ਜਾਣੋਂ, ਕਿਹੜੇ ਤਰੀਕਿਆਂ ਨਾਲ ਪੀ.ਪੀ.ਐੱਫ ਹੋ ਸਕਦਾ ਹੈ ਫਾਇਦੇਮੰਦ

08/10/2017 5:42:54 PM

ਨਵੀਂ ਦਿੱਲੀ— ਪੀ.ਪੀ.ਐੱਫ. ਸਭ ਤੋਂ ਪ੍ਰਮੁੱਖ ਛੋਟੀ ਬਚਤ ਯੋਜਨਾਵਾਂ 'ਚੋਂ ਇੱਕ ਹੈ। ਫਿਲਹਾਲ ਇਸ 'ਚ 7.8 ਫੀਸਦੀ ਦਾ ਬਿਆਜ ਮਿਲਦਾ ਹੈ। ਪਿਛਲੇ ਕਈ ਸਾਲਾਂ ਦੀ ਤੁਲਨਾ 'ਚ ਪਿਛਲੇ ਸਾਲ ਅਪ੍ਰੈਲ ਤੋਂ ਪੀ.ਪੀ.ਐੱਫ ਸਮੇਤ ਸਾਰੀਆਂ ਛੋਟੀ ਬਚਤ ਯੋਜਨਾਵਾਂ ਦੀ ਵਿਆਜ ਦਰ ਹਰ ਤਿਮਾਹੀ 'ਚ ਤੈਅ ਹੋਣ ਲੱਗੀ। ਪੀ.ਪੀ.ਐੱਫ ਖਾਤਾ ਬੈਂਕਾਂ ਦੇ ਇਲਾਵਾ ਪੋਸਟ ਆਫਿਸ 'ਚ ਵੀ ਖੋਲਿਆ ਜਾ ਸਕਦਾ ਹੈ। ਆਈ.ਸੀ.ਆਈ.ਸੀ.ਆਈ. ਵਰਗੇ ਪ੍ਰਾਈਵੇਟ ਬੈਂਕ ਵੀ ਪੀ.ਪੀ. ਐੱਫ ਅਕਾਉਂਟ ਦੀ ਸੁਵਿਧਾ ਦਿੰਦੇ ਹਨ। ਆਓ ਜਾਣਦੇ ਹਾਂ ਪੀ.ਪੀ.ਐੱਫ ਅਕਾਉਂਟ ਦੇ ਬਾਰੇ 'ਚ ਇਹ ਗੱਲਾਂ।
ਜ਼ਿਆਦਾ ਰਾਸ਼ੀ
ਪੋਸਟ ਆਫਿਸ ਦੇ ਮੁਤਾਬਕ, ਪੀ.ਪੀ.ਐੱਫ ਅਕਾਉਂਟ ਖੁਲਵਾਉਣ ਦੀ ਨਿਊਨਤਮ ਰਾਸ਼ੀ 100 ਰੁਪਏ ਹੈ। ਇਹ ਅਕਾਉਂਟ ਕੈਸ਼ ਜਾਂ ਚੈੱਕ ਦੇ ਜਰੀਏ ਵੀ ਖੋਲਿਆ ਜਾ ਸਕਦਾ ਹੈ। ਜੇਕਰ ਤੁਸੀਂ ਚੈੱਕ ਨਾਲ ਖਾਤਾ ਖੁਲਵਾ ਰਹੇ ਹੋ ਤਾਂ ਤੁਹਾਨੂੰ ਚੈੱਕ ਦੀ ਤਾਰੀਖ ਹੀ ਖਾਤਾ ਖੁਲਣ ਦੀ ਤਾਰੀਖ ਵੀ ਹੋਵੇਗੀ।
ਪੀ.ਪੀ.ਐੱਫ ਖਾਤੇ 'ਚ ਨਿਊਨਤਮ 500 ਰੁਪਏ ਸਾਲਾਨਾ ਜਾਂ ਜ਼ਿਆਦਾ 1.5 ਲੱਖ ਰੁਪਏ ਸਾਲਾਨਾ ਜਮ੍ਹਾਂ ਕਰਾਏ ਜਾ ਸਕਦੇ ਹਨ।
 ਜੁਰਮਾਨਾ ਵੀ
ਮਿਨੀਮਮ ਰਾਸ਼ੀ ਜਮ੍ਹਾ ਨਾ ਕਰਾਉਣ 'ਤੇ 50 ਰੁਪਏ ਸਾਲਾਨਾ ਜੁਰਮਾਨਾ ਵੀ ਲੱਗਦਾ ਹੈ।
ਇਕ ਤੋਂ ਜ਼ਿਆਦਾ ਅਕਾਉਂਟ ਨਹੀਂ
ਕੋਈ ਵੀ ਵਿਆਕਤੀ ਇਕ ਤੋਂ ਜ਼ਿਆਦਾ ਪੀ.ਪੀ.ਐੱਫ ਖਾਤੇ ਨਹੀਂ ਖੋਲ ਸਕਦਾ। ਪੀ.ਪੀ.ਐੱਫ ਸਬਸਕਰਾਈਬਰ ਕਿਸੇ ਨਾਬਾਲਿਗ ਦੇ ਨਾਮ 'ਤੇ ਖਾਤੇ ਖੋਲ ਸਕਦਾ ਹੈ, ਪਰ ਜਮ੍ਹਾਂ ਰਾਸ਼ੀ 1.5 ਲੱਖ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ।
ਜ਼ਿਆਦਾਤਰ ਟ੍ਰਾਂਜੇਕਸ਼ਨ
ਪੀ.ਪੀ.ਐੱਫ ਖਾਤੇ 'ਚ ਇਕ ਸਾਲ 'ਚ ਜ਼ਿਆਦਾਤਰ 12 ਟ੍ਰਾਂਜੇਕਸ਼ਨ ਹੋ ਸਕਦੇ ਹਨ।
15 ਸਾਲ ਹੈ ਮੈਚਿਓਰਟੀ 
ਪੀ.ਪੀ.ਐੱਫ ਖਾਤੇ ਦਾ ਮੈਚਿਓਰਟੀ ਪੀਰੀਅਡ 15 ਸਾਲ ਹੈ, ਪਰ ਇਸਨੂੰ ਜ਼ਿਆਦਾਤਰ 5 ਸਾਲ ਹੋਰ ਅੱਗੇ ਵਧਾਇਆ ਜਾ ਸਕਦਾ ਹੈ।
ਨਿਕਾਸੀ ਵੀ ਸੰਭਵ
ਜੇਕਰ ਤੁਸੀਂ ਪੀ.ਪੀ.ਐੱਫ ਖਾਤੇ 'ਚੋਂ ਤੁਸੀਂ ਕੁਝ ਰਕਮ ਕੱਢਣਾ ਚਾਹੁੰਦੇ ਹੋ ਤਾਂ ਸੁਵਿਧਾ ਵੀ ਇਸ 'ਚ ਹੈ। ਪਰ ਖਾਤਾ ਖੁਲਵਾਉਣ ਦੇ 7ਵੇਂ ਸਾਲ 'ਚ ਤੁਸੀਂ ਰਕਮ ਕੱਢਣ ਦੇ ਅਧਿਕਾਰੀ ਹੋ। ਨਾਲ ਹੀ ਤੁਸੀਂ ਸਿਰਫ ਚੌਥੇ ਸਾਲ ਤੱਕ ਜਮ੍ਹਾਂ ਰਕਮ ਦਾ ਸਿਰਫ 50 ਫੀਸਦੀ ਹੀ ਕੱਢ ਸਕਦੇ ਹੋ।
ਟ੍ਰਾਂਸਫਰ ਦੀ ਸੁਵਿਧਾ
ਇਸ ਖਾਤੇ ਨੂੰ ਬੈਂਕ ਤੋਂ ਪੋਸਟ ਆਫਿਸ ਜਾਂ ਪੋਸਟ ਆਫਿਸ ਤੋਂ ਬੈਂਕ 'ਚ ਟ੍ਰਾਂਸਫਰ ਕਰਾਇਆ ਜਾ ਸਕਦਾ ਹੈ।


Related News