ਜਾਣੋ! 1947 ''ਚ ਕਿੰਨੀ ਸੀ ਪ੍ਰਤੀ ਵਿਅਕਤੀ ਆਮਦਨ ਅਤੇ ਅੱਜ ਕਿੰਨੀ ਹੈ ਆਮਦਨ?
Thursday, Jun 22, 2017 - 04:33 AM (IST)
ਨਵੀਂ ਦਿੱਲੀ — ਦੇਸ਼ ਨੂੰ ਆਜ਼ਾਦ ਹੋਏ 68 ਸਾਲ ਪੂਰੇ ਹੋ ਗਏ ਹਨ। ਇਨ੍ਹਾਂ ਸਾਲਾਂ 'ਚ ਭਾਰਤ ਦੁਨੀਆਂ ਦੀ ਤੀਸਰੀ ਸਭ ਤੋਂ ਵੱਡੀ ਅਰਥ-ਵਿਵਸਥਾ ਬਣ ਗਿਆ ਹੈ। ਤੇਜ਼ੀ ਨਾਲ ਹੋਈ ਆਰਥਿਕ ਪ੍ਰਗਤੀ ਦਾ ਲੋਕਾਂ ਦੀ ਆਮਦਨ 'ਤੇ ਸਿੱਧਾ ਅਸਰ ਹੋਇਆ ਹੈ। ਆਜ਼ਾਦੀ ਸਮੇਂ ਸਾਲ 1947 'ਚ ਜਿੱਥੇ ਪ੍ਰਤੀ ਵਿਅਕਤੀ ਆਮਦਨ ਕੇਵਲ 249.6 ਰੁਪਏ ਸੀ। ਉਸ 'ਚ ਰਿਕਾਰਡ 200 ਫੀਸਦੀ ਤੱਕ ਦਾ ਵਾਧਾ ਹੋਇਆ ਹੈ। ਸਾਲ 2015 ਤੱਕ ਇਹ ਵਧ ਕੇ ਸਾਲਾਨਾ 88,533 ਰੁਪਏ ਤੱਕ ਪਹੁੰਚ ਗਈ ਹੈ।
ਪ੍ਰਤੀ ਵਿਅਕਤੀ ਆਮਦਨ ਦਾ ਮਤਲਬ ਸਿੱਧੇ ਤੌਰ 'ਤੇ ਕਿਸੇ ਵਿਅਕਤੀ ਦੀ ਆਮਦਨ ਤੋਂ ਲਗਾਇਆ ਜਾਂਦਾ ਹੈ। ਇਸ ਜ਼ਰੀਏ ਹੀ ਲੋਕਾਂ ਦੇ ਰਹਿਣ-ਸਹਿਣ ਅਤੇ ਲੇਕਾਂ ਦੀ ਵਿਅਕਤੀਗਤ ਆਰਥਿਕ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਦਰਅਸਲ, ਪ੍ਰਤੀ ਵਿਅਕਤੀ ਆਮਦਨ ਉਹ ਪੈਮਾਨਾ ਹੈ ਜਿਸ ਜ਼ਰੀਏ ਇਹ ਪਤਾ ਲੱਗਦਾ ਹੈ ਕਿ ਕਿਸੇ ਦੇਸ਼ 'ਚ ਇਕ ਵਿਅਕਤੀ ਦੀ ਸਾਲਾਨਾ ਆਮਦਨੀ ਕਿੰਨੀ ਹੈ। ਨਾਲ ਹੀ ਕਿਸੇ ਦੇਸ਼, ਸ਼ਹਿਰ ਅਤੇ ਖੇਤਰ 'ਚ ਰਹਿਣ ਵਾਲੇ ਲੋਕਾਂ ਦੇ ਜੀਵਨ ਪੱਧਰ ਅਤੇ ਉਸ ਦੀ ਗੁਣਵੱਤਾ ਦਾ ਪਤਾ ਚੱਲਦਾ ਹੈ। ਇਕ ਵਿਅਕਤੀ ਦੀ ਆਮਦਨੀ ਇਕ ਸਾਲ 'ਚ ਕਿੰਨੀ ਹੈ ਇਸ ਨੂੰ ਜਾਨਣ ਲਈ ਦੇਸ਼ ਦੀ ਕੁੱਲ ਆਮਦਨੀ 'ਚ ਕੁੱਲ ਜਨਸੰਖਿਆ ਨਾਲ ਭਾਗ ਦੇ ਕੇ ਪ੍ਰਤੀ ਵਿਅਕਤੀ ਆਮਦਨ ਕੱਢੀ ਜਾਂਦੀ ਹੈ।
