹੀਰਾ ਵਪਾਰੀ ਦਾ ਨਾਂ ਦਿਲੀਪ ਕੁਮਾਰ ਲੱਖੀ ਹੈ ਅਤੇ ਉਸ ਨੇ 101 ਕਿਲੋ ਸੋਨਾ ਦਾਨ ਕੀਤਾ ਹੈ। ਇਸ ਦੀ ਕੀਮਤ ਲਗਭਗ 68 ਕਰੋੜ ਰੁਪਏ ਦੱਸੀ ਜਾ ਰਹੀ ਹੈ। ਦਿਲੀਪ ਕੁਮਾਰ ਵੀ ਲੱਖੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੂਰਤ ਵਿੱਚ ਹੀਰਿਆਂ ਦੀ ਸਭ ਤੋਂ ਵੱਡੀ ਫੈਕਟਰੀ ਹੈ। ਇਸ ਸੋਨੇ ਦੀ ਵਰਤੋਂ ਦਰਵਾਜ਼ੇ, ਤ੍ਰਿਸ਼ੂਲ ਅਤੇ ਡਮਰੂ ਵਿੱਚ ਕੀਤੀ ਗਈ ਹੈ।

ਗੁਜਰਾਤ ਦੇ ਹੀਰਾ ਕਾਰੋਬਾਰੀ ਗੋਵਿੰਦਭਾਈ ਢੋਲਕੀਆ ਨੇ ਰਾਮ ਮੰਦਰ ਦੇ ਨਿਰਮਾਣ ਲਈ 11 ਕਰੋੜ ਰੁਪਏ ਦਾਨ ਕੀਤੇ ਹਨ। ਗੋਵਿੰਦਭਾਈ ਢੋਲਕੀਆ ਹੀਰਾ ਕੰਪਨੀ ਸ਼੍ਰੀਰਾਮਕ੍ਰਿਸ਼ਨ ਐਕਸਪੋਰਟਸ ਦੇ ਮਾਲਕ ਹਨ।

ਇਹ ਵੀ ਪੜ੍ਹੋ :   ਸਦੀਆਂ ਤੱਕ ਇੰਝ ਹੀ ਖੜ੍ਹਾ ਰਹੇਗਾ ਭਗਵਾਨ ਸ਼੍ਰੀ ਰਾਮ ਦਾ ਇਹ ਮੰਦਰ, ਨਹੀਂ ਹੋਵੇਗਾ ਭੂਚਾਲ ਦਾ ਅਸਰ

PunjabKesari

ਗੌਤਮ ਅਡਾਨੀ ਨੇ ਰਾਮ ਮੰਦਰ ਦੇ ਨਿਰਮਾਣ ਲਈ ਕਿੰਨਾ ਦਾਨ ਦਿੱਤਾ ਹੈ, ਇਸ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ। ਉਸ ਨੇ ਦਾਨ ਕੀਤਾ ਹੈ ਜਾਂ ਨਹੀਂ ਇਸ ਬਾਰੇ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਰਿਪੋਰਟ ਮੁਤਾਬਕ ਅਡਾਨੀ ਗਰੁੱਪ ਦੀ ਕੰਪਨੀ ਅਡਾਨੀ ਵਿਲਮਰ ਨੇ ਫਾਰਚਿਊਨ ਬ੍ਰਾਂਡ ਨਾਲ ਪਵਿੱਤਰ ਰਸਮ ਲਈ ਪ੍ਰਸਾਦ ਤਿਆਰ ਕੀਤਾ ਸੀ।

ਇਸ ਤੋਂ ਇਲਾਵਾ ਹੈਵੇਲਜ਼ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਮੰਦਰ ਵਿੱਚ ਰੋਸ਼ਨੀ ਦੀ ਜ਼ਿੰਮੇਵਾਰੀ ਸੰਭਾਲੀ ਹੈ। ਹੈਵੇਲਜ਼ ਇੰਡੀਆ ਦੇ ਪ੍ਰਧਾਨ ਪਰਾਗ ਭਟਨਾਗਰ ਨੇ ਕਿਹਾ ਕਿ ਸਾਡੀ ਕੰਪਨੀ ਨੇ ਰਾਮ ਮੰਦਰ ਦੀ ਰੋਸ਼ਨੀ ਪ੍ਰਣਾਲੀ ਦੇ ਇਤਿਹਾਸਕ ਪ੍ਰੋਜੈਕਟ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ।

ਮੋਰਾਰੀ ਬਾਪੂ ਨੇ ਅਧਿਕਾਰੀਆਂ ਨੂੰ 16.3 ਕਰੋੜ ਰੁਪਏ ਦਾਨ ਕੀਤੇ ਹਨ। ਇਸ ਤੋਂ ਇਲਾਵਾ ਜੇਕਰ ਰਾਮ ਮੰਦਰ ਨੂੰ ਚੰਦਾ ਦੇਣ ਵਾਲੇ ਮੰਦਰਾਂ ਦੀ ਗੱਲ ਕਰੀਏ ਤਾਂ ਪਟਨਾ ਦਾ ਮਹਾਵੀਰ ਮੰਦਰ ਸਭ ਤੋਂ ਅੱਗੇ ਹੈ। ਪਟਨਾ ਦੇ ਮਹਾਵੀਰ ਮੰਦਰ ਨੇ ਰਾਮ ਮੰਦਰ ਦੇ ਨਿਰਮਾਣ ਲਈ 10 ਕਰੋੜ ਰੁਪਏ ਦਾਨ ਕੀਤੇ ਹਨ।

ਇਹ ਵੀ ਪੜ੍ਹੋ :  ਰਾਮ ਮੰਦਰ 'ਪ੍ਰਾਣ ਪ੍ਰਤਿਸ਼ਠਾ' ਲਈ ਅਯੁੱਧਿਆ ਕਿਉਂ ਨਹੀਂ ਗਏ ਅਮਿਤ ਸ਼ਾਹ, ਜੇ.ਪੀ. ਨੱਡਾ ਅਤੇ ਅਡਵਾਨੀ? ਜਾਣੋ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News