ਪ੍ਰਾਈਵੇਟ ਨੌਕਰੀ ਕਰਦੇ ਹੋ, ਤਾਂ ਜਾਣੋ ਗਰੈਚੁਟੀ ਬਾਰੇ ਇਹ ਅਹਿਮ ਗੱਲਾਂ

04/21/2018 2:59:38 PM

ਨਵੀਂ ਦਿੱਲੀ— ਪ੍ਰਾਈਵੇਟ ਸੈਕਟਰ ਦੇ ਕਰਮਚਾਰੀਆਂ ਲਈ ਸਰਕਾਰ ਨੇ ਹਾਲ ਹੀ 'ਚ ਟੈਕਸ ਮੁਕਤ ਗਰੈਚੁਟੀ ਦੀ ਲਿਮਟ ਦੁਗਣੀ ਕਰਕੇ 20 ਲੱਖ ਰੁਪਏ ਕਰ ਦਿੱਤੀ ਹੈ। ਹੁਣ ਪ੍ਰਾਈਵੇਟ ਸੈਕਟਰ 'ਚ ਕੰਮ ਕਰ ਰਹੇ ਲੋਕਾਂ ਨੂੰ 20 ਲੱਖ ਰੁਪਏ ਤਕ ਟੈਕਸ ਮੁਕਤ ਗਰੈਚੁਟੀ ਮਿਲ ਸਕੇਗੀ। ਹਾਲਾਂਕਿ ਜ਼ਿਆਦਾਤਰ ਲੋਕ ਗਰੈਚੁਟੀ ਕੀ ਹੈ? ਕਿਵੇਂ ਕੈਲਕੁਲੇਟ ਕੀਤੀ ਜਾਂਦੀ ਹੈ ਜਾਂ ਇਸ ਦਾ ਹੱਕਦਾਰ ਕੌਣ ਬਣਦਾ ਹੈ ਅਤੇ ਗਰੈਚੁਟੀ ਤੌਰ 'ਤੇ ਮਿਲੀ ਕਿੰਨੀ ਰਕਮ ਟੈਕਸ ਮੁਕਤ ਹੋਵੇਗੀ? ਇਨ੍ਹਾਂ ਬਾਰੇ ਨਹੀਂ ਜਾਣਦੇ। ਆਓ ਜਾਣਦੇ ਹਾਂ ਇਨ੍ਹਾਂ ਸਵਾਲਾਂ ਦੇ ਜਵਾਬ—

ਕੀ ਹੈ ਗਰੈਚੁਟੀ?

PunjabKesari
ਗਰੈਚੁਟੀ, ਤੁਹਾਡੀ ਤਨਖਾਹ ਦਾ ਉਹ ਹਿੱਸਾ ਹੈ, ਜੋ ਕੰਪਨੀ ਜਾਂ ਤੁਹਾਡਾ ਨੌਕਰੀਦਾਤਾ ਤੁਹਾਡੀ ਸਾਲਾਂ ਦੀ ਸਰਵਿਸ ਦੇ ਬਦਲੇ ਦਿੰਦੇ ਹਨ। ਇਹ ਰਿਟਾਇਰਮੈਂਟ ਲਾਭਾਂ ਦਾ ਇਕ ਹਿੱਸਾ ਹੈ ਅਤੇ ਨੌਕਰੀ ਛੱਡਣ ਜਾਂ ਖਤਮ ਹੋਣ 'ਤੇ ਕਰਮਚਾਰੀ ਨੂੰ ਕੰਪਨੀ ਵੱਲੋਂ ਦਿੱਤੀ ਜਾਂਦੀ ਹੈ। ਗਰੈਚੁਟੀ ਕਿਸੇ ਵੀ ਅਜਿਹੇ ਕਰਮਚਾਰੀ ਨੂੰ ਦਿੱਤੀ ਜਾਂਦੀ ਹੈ, ਜੋ ਨੌਕਰੀ 'ਚ ਲਗਾਤਾਰ ਘੱਟੋ-ਘੱਟ 5 ਸਾਲ ਤਕ ਕੰਮ ਕਰ ਚੁੱਕਾ ਹੋਵੇ, ਯਾਨੀ ਜੇਕਰ ਸਾਲ-ਦੋ-ਸਾਲ 'ਚ ਨੌਕਰੀ ਬਦਲੀ ਜਾਵੇ ਤਾਂ ਫਿਰ ਗਰੈਚੁਟੀ ਤੁਹਾਡੇ ਹਿੱਸੇ ਨਹੀਂ ਆਵੇਗੀ।

ਕਿਸ ਤਰ੍ਹਾਂ ਕੈਲਕੁਲੇਟ ਕੀਤੀ ਜਾਂਦੀ ਹੈ?
ਗਰੈਚੁਟੀ ਦੀ ਗਣਨਾ ਕਰਨ ਦਾ ਫਾਰਮੂਲਾ ਜ਼ਿਆਦਾ ਮੁਸ਼ਕਿਲ ਨਹੀਂ ਹੈ। ਪੰਜ ਸਾਲ ਦੀ ਸੇਵਾ ਦੇ ਬਾਅਦ ਸੇਵਾ 'ਚ ਪੂਰੇ ਕੀਤੇ ਗਏ ਹਰ ਸਾਲ ਦੇ ਬਦਲੇ ਅੰਤਿਮ ਮਹੀਨੇ ਦੀ ਬੇਸਿਕ ਤਨਖਾਹ ਅਤੇ ਮਹਿੰਗਾਈ ਭੱਤੇ ਨੂੰ ਜੋੜ ਕੇ ਉਸ ਨੂੰ ਪਹਿਲਾਂ 15 ਨਾਲ ਗੁਣਾ ਕੀਤਾ ਜਾਂਦਾ ਹੈ, ਫਿਰ ਸੇਵਾ 'ਚ ਦਿੱਤੇ ਗਏ ਸਾਲਾਂ ਦੀ ਗਿਣਤੀ ਨਾਲ ਅਤੇ ਇਸ ਦੇ ਬਾਅਦ ਹਾਸਲ ਹੋਣ ਵਾਲੀ ਰਕਮ ਨੂੰ 26 ਨਾਲ ਤਕਸੀਮ ਕੀਤਾ ਜਾਂਦਾ ਹੈ। ਇਹੀ ਤੁਹਾਡੀ ਗਰੈਚੁਟੀ ਹੈ। ਫਾਰਮੂਲਾ ਕੁਝ ਅਜਿਹਾ ਹੈ- [(ਅੰਤਿਮ ਮਹੀਨੇ ਦੀ ਬੇਸਿਕ ਤਨਖਾਹ+ਮਹਿੰਗਾਈ ਭੱਤਾ)* 15 * ਸੇਵਾ 'ਚ ਦਿੱਤੇ ਗਏ ਸਾਲ]/26

ਉਦਾਹਰਣ ਦੇ ਤੌਰ 'ਤੇ ਮੰਨ ਲਓ, ਤੁਸੀਂ ਕਿਸੇ ਸੰਸਥਾਨ 'ਚ 21 ਸਾਲ 11 ਮਹੀਨੇ ਨੌਕਰੀ ਕੀਤੀ ਹੈ ਅਤੇ ਤੁਹਾਡੀ ਅੰਤਿਮ ਤਨਖਾਹ 22,000 ਰੁਪਏ ਸੀ, ਜਿਸ 'ਤੇ ਤੁਹਾਨੂੰ 24,000 ਰੁਪਏ ਮਹਿੰਗਾਈ ਭੱਤਾ ਮਿਲਦਾ ਸੀ। ਇੱਥੇ ਤੁਹਾਡੀ ਨੌਕਰੀ 22 ਸਾਲ ਦੀ ਮੰਨੀ ਜਾਵੇਗੀ। ਹੁਣ 22,000 ਅਤੇ 24,000 ਦੀ ਰਕਮ ਨੂੰ ਜੋੜੋ, ਜਿਸ ਨਾਲ ਤੁਹਾਡੀ ਰਕਮ 46,000 ਰੁਪਏ ਬਣੇਗੀ। ਇਸ ਰਕਮ ਨੂੰ 15 ਨਾਲ ਗੁਣਾ ਕਰਨ 'ਤੇ ਇਹ 6,90,000 ਰੁਪਏ ਹੋ ਜਾਵੇਗੀ। ਫਿਰ ਇਸ ਰਕਮ ਨੂੰ ਤੁਹਾਨੂੰ ਆਪਣੀ ਸੇਵਾ ਦੇ ਸਾਲ, ਯਾਨੀ 22 ਸਾਲ ਨਾਲ ਗੁਣਾ ਕਰਨਾ ਹੋਵੇਗਾ ਅਤੇ ਹੁਣ ਤੁਹਾਨੂੰ 1,51,80,000 ਦੀ ਰਕਮ ਹਾਸਲ ਹੋਵੇਗੀ। ਹੁਣ ਅਖੀਰ 'ਚ ਇਸ ਰਕਮ ਨੂੰ ਤੁਸੀਂ 26 ਨਾਲ ਤਕਸੀਮ ਕਰੋ, ਤਾਂ ਤੁਹਾਨੂੰ ਮਿਲੇਗਾ 5,83,846 ਅਤੇ ਬਸ ਇਹੀ ਤੁਹਾਡੀ ਗਰੈਚੁਟੀ ਹੈ।
PunjabKesari
ਗਰੈਚੁਟੀ ਹੋਈ ਟੈਕਸ ਫ੍ਰੀ ਦਾ ਕੀ ਹੈ ਮਤਲਬ?
ਜੇਕਰ ਤੁਹਾਡੀ ਗਰੈਚੁਟੀ ਉਪਰ ਦੱਸੇ ਗਏ ਫਾਰਮੂਲੇ ਨਾਲ ਹੀ ਕੈਲਕੁਲੇਟ ਕੀਤੀ ਗਈ ਹੈ ਅਤੇ ਤੁਹਾਡੇ ਨੌਕਰੀਦਾਤਾ ਨੇ ਤੁਹਾਨੂੰ ਆਪਣੇ ਵੱਲੋਂ ਕੋਈ ਰਕਮ ਤੋਹਫੇ 'ਚ ਨਹੀਂ ਦਿੱਤੀ ਹੈ, ਤਾਂ 20 ਲੱਖ ਰੁਪਏ ਤਕ ਦੀ ਗਰੈਚੁਟੀ ਦੇ ਤੌਰ 'ਤੇ ਮਿਲਣ ਵਾਲੀ ਰਕਮ ਟੈਕਸ ਮੁਕਤ ਹੋਵੇਗੀ, ਯਾਨੀ ਇਸ ਰਕਮ 'ਤੇ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਟੈਕਸ ਨਹੀਂ ਦੇਣਾ ਹੋਵੇਗਾ।


Related News